ਹਰਿਆਣਾ ਦੀ ਰਚਨਾ ਨੇ ਤੋੜਿਆ ਟਿੰਟੂ ਲੁਕਾ ਦਾ 11 ਸਾਲ ਪੁਰਾਣਾ ਰਿਕਾਰਡ
Tuesday, Nov 05, 2019 - 11:26 PM (IST)

ਗੁੰਟੂਰ— ਹਰਿਆਣਾ ਦੀ ਰਚਨਾ ਨੇ ਇਥੇ ਚੱਲ ਰਹੀ 35ਵੀਂ ਰਾਸ਼ਟਰੀ ਜੂਨੀਅਰ ਐਥਲੈਟਿਕਸ ਚੈਂਪੀਅਨਸ਼ਿਪ ਵਿਚ ਮੰਗਲਵਾਰ 800 ਮੀਟਰ ਦੌੜ ਵਿਚ ਟਿੰਟੂ ਲੁਕਾ ਦਾ 11 ਸਾਲ ਪੁਰਾਣਾ ਅੰਡਰ-20 ਗਰਲਜ਼ ਮੀਟ ਰਿਕਾਰਡ ਤੋੜ ਦਿੱਤਾ। ਰਚਨਾ ਨੇ ਦੋ ਮਿੰਟ 06.12 ਸੈਕੰਡ ਦਾ ਸਮਾਂ ਲਿਆ ਤੇ ਟਿੰਟੂ ਲੁਕਾ ਦੇ 2008 ਵਿਚ ਮੈਸੂਰ ਵਿਚ ਬਣਾਏ ਗਏ ਦੋ ਮਿੰਟ 07.48 ਸੈਕੰਡ ਦੇ ਰਿਕਾਰਡ ਨੂੰ ਤੋੜ ਦਿੱਤਾ। ਅੰਡਰ-16 ਉਮਰ ਵਰਗ 'ਚ ਦੋ ਰਾਸ਼ਟਰੀ ਰਿਕਾਰਡ ਬਣੇ। ਹਰਿਆਣਾ ਦੇ ਪਰਵੇਜ ਖਾਨ ਨੇ ਲੜਕਿਆਂ ਦੇ 800 ਮੀਟਰ ਤੇ ਉਤਰਾਖੰਡ ਦੀ ਰੇਸ਼ਮਾ ਪਟੇਲ ਨੇ ਲੜਕੀਆਂ ਦੀ 3000 ਮੀਟਰ ਪੈਦਲ ਚਾਲ 'ਚ ਰਿਕਾਰਡ ਬਣਾਏ।