'ਰਾਸ਼ਟਰੀ ਸਕੁਐਸ਼' 'ਚ ਇਨ੍ਹਾਂ ਮਹਾਰਥੀਆਂ ਨੇ ਮਾਰੀਆਂ ਮੱਲਾਂ

Friday, Dec 14, 2018 - 12:54 PM (IST)

'ਰਾਸ਼ਟਰੀ ਸਕੁਐਸ਼' 'ਚ ਇਨ੍ਹਾਂ ਮਹਾਰਥੀਆਂ ਨੇ ਮਾਰੀਆਂ ਮੱਲਾਂ

ਨਵੀਂ ਦਿੱਲੀ— ਚੋਟੀ ਦਾ ਦਰਜਾ ਪ੍ਰਾਪਤ ਦੋ ਖਿਡਾਰੀ ਮਹਾਰਾਸ਼ਟਰ ਦੇ ਮਹੇਸ਼ ਮਨਗਾਂਵਕਰ ਅਤੇ ਤਾਮਿਲਨਾਡੂ ਦੇ ਹਰਿੰਦਰ ਪਾਲ ਸਿੰਘ ਸੰਧੂ ਸਮੇਤ ਚੋਟੀ ਦੇ ਪੁਰਸ਼ ਖਿਡਾਰੀ ਵੀਰਵਾਰ ਨੂੰ ਇੱਥੇ ਰਾਸ਼ਟਰੀ ਸਕੁਐਸ਼ ਪ੍ਰਤੀਯੋਗਿਤਾ ਦੇ ਕੁਆਰਟਰ ਫਾਈਨਲ 'ਚ ਜਗ੍ਹ ਬਣਾਉਣ 'ਚ ਸਫਲ ਰਹੇ। ਸਿਰੀ ਫੋਰਟ ਖੇਡ ਕੰਪਲੈਕਸ 'ਚ ਮੁੱਖ ਡਰਾਅ ਦੇ ਪਹਿਲੇ ਦਿਨ ਮਹਿਲਾ ਵਰਗ ਦਾ ਉਲਟਫੇਰ ਦੇਖਣ ਨੂੰ ਮਿਲਿਆ। ਚੋਟੀ ਦਾ ਦਰਜਾ ਪ੍ਰਾਪਤ ਅਤੇ ਸਾਬਕਾ ਚੈਂਪੀਅਨ ਜੋਸ਼ਨਾ ਚਿਨੱਪਾ ਨੂੰ ਜਿੱਤ ਦਰਜ ਕਰਨ ਲਈ ਜ਼ਿਆਦਾ ਪਸੀਨਾ ਨਹੀਂ ਵਹਾਉਣਾ ਪਿਆ। ਦਿੱਲੀ ਦੀ ਤਨਵੀ ਖੰਨਾ ਅਤੇ ਰਾਸ਼ਟਰੀ ਟੀਮ ਦੀ ਉਨ੍ਹਾਂ ਦੀ ਸਾਥਣ ਤਾਮਿਲਨਾਡੂ ਦੀ ਸੁਨਯਨਾ ਨੇ ਆਪਣੇ ਤੋਂ ਬਿਹਤਰ ਰੈਂਕਿੰਗ ਵਾਲੀਆਂ ਖਿਡਾਰਨਾਂ ਨੂੰ ਹਰਾਇਆ।


author

Tarsem Singh

Content Editor

Related News