ਹਾਰਿਫ ਰਊਫ ਨੇ ਕੀਤੀ ਵਕਾਰ ਦੀ ਬਰਾਬਰੀ, ਵਨਡੇ 'ਚ ਅਜਿਹਾ ਕਰਨ ਵਾਲੇ ਬਣੇ ਤੀਜੇ ਸਭ ਤੋਂ ਤੇਜ਼ ਗੇਂਦਬਾਜ਼
Thursday, Sep 07, 2023 - 03:19 PM (IST)
ਸਪੋਰਟਸ ਡੈਸਕ- ਪਾਕਿਸਤਾਨ ਦੇ ਸਟਾਰ ਤੇਜ਼ ਗੇਂਦਬਾਜ਼ ਹਾਰਿਸ ਰਊਫ ਨੇ ਇਕ ਨਵਾਂ ਰਿਕਾਰਡ ਆਪਣੇ ਨਾਂ ਕਰ ਲਿਆ ਹੈ। ਉਹ ਦੇਸ਼ ਲਈ ਸਭ ਤੋਂ ਤੇਜ਼ 50 ਵਨਡੇ ਵਿਕਟਾਂ ਲੈਣ ਵਾਲੇ ਤੀਜੇ ਗੇਂਦਬਾਜ਼ ਬਣ ਗਏ ਹਨ ਅਤੇ ਇਸ ਮਾਮਲੇ 'ਚ ਉਨ੍ਹਾਂ ਨੇ ਵਕਾਰ ਯੂਨਿਸ ਦੀ ਬਰਾਬਰੀ ਕਰ ਲਈ ਹੈ। ਉਨ੍ਹਾਂ ਨੇ ਇਹ ਉਪਲੱਬਧੀ ਬੁੱਧਵਾਰ ਭਾਵ 6 ਸਤੰਬਰ ਨੂੰ ਗੱਦਾਫੀ ਸਟੇਡੀਅਮ 'ਚ ਏਸ਼ੀਆ ਕੱਪ 'ਚ ਬੰਗਲਾਦੇਸ਼ ਦੇ ਖ਼ਿਲਾਫ਼ ਪਾਕਿਸਤਾਨ ਦੇ ਸੁਪਰ 4 ਮੁਕਾਬਲੇ ਦੌਰਾਨ ਹਾਸਲ ਕੀਤੀ।
ਰਊਫ ਨੇ 145 ਕਿਲੋਮੀਟਰ ਪ੍ਰਤੀ ਘੰਟੇ ਦੀ ਰਫ਼ਤਾਰ ਨਾਲ ਸਟੰਪ ਦੀ ਗਿੱਲੀਆਂ ਉਖਾੜ ਦਿੱਤੀਆਂ ਅਤੇ ਬੰਗਲਾਦੇਸ਼ ਦੇ ਨੌਜਵਾਨ ਬੱਲੇਬਾਜ਼ ਤੌਹੀਦ ਹਿਰਦੌਏ ਨੂੰ ਦੋ ਦੌੜਾਂ ਦੇ ਮਾਮੂਲੀ ਸਕੋਰ 'ਤੇ ਪਵੇਲੀਅਨ ਵਾਪਸ ਭੇਜਿਆ। ਸਪੀਡਸਟਰ ਨੇ 27 ਮੈਚਾਂ 'ਚ ਵਨਡੇ ਫਾਰਮੈਟ 'ਚ 50 ਵਿਕਟਾਂ ਦੀ ਉਪਲੱਬਧੀ ਹਾਸਲ ਕੀਤੀ ਜਿਸ ਨਾਲ ਉਨ੍ਹਾਂ ਨੇ ਸਾਬਕਾ ਤੇਜ਼ ਗੇਂਦਬਾਜ਼ ਵਕਾਰ ਯੂਨਿਸ ਦੇ ਨਾਲ ਤੀਜਾ ਸਥਾਨ ਸਾਂਝਾ ਕੀਤੀ ਗਿਆ।
ਇਹ ਵੀ ਪੜ੍ਹੋ : Asia Cup : ਸੁਪਰ 4 ਮੈਚਾਂ ਦੇ ਸ਼ਡਿਊਲ 'ਤੇ ਮਾਰੋ ਨਜ਼ਰ, ਜਾਣੋ ਕਿਸ ਟੀਮ ਦਾ ਕਦੋਂ ਅਤੇ ਕਿਸ ਨਾਲ ਹੋਵੇਗਾ ਮੁਕਾਬਲਾ
ਪਾਕਿਸਤਾਨ ਦੇ ਹਸਲ ਅਲੀ ਦੇ ਨਾਮ ਦੇਸ਼ ਲਈ ਸਭ ਤੋਂ ਤੇਜ਼ 50 ਵਨਡੇ ਵਿਕਟਾਂ ਲੈਣ ਦਾ ਰਿਕਾਰਡ ਹੈ ਉਨ੍ਹਾਂ ਨੇ 24 ਮੈਚਾਂ 'ਚ ਇਹ ਉਪਲੱਬਧੀ ਹਾਸਲ ਕੀਤੀ ਹੈ। ਇਸ ਦੌਰਾਨ ਸਟਾਰ ਤੇਜ਼ ਗੇਂਦਬਾਜ਼ ਸ਼ਾਹੀਨ ਸ਼ਾਹ ਅਫਰੀਦੀ 24 ਮੈਚਾਂ 'ਚ 50 ਵਿਕਟਾਂ ਦੇ ਅੰਕੜੇ ਤੱਕ ਪਹੁੰਚੇ ਅਤੇ ਦੂਜੇ ਸਥਾਨ 'ਤੇ ਹਨ।
ਮੈਚ ਦੀ ਗੱਲ ਕਰੀਏ ਤਾਂ ਪਾਕਿਸਤਾਨ ਨੇ ਟਾਸ ਹਾਰ ਕੇ ਪਹਿਲੇ ਗੇਂਦਬਾਜ਼ੀ ਕਰਦੇ ਹੋਏ ਬੰਗਲਾਦੇਸ਼ ਦੇ ਬੱਲੇਬਾਜ਼ਾਂ ਨੂੰ ਆਸਾਨੀ ਨਾਲ ਦੌੜਾਂ ਬਣਾਉਣ ਨਹੀਂ ਦਿੱਤੀਆਂ। ਹਾਰਿਸ ਰਊਫ ਅਤੇ ਨਸੀਮ ਸ਼ਾਹ ਨੇ ਪਾਕਿਸਤਾਨ ਦੇ ਆਕਰਮਣ ਦੀ ਅਗਵਾਈ ਕੀਤੀ ਅਤੇ ਲੜੀਵਾਰ: 4/19 ਅਤੇ 3/34 ਦੇ ਸ਼ਾਨਦਾਰ ਅੰਕੜੇ ਦੇ ਨਾਲ ਖਤਮ ਕਰਦੇ ਹੋਏ ਬੰਗਲਾਦੇਸ਼ ਨੂੰ 38.4 ਓਵਰਾਂ 'ਚ 193 ਦੌੜਾਂ 'ਤੇ ਢੇਰ ਕਰ ਦਿੱਤਾ। ਹਾਲਾਂਕਿ ਇਸ ਦੌਰਾਨ ਬੰਗਲਾਦੇਸ਼ ਦੇ ਕਪਤਾਨ ਸ਼ਾਕਿਬ ਅਲ ਹਸਨ ਨੇ 57 ਗੇਂਦਾਂ 'ਚ 53 ਦੌੜਾਂ ਅਤੇ ਵਿਕਟਕੀਰ-ਬੱਲੇਬਾਜ਼ ਮੁਸ਼ਿਫਕੁਰ ਰਹੀਮ ਨੇ 64 ਦੌੜਾਂ ਦੀ ਪਾਰੀ ਖੇਡੀ। ਟੀਚੇ ਦਾ ਪਿੱਛਾ ਕਰਨ ਉਤਰੀ ਮੇਜ਼ਬਾਨ ਟੀਮ ਨੇ ਠੋਸ ਸ਼ੁਰੂਆਤ ਕੀਤੀ। ਇਮਾਮ-ਅਲ-ਹੱਕ ਅਤੇ ਮੁਹੰਮਦ ਰਿਜ਼ਵਾਨ ਨੇ ਬੱਲੇ ਨਾਲ ਸ਼ਾਨਦਾਰ ਪ੍ਰਦਰਸ਼ਨ ਕੀਤਾ ਅਤੇ ਬਾਬਰ ਆਜ਼ਮ ਦੀ ਅਗਵਾਈ ਵਾਲੀ ਟੀਮ ਨੇ 39.3 ਓਵਰਾਂ 'ਚ ਟੀਚਾ ਹਾਸਲ ਕਰ ਲਿਆ।
ਨੋਟ - ਇਸ ਖ਼ਬਰ ਸਬੰਧੀ ਤੁਹਾਡੀ ਕੀ ਹੈ ਰਾਏ, ਕੁਮੈਂਟ ਕਰਕੇ ਜ਼ਰੂਰ ਦੱਸੋ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8