ਜ਼ਿਬ੍ਰਾਲਟਰ ''ਚ ਓਪਰਿਨ ਤੋਂ ਹਾਰੇ ਹਰਿਕ੍ਰਿਸ਼ਣਾ

01/31/2018 9:32:27 AM

ਜ਼ਿਬ੍ਰਾਲਟਰ, (ਭਾਸ਼ਾ)— ਗ੍ਰੈਂਡਮਾਸਟਰ ਪੀ. ਹਰਿਕ੍ਰਿਸ਼ਣਾ ਨੂੰ ਜ਼ਿਬ੍ਰਾਲਟਰ ਮਾਸਟਰ ਸ਼ਤਰੰਜ ਟੂਰਨਾਮੈਂਟ ਦੇ ਸਤਵੇਂ ਦੌਰ 'ਚ ਰੂਸ ਦੇ ਗ੍ਰੇਗਰੀ ਓਪਰਿਨ ਦੇ ਹੱਥੋਂ ਹਾਰ ਦਾ ਸਾਹਮਣਾ ਕਰਨਾ ਪਿਆ। ਹਰਿਕ੍ਰਿਸ਼ਣਾ ਨੇ 2 ਡਰਾਅ ਅਤੇ ਇਕ ਚੰਗੀ ਵਾਪਸੀ ਦੇ ਬਾਅਦ ਸਤਵੇਂ ਦੌਰ 'ਚ ਘਟੀਆ ਪ੍ਰਦਰਸ਼ਨ ਕੀਤਾ।

ਉਨ੍ਹਾਂ ਦੇ ਹੁਣ 4.5 ਅੰਕ ਹਨ ਅਤੇ ਉਨ੍ਹਾਂ ਨੂੰ ਦੁਨੀਆ ਦੇ ਇਸ ਸਭ ਤੋਂ ਅਮੀਰ ਟੂਰਨਾਮੈਂਟ 'ਚ ਆਪਣੀ ਕੁਝ ਸੰਭਾਵਨਾ ਬਰਕਰਾਰ ਰੱਖਣ ਲਈ ਅੰਤਿਮ ਤਿੰਨ ਦੌਰ 'ਚ ਜਿੱਤ ਦਰਜ ਕਰਨੀ ਹੋਵੇਗੀ। ਗ੍ਰੈਂਡਮਾਸਟਰ ਅਭੀਜੀਤ ਗੁਪਤਾ ਨੇ ਆਪਣਾ ਪ੍ਰਭਾਵਸ਼ਾਲੀ ਪ੍ਰਦਰਸ਼ਨ ਜਾਰੀ ਰਖਿਆ ਅਤੇ ਚੈੱਕ ਗਣਰਾਜ ਦੇ ਡੇਵਿਡ ਨਵਾਰਾ ਦੇ ਨਾਲ ਡਰਾਅ ਖੇਡਿਆ। ਉਨ੍ਹਾਂ ਦੇ ਹੁਣ 7 'ਚੋਂ 5 ਅੰਕ ਹਨ। ਅਮਰੀਕਾ ਦੇ ਹਿਕਾਰੂ ਨਕਾਮੁਰਾ ਅਤੇ ਇੰਗਲੈਂਡ ਦੇ ਡੇਵਿਡ ਹਾਵੇਲ ਸਾਂਝੇ ਤੌਰ 'ਤੇ 6 ਅੰਕ ਲੈ ਕੇ ਸੰਯੁਕਤ ਬੜ੍ਹਤ 'ਤੇ ਹਨ।


Related News