'ਦਿ ਹੰਡ੍ਰੇਡ' ਦੇ ਓਪਨਿੰਗ ਮੁਕਾਬਲੇ 'ਚ ਹਰਮਨਪ੍ਰੀਤ ਨੇ ਖੇਡੀ ਧਮਾਕੇਦਾਰ ਪਾਰੀ

Thursday, Jul 22, 2021 - 07:59 PM (IST)

'ਦਿ ਹੰਡ੍ਰੇਡ' ਦੇ ਓਪਨਿੰਗ ਮੁਕਾਬਲੇ 'ਚ ਹਰਮਨਪ੍ਰੀਤ ਨੇ ਖੇਡੀ ਧਮਾਕੇਦਾਰ ਪਾਰੀ

ਨਵੀਂ ਦਿੱਲੀ- ਇੰਗਲੈਂਡ 'ਚ 'ਦਿ ਹੰਡ੍ਰੇਡ' (ਵੂਮੈਨ) ਦੀ ਸ਼ੁਰੂਆਤ ਹੋ ਚੁੱਕੀ ਹੈ ਅਤੇ ਪਹਿਲੇ ਹੀ ਮੁਕਾਬਲੇ ਵਿਚ ਮੈਨਚੇਸਟਰ ਓਰੀਜਿਨਲ ਵੂਮੈਨ ਵਲੋਂ ਖੇਡਦੇ ਹੋਏ ਭਾਰਤੀ ਸਟਾਰ ਹਰਮਨਪ੍ਰੀਤ ਕੌਰ ਨੇ ਧਮਾਕੇਦਾਰ ਪਾਰੀ ਖੇਡੀ। ਮੈਚ ਮੈਨਚੇਸਟਰ ਓਰੀਜਿਨਲ ਵੂਮੈਨ ਅਤੇ ਓਵਲ ਇਨਵਿਸੀਬਲ ਵੂਮੈਨ ਵਿਚਾਲੇ ਖੇਡਿਆ ਗਿਆ। 100 ਗੇਂਦਾਂ ਵਾਲੇ ਇਸ ਮੁਕਾਬਲੇ ਵਿਚ ਪਹਿਲਾਂ ਖੇਡਦੇ ਹੋਏ ਮੈਨਚੇਸਟਰ ਨੇ 6 ਵਿਕਟਾਂ 'ਤੇ 135 ਦੌੜਾਂ ਬਣਾਈਆਂ। ਜਵਾਬ ਵਿਚ ਓਵਲ ਨੇ 98 ਗੇਂਦਾਂ 'ਤੇ 5 ਵਿਕਟਾਂ ਦੇ ਨੁਕਸਾਨ 'ਤੇ ਮੁਕਾਬਲਾ ਆਪਣੇ ਨਾਂ ਕਰ ਲਿਆ।

ਇਸ ਤੋਂ ਪਹਿਲਾਂ ਮੈਨਚੇਸਟਰ ਦੀ ਕਪਤਾਨ ਕੇਟ ਕ੍ਰਾਸ ਨੇ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਨ ਦਾ ਫੈਸਲਾ ਕੀਤਾ। ਏਮਾ ਲੇਂਬ ਜ਼ੀਰੋਂ ਦੇ ਸਕੋਰ 'ਤੇ ਆਊਟ ਹੋ ਗਈ ਤਾਂ ਲਿਜੇਲ ਲੀ ਅਤੇ ਜਾਰਜੀ ਬੁਆਇਸ ਵਿਚਾਲੇ ਦੂਜੇ ਵਿਕਟ ਦੇ ਲਈ 55 ਦੌੜਾਂ ਦੀ ਸਾਂਝੇਦਾਰੀ ਹੋਈ। ਜਾਰਜੀ ਨੇ 19 ਗੇਂਦਾਂ 'ਤੇ 21 ਤਾਂ ਲੀ ਨੇ 39 ਗੇਂਦਾਂ 'ਤੇ 6 ਚੌਕਿਆਂ ਦੀ ਮਦਦ ਨਾਲ 42 ਦੌੜਾਂ ਦੀ ਪਾਰੀ ਖੇਡੀ। ਮਿਡਲ ਆਰਡਰ ਵਿਚ ਆਈ ਹਰਮਨਪ੍ਰੀਤ ਕੌਰ ਨੇ 16 ਗੇਂਦਾਂ 'ਤੇ 6 ਚੌਕਿਆਂ ਦੀ ਮਦਦ ਨਾਲ 29 ਦੌੜਾਂ ਬਣਾਈਆਂ ਤਾਂ ਮੈਨਚੇਸਟਰ ਦੀ ਟੀਮ 135 ਦੌੜਾਂ ਤੱਕ ਪਹੁੰਚ ਸਕੀ।
ਟੀਚੇ ਦਾ ਪਿੱਛਾ ਕਰਨ ਉਤਰੀ ਓਵਲ ਦੀ ਟੀਮ ਨੂੰ 7 ਦੌੜਾਂ ਦੇ ਸਕੋਰ 'ਤੇ ਐਲਿਸ ਕੈਪਸੀ ਦੇ ਰੂਪ ਵਿਚ ਪਹਿਲਾ ਝਟਕਾ ਲੱਗਿਆ। ਇਸ ਸਕੋਰ 'ਤੇ ਗ੍ਰੇਸ ਗਿਬਸ ਵੀ ਜ਼ੀਰੋ ਦੇ ਸਕੋਰ 'ਤੇ ਆਊਟ ਹੋ ਗਈ। ਕਪਤਾਨ ਡੇਨ ਵੈਨ ਨਿਕਰਕ ਅਤੇ ਮਰੀਜਾਨੇ ਕੈਪ ਨੇ 73 ਦੌੜਾਂ ਦੀ ਸਾਂਝੇਦਾਰੀ ਕੀਤੀ। ਨਿਕਰਕ ਨੇ 42 ਗੇਂਦਾਂ 'ਤੇ 8 ਚੌਕਿਆਂ ਤੇ 1 ਛੱਕੇ ਦੀ ਮਦਦ ਨਾਲ ਅਜੇਤੂ 56 ਦੌੜਾਂ ਬਣਾਈਆਂ ਜਦਕਿ ਕੈਪ ਨੇ 27 ਗੇਂਦਾਂ 'ਤੇ 3 ਚੌਕਿਆਂ ਤੇ 2 ਛੱਕਿਆਂ ਦੀ ਮਦਦ ਨਾਲ 38 ਦੌੜਾਂ ਦੀ ਪਾਰੀ ਖੇਡੀ। ਮੈਨਚੇਸਟਰ ਵਲੋਂ ਕਪਤਾਨ ਕੇਟ ਕ੍ਰਾਸ ਨੇ 3 ਵਿਕਟਾਂ ਹਾਸਲ ਕੀਤੀਆਂ।

ਨੋਟ- ਇਸ ਖ਼ਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।


author

Gurdeep Singh

Content Editor

Related News