IPL 2019 : ਦਿੱਲੀ ਨੂੰ ਲੱਗਾ ਵੱਡਾ ਝਟਕਾ, ਗੇਂਦਬਾਜ਼ ਹਰਸ਼ਲ ਪਟੇਲ ਟੂਰਨਾਮੈਂਟ ਤੋਂ ਹੋਏ ਬਾਹਰ

Friday, Apr 12, 2019 - 10:33 AM (IST)

IPL 2019 : ਦਿੱਲੀ ਨੂੰ ਲੱਗਾ ਵੱਡਾ ਝਟਕਾ, ਗੇਂਦਬਾਜ਼ ਹਰਸ਼ਲ ਪਟੇਲ ਟੂਰਨਾਮੈਂਟ ਤੋਂ ਹੋਏ ਬਾਹਰ

ਸਪੋਰਟਸ ਡੈਸਕ— ਆਈ.ਪੀ.ਐੱਲ. 2019 ਲੀਗ ਦੀ ਟੀਮ ਦਿੱਲੀ ਦੇ ਗੇਂਦਬਾਜ਼ ਹਰਸ਼ਲ ਪਟੇਲ ਟੂਰਨਾਮੈਂਟ ਤੋਂ ਬਾਹਰ ਹੋ ਗਏ। ਹਰਸ਼ਲ ਸੱਜੇ ਹੱਥ 'ਚ ਫ੍ਰੈਕਚਰ ਹੋਣ ਕਾਰਨ ਆਈ.ਪੀ.ਐੱਲ. ਦੇ ਬਚੇ ਹੋਏ ਸੈਸ਼ਨ ਨਹੀਂ ਖੇਡ ਸਕਣਗੇ। ਟੀਮ ਦੇ ਕੋਚ ਰਿਕੀ ਪੋਂਟਿੰਗ ਨੇ ਵੀਰਵਾਰ ਨੂੰ ਇਸ ਦਾ ਐਲਾਨ ਕੀਤਾ ਹੈ।
PunjabKesari
ਹਰਸ਼ਲ ਦੇ ਸੱਟ ਦਾ ਸ਼ਿਕਾਰ ਹੋਣ ਦੀ ਜਾਣਕਾਰੀ ਦਿੰਦੇ ਹੋਏ ਉਨ੍ਹਾਂ ਕਿਹਾ, ''ਇਕ ਅਪ੍ਰੈਲ ਨੂੰ ਪੰਜਾਬ ਦੇ ਖਿਲਾਫ ਹੋਏ ਮੈਚ 'ਚ ਉਨ੍ਹਾਂ ਦੇ ਹੱਥ 'ਚ ਫ੍ਰੈਕਚਰ ਹੋ ਗਿਆ ਸੀ। ਸਾਨੂੰ ਇਸ ਫ੍ਰੈਕਚਰ ਨੂੰ ਪਤਾ ਕਰਨ 'ਚ ਕੁਝ ਦਿਨ ਲਗ ਗਏ। ਉਹ ਤਿੰਨ ਚਾਰ ਹਫਤਿਆਂ ਲਈ ਬਾਹਰ ਹੋ ਗਏ ਹਨ, ਜਿਸ ਦਾ ਮਤਲਬ ਹੈ ਕਿ ਉਹ ਟੂਰਨਾਮੈਂਟ ਤੋਂ ਹੀ ਬਾਹਰ ਹੋ ਗਏ ਹਨ। ਸਾਨੂੰ ਉਨ੍ਹਾਂ ਦੀ ਜਗ੍ਹਾ ਕਿਸੇ ਹੋਰ ਨੂੰ ਲੱਭਣਾ ਹੋਵੇਗਾ।'' ਪਟੇਲ ਨੇ ਇਸ ਸੈਸ਼ਨ 'ਚ ਦਿੱਲੀ ਦੀ ਟੀਮ ਦੇ 6 'ਚੋਂ 2 ਮੈਚ ਖੇਡੇ ਹਨ, ਉਨ੍ਹਾਂ ਨੇ ਕੇ.ਕੇ.ਆਰ. ਦੇ ਖਿਲਾਫ ਟਾਈ ਮੈਚ 'ਚ 40 ਦੌੜਾਂ ਦੇ ਕੇ 2 ਵਿਕਟਾਂ ਝਟਕਾਈਆਂ ਹਨ ਜਿਸ ਨੂੰ ਦਿੱਲੀ ਨੇ ਸੁਪਰਓਵਰ 'ਚ ਜਿੱਤਿਆ ਸੀ। ਉਨ੍ਹਾਂ ਨੇ ਮੋਹਾਲੀ 'ਚ ਪੰਜਾਬ ਦੇ ਖਿਲਾਫ 14 ਦੌੜਾਂ ਨਾਲ ਮਿਲੀ ਹਾਰ ਵਾਲੇ ਮੈਚ 'ਚ 37 ਦੌੜਾਂ ਲੁਟਾਈਆਂ ਸਨ ਅਤੇ ਕੋਈ ਵਿਕਟ ਨਹੀਂ ਝਟਕਿਆ ਸੀ।


author

Tarsem Singh

Content Editor

Related News