ਭਾਰਤ ਦੀ ਹਰਮਨਪ੍ਰੀਤ ਕੌਰ ਨੇ ਲੰਕਾਸ਼ਰ ਥੰਡਰ ਨਾਲ ਕੀਤਾ ਕਰਾਰ
Saturday, Jun 30, 2018 - 08:34 AM (IST)

ਨਵੀਂ ਦਿੱਲੀ— ਭਾਰਤੀ ਮਹਿਲਾ ਕ੍ਰਿਕਟਰ ਹਰਮਨਪ੍ਰੀਤ ਕੌਰ ਨੇ ਇੰਗਲੈਂਡ ਦੀ ਕੀਆ ਸੁਪਰ ਲੀਗ ਦੇ 2018 ਸੈਸ਼ਨ ਦੇ ਲਈ ਵਿਦੇਸ਼ੀ ਖਿਡਾਰੀ ਦੇ ਤੌਰ 'ਤੇ ਲੰਕਾਸ਼ਰ ਥੰਡਰ ਨਾਲ ਕਰਾਰ ਕੀਤਾ। ਇਸ ਨਾਲ ਉਹ ਸਮ੍ਰਿਤੀ ਮੰਧਾਨਾ ਦੇ ਬਾਅਦ ਲੀਗ 'ਚ ਖੇਡਣ ਵਾਲੀ ਦੂਜੀ ਭਾਰਤੀ ਕ੍ਰਿਕਟਰ ਬਣ ਗਈ।
ਹਰਮਨਪ੍ਰੀਤ ਨੇ 2016 'ਚ ਇਤਿਹਾਸ ਰਚ ਦਿੱਤਾ ਸੀ ਜਦ ਆਸਟਰੇਲੀਆ ਦੇ ਭਾਰਤ ਦੌਰੇ 'ਚ ਸ਼ਾਨਦਾਰ ਪ੍ਰਦਰਸ਼ਨ ਕਰਕੇ ਉਹ ਬਿਗ ਬੈਸ਼ ਲੀਗ ਨਾਲ ਜੁੜਨ ਵਾਲੀ ਪਹਿਲੀ ਕ੍ਰਿਕਟਰ - ਪੁਰਸ਼ ਅਤੇ ਮਹਿਲਾ - ਬਣੀ ਸੀ, ਉਨ੍ਹਾਂ ਨੇ ਸਿਡਨੀ ਥੰਡਰ ਨਾਲ ਕਰਾਰ ਕੀਤਾ ਸੀ। ਹਰਮਨਪ੍ਰੀਤ ਨੇ ਕਿਹਾ, ''ਮੈਂ 2018 ਕੀਆ ਸੁਪਰ ਲੀਗ ਤੋਂ ਪਹਿਲਾਂ ਲੰਕਾਸ਼ਰ ਥੰਡਰ ਨਾਲ ਕਰਾਰ ਕਰਕੇ ਕਾਫੀ ਖੁਸ਼ ਹਾਂ। ਮੈਂ ਟੂਰਨਾਮੈਂਟ 'ਚ ਖੇਡਣ ਲਈ ਬੇਤਾਬ ਹਾਂ, ਖਾਸ ਕਰਕੇ ਐਮੀਰੇਟਸ ਓਲਡ ਟ੍ਰੈਫਰਡ ਸਟੇਡੀਅਮ 'ਚ।''