ਹਰਮਨਪ੍ਰੀਤ 100 ਟੀ20 ਅੰਤਰਰਾਸ਼ਟਰੀ ਮੈਚ ਖੇਡਣ ਵਾਲੀ ਬਣੀ ਪਹਿਲੀ ਭਾਰਤੀ

Saturday, Oct 05, 2019 - 02:18 AM (IST)

ਹਰਮਨਪ੍ਰੀਤ 100 ਟੀ20 ਅੰਤਰਰਾਸ਼ਟਰੀ ਮੈਚ ਖੇਡਣ ਵਾਲੀ ਬਣੀ ਪਹਿਲੀ ਭਾਰਤੀ

ਸੂਰਤ— ਮਹਿਲਾ ਟੀਮ ਦੀ ਕਪਤਾਨ ਹਰਮਨਪ੍ਰੀਤ ਕੌਰ 100 ਟੀ-20 ਅੰਤਰਰਾਸ਼ਟਰੀ ਮੈਚ ਖੇਡਣ ਵਾਲੀ ਭਾਰਤ ਦੀ ਪਹਿਲੀ ਕ੍ਰਿਕਟਰ ਬਣ ਗਈ ਹੈ। ਹਰਮਨਪ੍ਰੀਤ ਨੇ ਦੱਖਣੀ ਅਫਰੀਕਾ ਵਿਰੁੱਧ 6ਵੇਂ ਤੇ ਆਖਰੀ ਟੀ-20 ਅੰਤਰਰਾਸ਼ਟਰੀ ਮੈਚ 'ਚ ਇਹ ਉਪਲੱਬਧੀ ਹਾਸਲ ਕੀਤੀ। ਉਹ ਮਹਿਲਾ ਤੇ ਪੁਰਸ਼ ਦੋਵਾਂ ਵਰਗਾਂ 'ਚ ਇਸ ਉਪਲੱਬਧੀ ਨੂੰ ਹਾਸਲ ਕਰਨ ਵਾਲੀ ਪਹਿਲੀ ਭਾਰਤੀ ਹੈ।
ਹਰਮਨਪ੍ਰੀਤ ਤੋਂ ਬਾਅਦ ਮਹਿੰਦਰ ਸਿੰਘ ਤੇ ਰੋਹਿਤ ਸ਼ਰਮਾ ਦਾ ਨੰਬਰ ਆਉਂਦਾ ਹੈ ਜਿਸ ਦੇ ਨਾਂ 'ਤੇ 98 ਮੈਚ ਦਰਜ ਹਨ। ਜੇਕਰ ਮਹਿਲਾ ਕ੍ਰਿਕਟਰਾਂ ਦੀ ਗੱਲ ਕਰੀਏ ਤਾਂ ਹਰਮਨਪ੍ਰੀਤ 100 ਟੀ-20 ਅੰਤਰਰਾਸ਼ਟਰੀ ਖੇਡਣ ਵਾਲੀ ਦੁਨੀਆ ਦੀ 10ਵੀਂ ਕ੍ਰਿਕਟਰ ਹੈ। ਪੁਰਸ਼ ਕ੍ਰਿਕਟਰਾਂ 'ਚ ਕੇਵਲ ਸ਼ੋਏਬ ਮਲਿਕ (111) ਹੀ ਹੈ 100 ਤੋਂ ਜ਼ਿਆਦਾ ਟੀ-20 ਅੰਤਰਰਾਸ਼ਟਰੀ ਮੈਚ ਖੇਡ ਸਕੇ ਹਨ।


author

Gurdeep Singh

Content Editor

Related News