ਪਾਕਿ ਕ੍ਰਿਕਟਰ ਹਸਨ ਸ਼੍ਰੀਲੰਕਾ ਖਿਲਾਫ ਟੈਸਟ ਸੀਰੀਜ਼ ਤੋਂ ਹੋਏ ਬਾਹਰ

11/30/2019 3:42:21 PM

ਲਾਹੌਰ— ਤੇਜ਼ ਗੇਂਦਬਾਜ਼ ਹਸਨ ਅਲੀ ਸੱਟ ਕਾਰਨ ਸ਼੍ਰੀਲੰਕਾ ਖਿਲਾਫ ਆਪਣੇ ਘਰੇਲੂ ਮੈਦਾਨ 'ਤੇ ਇਕ ਦਹਾਕੇ ਬਾਅਦ ਹੋਣ ਜਾ ਰਹੀ ਟੈਸਟ ਸੀਰੀਜ਼ ਲਈ ਪਾਕਿਸਤਾਨ ਟੀਮ 'ਚੋਂ ਬਾਹਰ ਹੋ ਗਏ ਹਨ। ਤੇਜ਼ ਗੇਂਦਬਾਜ਼ ਨੂੰ ਪਿਛਲੇ ਹਫਤੇ ਕਾਇਦੇ ਆਜ਼ਮ ਟਰਾਫੀ 'ਚ ਸੈਂਟਰਲ ਪੰਜਾਬ ਵੱਲੋਂ ਖੈਬਰ ਪਖਤੂਨਖਵਾ ਖਿਲਾਫ ਮੈਚ 'ਚ ਹਿੱਸਾ ਲੈਣਾ ਸੀ ਪਰ ਪਸਲੀ 'ਚ ਦਰਦ ਕਾਰਨ ਉਹ ਟੂਰਨਾਮੈਂਟ ਤੋਂ ਹੱਟ ਗਏ ਸਨ। ਉਨ੍ਹਾਂ ਦੇ ਅਹਿਤੀਆਤ ਵਜੋਂ ਸਕੈਨ ਕਰਾਏ ਗਏ ਜਿਸ 'ਚ ਪਸਲੀਆਂ 'ਚ ਫ੍ਰੈਕਚਰ ਦੀ ਪੁਸ਼ਟੀ ਹੋਈ ਹੈ। ਪਾਕਿਸਤਾਨ ਕ੍ਰਿਕਟ ਬੋਰਡ (ਪੀ. ਸੀ. ਬੀ.) ਨੇ ਇਸ ਦੀ ਪੁਸ਼ਟੀ ਕੀਤੀ ਹੈ।
PunjabKesari
ਪੀ. ਸੀ. ਬੀ. ਨੇ ਜਾਰੀ ਬਿਆਨ 'ਚ ਕਿਹਾ, ''ਹਸਨ ਦੇ ਫ੍ਰੈਕਚਰ ਨੂੰ ਠੀਕ ਹੋਣ 'ਚ ਘੱਟੋ-ਘੱਟ 6 ਹਫਤਿਆਂ ਦਾ ਸਮਾਂ ਲੱਗੇਗਾ ਅਤੇ ਫਿਰ ਉਨ੍ਹਾਂ ਨੂੰ ਨੈਸ਼ਨਲ ਕ੍ਰਿਕਟ ਅਕੈਡਮੀ 'ਚ ਰਿਹੈਬਲੀਟੇਸ਼ਨ ਤੋਂ ਗੁਜ਼ਰਨਾ ਹੋਵੇਗਾ।'' ਹਸਨ ਪਿੱਠ ਦੀ ਦਰਦ ਕਾਰਨ ਆਸਟਰੇਲੀਆ ਖਿਲਾਫ ਵੀ ਤਿੰਨ ਟੀ-20 ਮੈਚਾਂ ਦੀ ਸੀਰੀਜ਼ 'ਚ ਹਿੱਸਾ ਨਹੀਂ ਲੈ ਸਕੇ ਸਨ। ਉਹ ਰਾਸ਼ਟਰੀ ਟੀਮ ਵੱਲੋਂ 53 ਵਨ-ਡੇ ਅਤੇ 30 ਟਵੰਟੀ-20 ਅਤੇ 9 ਟੈਸਟ ਮੈਚ 'ਚ ਖੇਡ ਚੁੱਕੇ ਹਨ। ਪਾਕਿਸਤਾਨੀ ਟੀਮ ਫਿਲਹਾਲ ਆਸਟਰੇਲੀਆ 'ਚ ਟੈਸਟ ਸੀਰੀਜ਼ ਖੇਡ ਰਹੀ ਹੈ ਅਤੇ 11 ਦਸੰਬਰ ਤੋਂ ਆਪਣੀ ਸਰਜ਼ਮੀਂ 'ਤੇ ਸਾਲ 2009 ਤੋਂ ਬਾਅਦ ਪਹਿਲੀ ਵਾਰ ਦੋ ਪੱਖੀ ਟੈਸਟ ਸੀਰੀਜ਼ ਖੇਡੇਗੀ।


Tarsem Singh

Content Editor

Related News