ਹਰਮੀਤ ਤੇ ਅਈਹਿਕਾ ਬਣੇ ਚੈਂਪੀਅਨ, ਭਾਰਤ ਨੇ ਜਿੱਤੇ ਸਾਰੇ 7 ਸੋਨ ਤਮਗੇ

7/22/2019 11:58:02 PM

ਕਟਕ— ਹਰਮੀਤ ਦੇਸਾਈ ਤੇ ਅਈਹਿਕਾ ਮੁਖਰਜੀ ਨੇ 21ਵੀਂ ਰਾਸ਼ਟਰਮੰਡਲ ਟੇਬਲ ਟੈਨਿਸ ਪ੍ਰਤੀਯੋਗਿਤਾ ਵਿਚ ਸੋਮਵਾਰ ਨੂੰ ਕ੍ਰਮਵਾਰ ਪੁਰਸ਼ ਤੇ ਮਹਿਲਾ ਵਰਗ ਵਿਚ ਚੈਂਪੀਅਨ ਬਣਨ ਦਾ ਮਾਣ ਹਾਸਲ ਕਰ ਲਿਆ ਜਦਕਿ ਭਾਰਤ ਨੇ ਚੈਂਪੀਅਨਸ਼ਿਪ ਦੇ ਸਾਰੇ ਸੱਤ ਸੋਨ ਤਮਗਿਆਂ 'ਤੇ ਹੱਥ ਸਾਫ ਕਰ ਦਿੱਤਾ। 

PunjabKesari
ਮੇਜ਼ਬਾਨ ਭਾਰਤ ਨੇ ਚੈਂਪੀਅਨਸ਼ਿਪ ਵਿਚ 7 ਸੋਨ, 5 ਚਾਂਦੀ ਤੇ 3 ਕਾਂਸੀ ਤਮਗੇ ਜਿੱਤੇ ਜਦਕਿ ਇੰਗਲੈਂਡ ਨੇ 2 ਚਾਂਦੀ ਤੇ 3 ਕਾਂਸੀ ਤਮਗੇ ਜਿੱਤੇ। ਸਿੰਗਾਪੁਰ ਨੇ 6 ਕਾਂਸੀ, ਮਲੇਸ਼ੀਆ ਨੇ ਇਕ ਕਾਂਸੀ ਤੇ ਨਾਈਜੀਰੀਆ ਨੇ ਇਕ ਕਾਂਸੀ ਤਮਗਾ ਜਿੱਤਿਆ। ਭਾਰਤ ਦਾ ਕਿਸੇ ਕੌਮਾਂਤਰੀ ਪ੍ਰਤੀਯੋਗਿਤਾ ਵਿਚ ਇਹ ਹੁਣ ਤਕ ਦਾ ਸਰਵਸ੍ਰੇਸ਼ਠ ਪ੍ਰਦਰਸ਼ਨ ਹਨ।ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Gurdeep Singh

This news is Edited By Gurdeep Singh