ਕੀ ਖਤਮ ਹੋਇਆ ਹਾਰਦਿਕ ਤੇ ਨਤਾਸ਼ਾ ਦਾ ਰਿਸ਼ਤਾ ? ਅਦਾਕਾਰਾ ਨੇ ਇੰਸਟਾਗ੍ਰਾਮ ਤੋਂ ਹਟਾਇਆ ਸਰਨੇਮ

05/24/2024 4:36:42 PM

ਸਪੋਰਟਸ ਡੈਸਕ- ਮੁੰਬਈ ਇੰਡੀਅਨਜ਼ ਦੇ ਕਪਤਾਨ ਹਾਰਦਿਕ ਪੰਡਯਾ ਦੀ ਪੇਸ਼ੇਵਰ ਅਤੇ ਨਿੱਜੀ ਜ਼ਿੰਦਗੀ ਇਨ੍ਹੀਂ ਦਿਨੀਂ ਠੀਕ ਨਹੀਂ ਚੱਲ ਰਹੀ ਹੈ। ਉਨ੍ਹਾਂ ਦੀ ਟੀਮ ਪਹਿਲਾਂ ਹੀ ਆਈਪੀਐੱਲ ਤੋਂ ਬਾਹਰ ਹੋ ਚੁੱਕੀ ਹੈ। ਹੁਣ ਖਬਰਾਂ ਆ ਰਹੀਆਂ ਹਨ ਕਿ ਸਟਾਰ ਆਲਰਾਊਂਡਰ ਅਤੇ ਉਨ੍ਹਾਂ ਦੀ ਪਤਨੀ ਨਤਾਸ਼ਾ ਸਟੇਨਕੋਵਿਚ ਵਿਚਾਲੇ ਸਭ ਕੁਝ ਠੀਕ ਨਹੀਂ ਚੱਲ ਰਿਹਾ ਹੈ। ਦਰਅਸਲ, ਫਿਲਮੀਂ ਅਦਾਕਾਰਾ ਅਤੇ ਹਾਰਦਿਕ ਦੀ ਪਤਨੀ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ਤੋਂ ਸਰਨੇਮ ਹਟਾ ਦਿੱਤਾ ਹੈ। ਇਸ ਕਾਰਨ ਕਿਆਸ ਲਗਾਏ ਜਾ ਰਹੇ ਹਨ ਕਿ ਦੋਵਾਂ ਵਿਚਾਲੇ ਸਭ ਕੁਝ ਠੀਕ ਨਹੀਂ ਹੈ।
ਨਤਾਸ਼ਾ ਨੇ ਡਿਲੀਟ ਕੀਤੀਆਂ ਤਸਵੀਰਾਂ
ਇਸ ਤੋਂ ਇਲਾਵਾ ਮਾਡਲ ਨੇ ਹਾਰਦਿਕ ਨਾਲ ਆਪਣੀਆਂ ਸਾਰੀਆਂ ਤਸਵੀਰਾਂ ਸੋਸ਼ਲ ਮੀਡੀਆ ਤੋਂ ਡਿਲੀਟ ਕਰ ਦਿੱਤੀਆਂ ਹਨ। ਦੋਵਾਂ ਨੇ ਸਾਲ 2020 'ਚ ਵਿਆਹ ਕੀਤਾ ਸੀ। ਉਸੇ ਸਾਲ ਨਤਾਸ਼ਾ ਨੇ ਇਕ ਪੁੱਤਰ ਨੂੰ ਜਨਮ ਦਿੱਤਾ ਸੀ ਜਿਸ ਦਾ ਨਾਂ ਅਗਸਤਿਆ ਪੰਡਯਾ ਹੈ। ਇਸ ਗੱਲ ਤੋਂ ਵੀ ਉਨ੍ਹਾਂ ਦੇ ਵੱਖ ਹੋਣ ਦੀਆਂ ਅਟਕਲਾਂ ਲਗਾਈਆਂ ਜਾ ਰਹੀਆਂ ਹਨ ਕਿ 4 ਮਾਰਚ ਨੂੰ ਨਤਾਸ਼ਾ ਦਾ ਜਨਮਦਿਨ ਸੀ। ਇਸ ਦੌਰਾਨ ਹਾਰਦਿਕ ਦੇ ਪੱਖ ਤੋਂ ਕੋਈ ਪੋਸਟ ਨਹੀਂ ਕੀਤੀ ਗਈ। ਇਸ ਦੇ ਨਾਲ ਹੀ ਫਿਲਮ ਅਭਿਨੇਤਰੀ ਨੇ ਹਾਰਦਿਕ ਨਾਲ ਆਪਣੀਆਂ ਸਾਰੀਆਂ ਤਾਜ਼ਾ ਤਸਵੀਰਾਂ ਸੋਸ਼ਲ ਮੀਡੀਆ ਤੋਂ ਹਟਾ ਦਿੱਤੀਆਂ ਹਨ, ਸਿਵਾਏ ਉਸ ਤਸਵੀਰ ਨੂੰ ਛੱਡ ਕੇ ਜਿਸ ਵਿੱਚ ਅਗਸਤਿਆ ਉਸ ਦੇ ਨਾਲ ਹੈ।

PunjabKesari
ਕਿਵੇਂ ਸ਼ੁਰੂ ਹੋਈ ਹਾਰਦਿਕ ਅਤੇ ਨਤਾਸ਼ਾ ਦੀ ਪ੍ਰੇਮ ਕਹਾਣੀ?
ਨਤਾਸ਼ਾ ਤੋਂ ਪਹਿਲਾਂ ਹਾਰਦਿਕ ਦਾ ਨਾਂ ਕਈ ਮਾਡਲਾਂ ਅਤੇ ਅਭਿਨੇਤਰੀਆਂ ਨਾਲ ਜੁੜਿਆ ਸੀ। ਹਾਲਾਂਕਿ ਹਾਰਦਿਕ ਨੇ ਇਨ੍ਹਾਂ ਸਾਰੀਆਂ ਗੱਲਾਂ ਤੋਂ ਇਨਕਾਰ ਕੀਤਾ ਸੀ। ਇਸ ਤੋਂ ਬਾਅਦ ਹਾਰਦਿਕ ਦੀ ਮੁਲਾਕਾਤ ਨਤਾਸ਼ਾ ਸਟੇਨਕੋਵਿਚ ਨਾਲ ਇੱਕ ਨਾਈਟ ਕਲੱਬ ਵਿੱਚ ਹੋਈ। ਉਦੋਂ ਨਤਾਸ਼ਾ ਨੂੰ ਨਹੀਂ ਪਤਾ ਸੀ ਕਿ ਹਾਰਦਿਕ ਕ੍ਰਿਕਟਰ ਹੈ। ਇਸ ਕਹਾਣੀ ਬਾਰੇ ਹਾਰਦਿਕ ਨੇ ਖੁਦ ਦੱਸਿਆ ਸੀ। ਉਨ੍ਹਾਂ ਨੇ ਕਿਹਾ ਸੀ- ਨਤਾਸ਼ਾ ਨੂੰ ਨਹੀਂ ਪਤਾ ਸੀ ਕਿ ਮੈਂ ਕੌਣ ਹਾਂ। ਅਸੀਂ ਇੱਕ ਦੂਜੇ ਨਾਲ ਗੱਲਾਂ ਕਰਦੇ ਰਹੇ ਅਤੇ ਹੌਲੀ-ਹੌਲੀ ਨੇੜੇ ਆ ਗਏ। ਜਿੱਥੇ ਅਸੀਂ ਮਿਲੇ ਸੀ ਉਥੇ ਉਸਨੇ ਮੈਨੂੰ  ਟੋਪੀ ਵਿੱਚ ਦੇਖਿਆ ਸੀ 


Aarti dhillon

Content Editor

Related News