ਮਹਿਲਾ ਬਿਗ ਬੈਸ਼ ਲੀਗ 'ਚ ਮੁੜ ਮੈਲਬੋਰਨ ਰੇਨੇਗੇਡਸ ਵਲੋਂ ਖੇਡੇਗੀ ਹਰਮਨਪ੍ਰੀਤ ਕੌਰ

Monday, Jul 04, 2022 - 04:11 PM (IST)

ਮਹਿਲਾ ਬਿਗ ਬੈਸ਼ ਲੀਗ 'ਚ ਮੁੜ ਮੈਲਬੋਰਨ ਰੇਨੇਗੇਡਸ ਵਲੋਂ ਖੇਡੇਗੀ ਹਰਮਨਪ੍ਰੀਤ ਕੌਰ

ਸਪੋਰਟਸ ਡੈਸਕ- ਭਾਰਤੀ ਕਪਤਾਨ ਹਰਮਨਪ੍ਰੀਤ ਕੌਰ ਇਸ ਸਾਲ ਮਹਿਲਾ ਬਿਗ ਬੈਸ਼ ਲੀਗ (ਡਬਲਯੂ. ਬੀ. ਬੀ. ਐੱਲ.) ਟੀ20 ਟੂਰਨਾਮੈਂਟ ਦੇ ਅੱਠਵੇਂ ਸੈਸ਼ਨ ਦੇ ਦੌਰਾਨ ਮੈਲਬੋਰਨ ਰੇਨੇਗੇਡਸ ਵਲੋਂ ਦੂਜੇ ਸੈਸ਼ਨ 'ਚ ਖੇਡਦੀ ਨਜ਼ਰ ਆਵੇਗੀ।

ਇਹ ਵੀ ਪੜ੍ਹੋ : ਰੋਹਿਤ ਸ਼ਰਮਾ ਕੋਵਿਡ-19 ਜਾਂਚ 'ਚ ਨੈਗੇਟਿਵ, ਟੀ20 'ਚ ਇਸ ਮੈਚ ਤੋਂ ਹੋਵੇਗੀ ਵਾਪਸੀ

ਸਾਰੇ ਫਾਰਮੈਟਾਂ 'ਚ ਲਗਭਗ 250 ਮੁਕਾਬਲਿਆਂ 'ਚ ਭਾਰਤ ਦੀ ਨੁਮਾਇੰਦਗੀ ਕਰਨ ਵਾਲੀ ਹਰਮਨਪ੍ਰੀਤ ਆਲਰਾਊਂਡਰ ਹੈ ਤੇ ਉਨ੍ਹਾਂ ਨੂੰ ਆਪਣੀ ਹਮਲਾਵਰ ਬੱਲੇਬਾਜ਼ੀ ਤੇ ਪ੍ਰਭਾਵੀ ਸਪਿਨ ਗੇਂਦਬਾਜ਼ੀ ਦੇ ਲਈ ਜਾਣਿਆ ਜਾਂਦਾ ਹੈ। 33 ਸਾਲ ਦੀ ਹਰਮਨਪ੍ਰੀਤ ਪਿਛਲੇ ਸਾਲ ਡਬਲਯੂ. ਬੀ. ਬੀ. ਐੱਲ. 'ਚ ਰੇਨੇਗੇਡਸ ਵਲੋਂ ਚੋਟੀ ਦੀ ਸਕੋਰਰ ਤੇ ਸਭ ਤੋਂ ਸਫਲ ਗੇਂਦਬਾਜ਼ ਸੀ। ਹਰਮਨਪ੍ਰੀਤ ਨੇ ਪ੍ਰਤੀਯੋਗਿਤਾ 'ਚ ਸਭ ਤੋਂ ਜ਼ਿਆਦਾ 18 ਛੱਕਿਆਂ ਦੀ ਮਦਦ ਨਾਲ 58 ਦੇ ਔਸਤ ਨਾਲ 406 ਦੌੜਾਂ ਬਣਾਈਆਂ ਤੇ 15 ਵਿਕਟਾਂ ਵੀ ਝਟਕਾਈਆਂ।

ਇਹ ਵੀ ਪੜ੍ਹੋ : ਸਾਨੀਆ-ਪਾਵਿਚ ਦੀ ਜੋੜੀ ਮਿਕਸਡ ਡਬਲਜ਼ ਦੇ ਕੁਆਰਟਰ ਫਾਈਨਲ 'ਚ ਪੁੱਜੀ

ਰੇਨੇਗੇਡਸ ਦੀ ਵੈੱਬਸਾਈਟ 'ਤੇ ਹਰਮਨਪ੍ਰੀਤ ਨੇ ਕਿਹਾ, 'ਰੇਨੇਗੇਡਸ ਦੀ ਟੀਮ 'ਚ ਵਾਪਸੀ ਕਰਕੇ ਰੋਮਾਂਚਿਤ ਹਾਂ। ਪਿਛਲੇ ਸੈਸ਼ਨ 'ਚ ਟੀਮ ਦਾ ਹਿੱਸਾ ਲੈਣ ਦਾ ਮੈਂ ਕਾਫ਼ੀ ਆਨੰਦ ਮਾਣਿਆ ਤੇ ਮੈਨੂੰ ਲਗਦਾ ਹੈ ਕਿ ਇਸ ਨਾਲ ਮੈਨੂੰ ਆਪਣਾ ਸਰਵਸ੍ਰੇਸ਼ਠ ਕ੍ਰਿਕਟ ਖੇਡਣ 'ਚ ਮਦਦ ਮਿਲੀ। ਨਿੱਜੀ ਤੌਰ 'ਤੇ ਮੈਂ ਸਿਰਫ਼ ਟੀਮ 'ਚ ਆਪਣੀ ਭੂਮਿਕਾ ਨਿਭਾਉਣਾ ਚਾਹੁੰਦੀ ਹਾਂ ਤੇ ਇਹ ਸੁਖਦ ਹੈ ਕਿ ਮੈਂ ਅਜਿਹਾ ਕਰਨ 'ਚ ਸਫਲ ਰਹੀ।' ਮੁੱਖ ਤੌਰ 'ਤੇ ਚੌਥੇ ਨੰਬਰ 'ਤੇ ਬੱਲੇਬਾਜ਼ੀ ਕਰਨ ਵਾਲੀ ਹਰਮਨਪ੍ਰੀਤ ਨੇ ਪਿਛਲੇ ਸੈਸ਼ਨ 'ਚ ਕਈ ਮੌਕਿਆਂ 'ਤੇ ਰੇਨੇਗੇਡਸ ਨੂੰ ਜਿੱਤ ਦਿਵਾਈ।

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।


author

Tarsem Singh

Content Editor

Related News