ਫਿਰ ਤੋਂ ਜੂਨੀਅਰ ਹਾਕੀ ਟੀਮ ਦਾ ਕੋਚ ਬਣਨਾ ਚਾਹੁੰਦੈ ਹਰਿੰਦਰ
Monday, Jul 29, 2019 - 10:26 PM (IST)

ਨਵੀਂ ਦਿੱਲੀ— ਹਰਿੰਦਰ ਸਿੰਘ ਫਿਰ ਤੋਂ ਜੂਨੀਅਰ ਪੁਰਸ਼ ਹਾਕੀ ਟੀਮ ਦਾ ਕੋਚ ਬਣਨਾ ਚਾਹੁੰਦਾ ਹੈ ਪਰ ਉਹ ਨਿਯਮ ਤੇ ਸ਼ਰਤਾਂ 'ਤੇ ਸਮਝੌਤਾ ਕਰਨ ਲਈ ਤਿਆਰ ਨਹੀਂ ਹੈ। ਹਰਿੰਦਰ ਦੇ ਕੋਚ ਰਹਿੰਦਿਆਂ ਹੀ ਭਾਰਤ ਨੇ 2016 'ਚ ਜੂਨੀਅਰ ਵਿਸ਼ਵ ਕੱਪ ਦਾ ਖਿਤਾਬ ਜਿੱਤਿਆ ਸੀ। ਉਸ ਨੇ ਕਿਹਾ ਕਿ ਉਹ ਹੁਣ ਵੀ ਇਹ ਅਹੁਦਾ ਸੰਭਾਲ ਸਕਦਾ ਹੈ ਪਰ ਉਹ ਚਾਹੁੰਦਾ ਹੈ ਕਿ ਉਹੀ ਸ਼ਰਤਾਂ ਉਸ 'ਤੇ ਲਾਗੂ ਹੋਣ, ਜਿਹੜੀਆਂ ਪੇਸ਼ਕਸ਼ਾਂ ਵਿਦੇਸ਼ੀ ਕੋਚਾਂ ਨੂੰ ਕੀਤੀਆਂ ਜਾਂਦੀਆਂ ਹਨ।