ਭਾਰਤ ਦੇ ਹਰਸ਼ੀਲ ਦਾਨੀ ਨੇ ਡਚ ਓਪਨ ਇੰਟਰਨੈਸ਼ਨਲ ਬੈਡਮਿੰਟਨ ਦਾ ਖਿਤਾਬ ਜਿੱਤਿਆ
Monday, Apr 15, 2019 - 05:53 PM (IST)

ਨਵੀਂ ਦਿੱਲੀ— ਭਾਰਤ ਦੇ ਹਰਸ਼ੀਲ ਦਾਨੀ ਨੇ ਇਕ ਗੇਮ ਤੋਂ ਪਿੱਛੜਨ ਦੇ ਬਾਅਦ ਵਾਪਸੀ ਕਰਦੇ ਹੋਏ ਡੈਨਮਾਰਕ ਦੇ ਮੈਡਸ ਕ੍ਰਿਸਟੋਫਰਸੇਨ ਨੂੰ ਹਰਾ ਕੇ ਨੀਦਰਲੈਂਡ 'ਚ ਡਚ ਇੰਟਰਨੈਸ਼ਨਲ ਬੈਡਮਿੰਟਨ ਖਿਤਾਬ ਜਿੱਤਿਆ। ਸਾਬਕਾ ਚੈਂਪੀਅਨ ਦਾਨੀ ਨੇ ਦੁਨੀਆ ਦੇ 149ਵੇਂ ਨੰਬਰ ਦੇ ਖਿਡਾਰੀ ਨੂੰ 47 ਮਿੰਟ 'ਚ 15-21, 21-12, 21-13 ਨਾਲ ਹਰਾਇਆ।
ਪਿਛਲੇ 7-8 ਮਹੀਨੇ ਅੱਡੀ ਦੀ ਸੱਟ ਕਾਰਨ ਖੇਡ ਤੋਂ ਅਲਗ ਰਹੇ ਦਾਨੀ ਨੇ ਫਾਈਨਲ ਤਕ ਦੇ ਸਫਰ 'ਚ ਇਕ ਵੀ ਗੇਮ ਨਹੀਂ ਗੁਆਇਆ ਸੀ। ਪਿਛਲੇ ਸਾਲ ਉਨ੍ਹਾਂ ਨੇ ਘਾਨਾ ਇੰਟਰਨੈਸ਼ਨਲ ਜਿੱਤਿਆ ਸੀ ਅਤੇ ਪੋਲਿਸ਼ ਇੰਟਰਨੈਸ਼ਨਲ 'ਚ ਉਪ ਜੇਤੂ ਰਹੇ ਸਨ।