ਹਰਮਨਪ੍ਰੀਤ ਕੌਰ ਨੇ ਪੰਜਾਬੀ ਗਾਣੇ ''ਤੇ ਕੀਤਾ ਡਾਂਸ (ਵੀਡੀਓ)

5/10/2020 8:08:28 PM

ਨਵੀਂ ਦਿੱਲੀ— ਹੁਣ ਇਹ ਤਾਂ ਤੁਸੀਂ ਜਾਣ ਹੀ ਚੁੱਕੇ ਹੋ ਕਿ ਜਦੋ ਗੱਲ ਕ੍ਰਿਕਟ ਦੇ ਅਨੰਦ ਲੈਣ ਦੀ ਆਉਂਦੀ ਹੈ ਤਾਂ ਸਾਡੀ ਮਹਿਲਾ ਕ੍ਰਿਕਟਰ ਵੀ ਟੀਮ ਵਿਰਾਟ ਤੋਂ ਬਿਲਕੁਲ ਵੀ ਪਿੱਛੇ ਨਹੀਂ ਹਨ। ਭਾਰਤੀ ਟੀਮ ਦੀ ਮੈਂਬਰ ਮਜ਼ੇਦਾਰ ਵੀਡੀਓ ਸ਼ੇਅਰ ਕਰਦੀ ਹੈ। ਇਨ੍ਹਾਂ 'ਚ ਵੀ ਜੇਮਿਮਾ ਰੋਡਿਗੇਜ ਸਭ ਤੋਂ ਅੱਗੇ ਹੈ। ਹਾਲ ਹੀ 'ਚ ਸੋਸ਼ਲ ਮੀਡੀਆ 'ਤੇ ਇਕ ਨਵਾਂ ਵੀਡੀਓ ਵਾਇਰਲ ਹੋ ਰਿਹਾ ਹੈ, ਜਿਸ 'ਚ ਭਾਰਤੀ ਕਪਤਾਨ ਹਰਮਨਪ੍ਰੀਤ ਕੌਰ ਪੰਜਾਬੀ ਗਾਣੇ 'ਤੇ ਟੀਮ ਬੱਸ 'ਚ ਡਾਂਸ ਕਰਦੀ ਦਿਖਾਈ ਦੇ ਰਹੀ ਹੈ।


ਇਹ ਵੀਡੀਓ ਫੀਮੇਲ ਕ੍ਰਿਕਟ ਟਵਿੱਟਰ ਹੈਂਡਲ 'ਤੇ ਪੋਸਟ ਕੀਤਾ ਹੈ। ਵੀਡੀਓ 'ਚ ਭਾਰਤੀ ਟੀਮ ਤੇ ਇੰਗਲੈਂਡ ਦੀ ਕ੍ਰਿਕਟਰ ਡੇਨੀਅਲ ਯਾਟ ਨਾਲ ਸਫਰ ਕਰਦੀ ਦਿਖਾਈ ਦੇ ਰਹੀ ਹੈ ਤੇ ਸਾਰੇ ਪੰਜਾਬੀ ਗਾਣੇ ਡਾਂਸ ਤੇ ਮਸਤੀ ਦੇ ਮੂਡ 'ਚ ਦਿਖਾਈ ਦੇ ਰਹੇ ਹਨ। ਪਰਮ ਸਿੰਘ ਦੇ ਗਾਣੇ ਦਾਰੂ ਬਦਨਾਮ ਕਰ ਤੀ... ਬਦਨਾਮ ਕਰ ਤੀ... ਗਾਣੇ 'ਤੇ ਹਰਮਨਪ੍ਰੀਤ ਕੌਰ ਦੇ ਨਾਲ ਟੀਮ ਦੀ ਇਕ ਹੋਰ ਮੈਂਬਰ ਪੂਰਾ ਅਨੰਦ ਲੈ ਰਹੀ ਹੈ ਪਰ ਜ਼ਾਹਿਰ ਹੈ ਕਿ ਡੇਨੀਅਲ ਦੇ ਇਹ ਬਿਲਕੁਲ ਵੀ ਪੱਲੇ ਨਹੀਂ ਪੈ ਰਹੀ ਹੈ। ਅਜਿਹੇ 'ਚ ਉਹ ਤੁਰੰਤ ਹੀ ਥੋੜੀ ਦੇਰ ਬਾਅਦ ਗਾਣੇ ਨੂੰ ਬੰਦ ਕਰਨ ਦੇ ਲਈ ਕਹਿੰਦੀ ਹੈ।ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Gurdeep Singh

Content Editor Gurdeep Singh