ਬਿਏਲ ਸ਼ਤਰੰਜ ''ਚ ਹਰਿਕ੍ਰਿਸ਼ਣਾ ਨੇ ਨਵਾਰਾ ਨੂੰ ਬਰਾਬਰੀ ''ਤੇ ਰੋਕਿਆ

08/01/2017 6:04:06 PM

ਬਿਏਲ (ਸਵਿਟਜ਼ਰਲੈਂਡ)— ਭਾਰਤੀ ਗ੍ਰੈਂਡ ਮਾਸਟਰ ਪੀ ਹਰਿਕ੍ਰਿਸ਼ਣਾ ਇੱਥੇ 50ਵੇਂ ਬਿਏਲ ਮਹਾਉਤਸਵ ਦੇ ਸਤਵੇਂ ਦੌਰ 'ਚ ਚੈੱਕ ਗਣਰਾਜ ਦੇ ਗ੍ਰੈਂਡ ਮਾਸਟਰ ਡੇਵਿਡ ਨਵਾਰਾ ਨਾਲ ਡਰਾਅ ਖੇਡ ਕੇ ਸਾਂਝੇ ਤੌਰ 'ਤੇ ਚੋਟੀ 'ਤੇ ਪਹੁੰਚ ਗਏ ਹਨ। 

ਦੁਨੀਆ ਦੇ 20ਵੇਂ ਨੰਬਰ ਦੇ ਖਿਡਾਰੀ ਹਰਿਕ੍ਰਿਸ਼ਣਾ ਨੇ ਖੇਡ ਦੀ ਸ਼ੁਰੂਆਤ ਕੀਤੀ ਅਤੇ ਸਿਰਫ 24 ਚਾਲਾਂ 'ਚ ਨਵਾਰਾ ਤੋਂ ਡਰਾਅ ਲਈ ਰਾਜ਼ੀ ਹੋ ਗਏ। ਇਸ ਭਾਰਤੀ ਖਿਡਾਰੀ ਨੇ ਦੋ ਜਿੱਤਾਂ ਦਰਜ ਕੀਤੀਆਂ ਜਦਕਿ ਪੰਜ ਬਾਜ਼ੀਆਂ ਡਰਾਅ ਰਹੀਆਂ ਜਿਸ ਨਾਲ ਉਹ ਟੀਮ 'ਚ ਅਜੇਤੂ ਹਨ। ਤਿੰਨ ਹੋਰ ਗ੍ਰੈਂਡਮਾਸਟਰ ਵੀ ਸਾਂਝੇ ਤੌਰ 'ਤੇ ਚੋਟੀ 'ਤੇ ਹਨ। ਹਰਿਕ੍ਰਿਸ਼ਣਾ ਅਗਲੇ ਦੌਰ 'ਚ ਦੋ ਵਾਰ ਦੇ ਫਿਡੇ ਵਿਸ਼ਵ ਸ਼ਤਰੰਜ ਚੈਂਪੀਅਨ ਅਤੇ ਯੂਕ੍ਰੇਨ ਦੇ ਗ੍ਰੈਂਡਮਾਸਟਰ ਰੁਸਲਾਨ ਪੋਨੋਮਾਰੀਯੋਵ ਦੇ ਖਿਲਾਫ ਖੇਡਣਗੇ।


Related News