ਮਹਿਲਾ ਟੀ-20 ਏਸ਼ੀਆ ਕੱਪ ''ਚ ਹਰਮਨਪ੍ਰੀਤ ਦੀ ਕਪਤਾਨੀ, ਪਾਕਿ ਨਾਲ ਹੋਵੇਗਾ ਪਹਿਲਾ ਮੈਚ
Sunday, Jul 07, 2024 - 11:05 AM (IST)
ਮੁੰਬਈ- ਹਰਮਨਪ੍ਰੀਤ ਕੌਰ 19 ਜੁਲਾਈ ਤੋਂ ਸ਼੍ਰੀਲੰਕਾ 'ਚ ਹੋਣ ਵਾਲੇ ਮਹਿਲਾ ਟੀ-20 ਏਸ਼ੀਆ ਕੱਪ ਲਈ 15 ਮੈਂਬਰੀ ਭਾਰਤੀ ਟੀਮ ਦੀ ਅਗਵਾਈ ਕਰੇਗੀ। ਹਰਮਨਪ੍ਰੀਤ ਫਿਲਹਾਲ ਚੇਨਈ 'ਚ ਦੱਖਣੀ ਅਫਰੀਕਾ ਖਿਲਾਫ ਚੱਲ ਰਹੀ ਟੀ-20 ਸੀਰੀਜ਼ 'ਚ ਖੇਡ ਰਹੀ ਹੈ। ਦੱਖਣੀ ਅਫਰੀਕਾ ਖਿਲਾਫ ਸੀਰੀਜ਼ 'ਚ ਸ਼ਾਨਦਾਰ ਫਾਰਮ 'ਚ ਚੱਲ ਰਹੀ ਸਲਾਮੀ ਬੱਲੇਬਾਜ਼ ਸਮ੍ਰਿਤੀ ਮੰਧਾਨਾ ਨੂੰ ਉਪ ਕਪਤਾਨ ਬਣਾਇਆ ਗਿਆ ਹੈ।
ਮੁੱਖ ਟੀਮ ਦੇ 15 ਖਿਡਾਰੀਆਂ ਤੋਂ ਇਲਾਵਾ ਸ਼ਵੇਤਾ ਸਹਿਰਾਵਤ, ਸਾਈਕਾ ਇਸਹਾਕ, ਤਨੁਜਾ ਕੰਵਰ ਅਤੇ ਮੇਘਨਾ ਸਿੰਘ ਨੂੰ ਰਿਜ਼ਰਵ ਖਿਡਾਰੀਆਂ ਵਜੋਂ ਸ਼ਾਮਲ ਕੀਤਾ ਗਿਆ ਹੈ। ਭਾਰਤ ਨੂੰ ਟੂਰਨਾਮੈਂਟ ਦੇ ਗਰੁੱਪ ਏ ਵਿੱਚ ਰੱਖਿਆ ਗਿਆ ਹੈ ਜਿਸ ਵਿੱਚ ਕੱਟੜ ਵਿਰੋਧੀ ਪਾਕਿਸਤਾਨ (19 ਜੁਲਾਈ), ਯੂਏਈ (21 ਜੁਲਾਈ) ਅਤੇ ਨੇਪਾਲ (23 ਜੁਲਾਈ) ਸ਼ਾਮਲ ਹਨ। ਸਾਰੇ ਮੈਚ ਰੰਗੀਰੀ ਦਾਂਬੁਲਾ ਅੰਤਰਰਾਸ਼ਟਰੀ ਸਟੇਡੀਅਮ 'ਚ ਖੇਡੇ ਜਾਣਗੇ। ਭਾਰਤ ਮੌਜੂਦਾ ਚੈਂਪੀਅਨ ਹੈ ਅਤੇ ਇਸ ਨੇ ਰਿਕਾਰਡ ਸੱਤ ਵਾਰ ਮੁਕਾਬਲਾ ਜਿੱਤਿਆ ਹੈ।
ਭਾਰਤੀ ਟੀਮ: ਹਰਮਨਪ੍ਰੀਤ ਕੌਰ (ਕਪਤਾਨ), ਸਮ੍ਰਿਤੀ ਮੰਧਾਨਾ (ਉਪ-ਕਪਤਾਨ), ਸ਼ੈਫਾਲੀ ਵਰਮਾ, ਦੀਪਤੀ ਸ਼ਰਮਾ, ਜੇਮੀਮਾ ਰੌਡਰਿਗਜ਼, ਰਿਚਾ ਘੋਸ਼ (ਵਿਕਟਕੀਪਰ), ਉਮਾ ਛੇਤਰੀ (ਵਿਕਟਕੀਪਰ), ਪੂਜਾ ਵਸਤਰਕਾਰ, ਅਰੁੰਧਤੀ ਰੈਡੀ, ਰੇਣੂਕਾ ਸਿੰਘ ਠਾਕੁਰ, ਦਿਆਲਨ ਹੇਮਲਤਾ, ਆਸ਼ਾ ਸ਼ੋਭਨਾ, ਰਾਧਾ ਯਾਦਵ, ਸ਼੍ਰੇਅੰਕਾ ਪਾਟਿਲ ਅਤੇ ਸਜਨਾ ਸਾਜੀਵਨ।
ਰਿਜ਼ਰਵ : ਸ਼ਵੇਤਾ ਸਹਿਰਾਵਤ, ਸਾਈਕਾ ਇਸ਼ਾਕ, ਤਨੁਜਾ ਕੰਵਰ ਅਤੇ ਮੇਘਨਾ ਸਿੰਘ।