ਮਹਿਲਾ ਬਿਗ ਬੈਸ਼ ਲੀਗ ''ਚ ਹਰਮਨਪ੍ਰੀਤ ਤੇ ਰੋਦ੍ਰੀਗੇਜ ਦਾ ਸ਼ਾਨਦਾਰ ਪ੍ਰਦਰਸ਼ਨ

Saturday, Nov 06, 2021 - 05:10 PM (IST)

ਮਹਿਲਾ ਬਿਗ ਬੈਸ਼ ਲੀਗ ''ਚ ਹਰਮਨਪ੍ਰੀਤ ਤੇ ਰੋਦ੍ਰੀਗੇਜ ਦਾ ਸ਼ਾਨਦਾਰ ਪ੍ਰਦਰਸ਼ਨ

ਐਡੀਲੇਡ- ਭਾਰਤ ਦੀ ਟੀ-20 ਕਪਤਾਨ ਹਰਮਨਪ੍ਰੀਤ ਕੌਰ ਤੇ ਹਮਵਤਨ ਜੇਮਿਮਾ ਰੋਦ੍ਰੀਗੇਜ ਦੇ ਅਰਧ ਸੈਂਕੜਿਆਂ ਦੀ ਮਦਦ ਨਾਲ ਮੈਲਬੋਰਨ ਰੇਨੇਗਾਡੇਸ ਨੇ ਮਹਿਲਾ ਬਿਗ ਬੈਸ਼ ਲੀਗ ਦੇ ਮੈਚ 'ਚ ਬ੍ਰਿਸਬੇਨ ਹੀਟ ਨੂੰ 15 ਦੌੜਾਂ ਨਾਲ ਹਰਾ ਦਿੱਤਾ।

ਹਰਮਨਪ੍ਰੀਤ ਨੂੰ ਪਲੇਅਰ ਆਫ ਦੀ ਮੈਚ ਚੁਣਿਆ ਗਿਆ ਜਿਨ੍ਹਾਂ ਨੇ 32 ਗੇਂਦਾਂ 'ਚ 6 ਛੱਕਿਆਂ ਤੇ ਚਾਰ ਚੌਕਿਆਂ ਦੀ ਮਦਦ ਨਾਲ 65 ਦੌੜਾਂ ਬਣਾਈਆਂ ਤੇ ਬਾਅਦ 'ਚ ਇਕ ਵਕਟ ਵੀ ਲਿਆ। ਉਨ੍ਹਾਂ ਨੇ 7 ਮੈਚਾਂ 'ਚ ਤੀਜੀ ਵਾਰ ਇਹ ਪੁਰਸਕਾਰ ਜਿੱਤਿਆ। ਰੌਦ੍ਰੀਗੇਜ ਨੇ 31 ਗੇਂਦਾਂ 'ਚ 52 ਦੌੜਾਂ ਬਣਾਈਆਂ ਤੇ ਐਵਲਿਨ ਜੋਂਸ (62) ਦੇ ਨਾਲ ਪਹਿਲੇ ਵਿਕਟ ਦੇ ਲਈ 101 ਦੌੜਾਂ ਦੀ ਸਾਂਝੇਦਾਰੀ ਕੀਤੀ।

ਮੈਲਬੋਰਨ ਟੀਮ ਨੇ ਚਾਰ ਵਿਕਟ 'ਤੇ 207 ਦੌੜਾਂ ਬਣਾਈਆਂ ਜੋ ਮਹਿਲਾ ਬਿਗ ਬੈਸ਼ ਲੀਗ ਦੇ ਇਤਿਹਾਸ ਦਾ ਦੂਜਾ ਸਰਵਉੱਚ ਸਕੋਰ ਹੈ। ਜਵਾਬ 'ਚ ਬ੍ਰਿਸਬੇਨ ਦੀ ਟੀਮ 20 ਓਵਰ 'ਚ 192 ਦੌੜਾਂ ਹੀ ਬਣਾ ਸਕੀ। ਹਰਮਨਪ੍ਰੀਤ ਨੇ ਆਖ਼ਰੀ ਗੇਂਦ 'ਤੇ ਨਾਡਾਈਨ ਡੇ ਕਲੇਰਕ ਦਾ ਵਿਕਟ ਲਿਆ।


author

Tarsem Singh

Content Editor

Related News