ਰੈਪਿਡ ਚੈਂਪੀਅਨਸ਼ਿਪ ''ਚ ਦੂਜੇ ਸਥਾਨ ''ਤੇ ਰਿਹਾ ਹਰੀਕ੍ਰਿਸ਼ਣਾ

Monday, Jul 24, 2017 - 09:15 PM (IST)

ਰੈਪਿਡ ਚੈਂਪੀਅਨਸ਼ਿਪ ''ਚ ਦੂਜੇ ਸਥਾਨ ''ਤੇ ਰਿਹਾ ਹਰੀਕ੍ਰਿਸ਼ਣਾ

ਬੀਲ— ਭਾਰਤੀ ਗ੍ਰੈਂਡਮਾਸਟਰ ਪੇਂਟਲਾ ਹਰੀਕ੍ਰਿਸ਼ਣਾ ਨੂੰ ਰੈਪਿਡ ਚੈਂਪੀਅਨਸ਼ਿਪ ਦੇ ਫਾਈਨਲ 'ਚ ਚੈੱਕ ਗਣਰਾਜ ਦੇ ਗ੍ਰੈਂਡਮਾਸਟਰ ਡੇਵਿਡ ਨਵਾਰ ਦੇ ਹੱਥੋਂ ਹਾਰ ਕੇ ਦੂਜੇ ਸਥਾਨ ਨਾਲ ਸਬਰ ਕਰਨਾ ਪਿਆ। ਟਾਪ ਸੀਡ ਨਵਾਰ ਨੇ ਐਤਵਾਰ ਰਾਤ ਖੇਡੇ ਗਏ ਮੁਕਾਬਲੇ 'ਚ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ ਦੂਜੇ ਸੀਡ ਹਰੀਕ੍ਰਿਸ਼ਣਾ ਨੂੰ 46 ਚਾਲਾਂ ਤੋਂ ਬਾਅਦ ਹਰਾ ਦਿੱਤਾ। ਹਰੀਕ੍ਰਿਸ਼ਣਾ ਟੂਰਨਾਮੈਂਟ 'ਚ ਹਿੱਸਾ ਲੈਣ ਵਾਲੇ 8 ਖਿਡਾਰੀਆਂ 'ਚੋਂ ਇਕਲੌਤਾ ਭਾਰਤੀ ਸੀ। ਵਿਸ਼ਵ ਰੈਂÎਕਿੰਗ ਦੇ 20ਵੇਂ ਨੰਬਰ ਦੇ ਖਿਡਾਰੀ ਹਰੀਕ੍ਰਿਸ਼ਣਾ ਹੁਣ ਗ੍ਰੈਂਡਮਾਸਟਰ ਟੂਰਨਾਮੈਂਟ 'ਚ ਅਰਮੀਨੀਆ ਦੇ ਰਾਫੇਲ ਵਾਗਨਿਅਨ ਖਿਲਾਫ ਮੁਕਾਬਲੇ 'ਚ ਉਤਰੇਗਾ ਜੋ ਸਿੰਗਲਜ਼ ਰਾਊਂਡ ਰਾਬਿਨ ਆਧਾਰ 'ਤੇ ਖੇਡਿਆ ਜਾਵੇਗਾ।


Related News