ਹਰਿਆਣਾ ਨੇ 10ਵੀਂ ਹਾਕੀ ਇੰਡੀਆ ਸੀਨੀਅਰ ਮਹਿਲਾ ਰਾਸ਼ਟਰੀ ਚੈਂਪੀਅਨਸ਼ਿਪ ਜਿੱਤੀ

Sunday, Feb 09, 2020 - 08:37 PM (IST)

ਹਰਿਆਣਾ ਨੇ 10ਵੀਂ ਹਾਕੀ ਇੰਡੀਆ ਸੀਨੀਅਰ ਮਹਿਲਾ ਰਾਸ਼ਟਰੀ ਚੈਂਪੀਅਨਸ਼ਿਪ ਜਿੱਤੀ

ਕੋਲਮ (ਕੇਰਲ)— ਹਰਿਆਣਾ ਨੇ ਇਕਪਾਸੜ ਮੁਕਾਬਲੇ 'ਚ ਐਤਵਾਰ ਨੂੰ ਭਾਰਤੀ ਖੇਡ ਅਥਾਰਟੀ ਨੂੰ 6-0 ਨਾਲ ਹਰਾ ਕੇ 10ਵੀਂ ਹਾਕੀ ਇੰਡੀਆ ਸੀਨੀਅਰ ਮਹਿਲਾ ਰਾਸ਼ਟਰੀ ਚੈਂਪੀਅਨਸ਼ਿਪ 2020 (ਏ ਡਿਵਿਜਨ) ਦਾ ਖਿਤਾਬ ਜਿੱਤ ਲਿਆ। ਹਰਿਆਣਾ ਨੂੰ 19ਵੇਂ ਮਿੰਟ 'ਚ ਮਨੀਸ਼ਾ ਨੇ ਬੜ੍ਹਤ ਦਿਵਾਈ। ਅਨੂ ਨੇ 22ਵੇਂ ਮਿੰਟ 'ਚ ਹਰਿਆਣਾ ਨੂੰ 2-0 ਤੋਂ ਅੱਗੇ ਕੀਤਾ ਜਦਕਿ ਚੌਥੇ ਤੇ ਆਖਰੀ ਕੁਆਰਟਰ 'ਚ ਕਾਜਲ (47ਵੇਂ ਮਿੰਟ), ਦੀਪਿਕਾ (50ਵੇਂ ਮਿੰਟ), ਉਸ਼ਾ (59ਵਾਂ ਮਿੰਟ) ਤੇ ਦੇਵਿਕਾ ਸੇਨ (60ਵੇਂ ਮਿੰਟ) ਨੇ ਗੋਲ ਕਰ ਟੀਮ ਦੀ 6-0 ਨਾਲ ਜਿੱਤ ਪੱਕੀ ਕਰ ਦਿੱਤੀ। ਇਸ ਵਿਚਾਲੇ ਮੱਧ ਪ੍ਰਦੇਸ਼ ਹਾਕੀ ਅਕਾਦਮੀ ਨੇ ਹਾਕੀ ਮਹਾਰਾਸ਼ਟਰ ਨੂੰ 2-1 ਨਾਲ ਹਰਾ ਕੇ ਤੀਜਾ ਸਥਾਨ ਹਾਸਲ ਕੀਤਾ।
 


author

Gurminder Singh

Content Editor

Related News