ਸਾਡਾ ਟੀਚਾ ਏਸ਼ੀਆਈ ਖੇਡਾਂ ''ਚ ''ਗੋਲਡ'' ਜਿੱਤ ਕੇ ਓਲੰਪਿਕ ਲਈ ਕੁਆਲੀਫਾਈ ਕਰਨਾ : ਹਰਿੰਦਰ

08/18/2018 10:35:16 AM

ਨਵੀਂ ਦਿੱਲੀ— ਭਾਰਤੀ ਪੁਰਸ਼ ਹਾਕੀ ਟੀਮ ਦੇ ਕੋਚ ਹਰਿੰਦਰ ਸਿੰਘ ਦਾ ਧਿਆਨ ਏਸ਼ੀਆਈ ਖੇਡਾਂ 'ਚ ਲਗਾਤਾਰ ਦੂਜਾ ਸੋਨ ਤਮਗਾ ਜਿੱਤਕੇ ਸਿਰਫ 2020 ਓਲੰਪਿਕ ਦੇ ਲਈ ਕੁਆਲੀਫਿਕੇਸ਼ਨ ਹਾਸਲ ਕਰਨ 'ਤੇ ਨਹੀਂ ਸਗੋਂ ਸਾਲ ਦੇ ਅੰਤ 'ਚ ਹੋਣ ਵਾਲੇ ਵਿਸ਼ਵ ਕੱਪ ਦੀਆਂ ਤਿਆਰੀਆਂ ਸ਼ੁਰੂ ਕਰਨ'ਤੇ ਵੀ ਲੱਗਾ ਹੈ, ਜਿੱਥੇ ਉਨ੍ਹਾਂ ਦੀਆਂ ਨਜ਼ਰਾਂ ਪੋਡੀਅਮ ਹਾਸਲ ਕਰਨ 'ਤੇ ਲੱਗੀਆਂ ਹਨ।
PunjabKesari
ਹਰਿੰਦਰ ਨੇ ਜਕਾਰਤਾ ਰਵਾਨਾ ਹੋਣ ਤੋਂ ਪਹਿਲਾਂ ਕਿਹਾ, ''ਪਿਛਲੇ ਦੋ ਸਾਲਾਂ 'ਚ ਅਸੀਂ ਦੁਨੀਆ 'ਚ ਸਾਬਤ ਕਰ ਦਿੱਤਾ ਹੈ ਕਿ ਅਸੀਂ ਹਾਕੀ ਦੇ ਨਕਸ਼ੇ 'ਤੇ ਵਾਪਸ ਆਏ ਹਾਂ। ਅਸੀਂ ਵਿਸ਼ਵ ਰੈਂਕਿੰਗ 'ਚ ਪੰਜਵੇਂ ਸਥਾਨ 'ਤੇ ਹਾਂ ਪਰ ਸਾਲ ਦੇ ਅੰਤ 'ਚ ਅਸੀਂ ਵਿਸ਼ਵ 'ਚ ਚੋਟੀ ਦੇ ਤਿੰਨ 'ਚ ਰਹਿਣਾ ਚਾਹਾਂਗੇ।'' ਉਨ੍ਹਾਂ ਕਿਹਾ, ''ਏਸ਼ੀਆਈ ਖੇਡਾਂ ਇਸ ਟੀਚੇ ਨੂੰ ਹਾਸਲ ਕਰਨ ਵੱਲ ਪਹਿਲਾ ਕਦਮ ਹੈ। ਅਸੀਂ 2020 ਟੋਕੀਓ ਓਲੰਪਿਕ 'ਚ ਵੀ ਪੋਡੀਅਮ ਸਥਾਨ ਹਾਸਲ ਕਰਨਾ ਚਾਹੁੰਦੇ ਹਾਂ ਅਤੇ ਏਸ਼ੀਆਈ ਖੇਡਾਂ ਸਾਡੀਆਂ ਤਿਆਰੀਆਂ ਦੀ ਦਿਸ਼ਾ ਅੱਗੇ ਵਧਾਉਣਗੀਆਂ।
PunjabKesari
ਹਰਿੰਦਰ ਨੇ ਇਸ ਸਾਲ ਮਈ 'ਚ ਚੌਥੀ ਵਾਰ ਸੀਨੀਅਰ ਪੁਰਸ਼ ਰਾਸ਼ਟਰੀ ਟੀਮ ਦਾ ਕੋਚ ਦਾ ਅਹੁਦਾ ਸੰਭਾਲਿਆ। ਉਨ੍ਹਾਂ ਕਿਹਾ, ''2018 ਸਾਡੇ ਲਈ ਅਹਿਮ ਸਾਲ ਹੈ ਅਤੇ ਮੈਂ ਚਾਹੁੰਦਾ ਹਾਂ ਕਿ ਇਹ ਟੀਮ ਸਾਲ ਦੇ ਅੰਤ ਤਕ ਇਕ ਵਿਰਾਸਤ ਖੜ੍ਹੀ ਕਰੇ। ਮੈਂ ਚਾਹੁੰਦਾ ਹਾਂ ਕਿ ਇਹ ਟੀਮ ਮੈਦਾਨ 'ਤੇ ਆਪਣੇ ਪ੍ਰਦਰਸ਼ਨ ਦੇ ਲਈ ਯਾਦ ਕੀਤੀ ਜਾਵੇ।'' ਕੋਚ ਨੇ ਕਿਹਾ ਕਿ ਭਾਰਤ ਖੇਡਾਂ 'ਚ ਆਪਣੇ ਖਿਤਾਬ ਦਾ ਬਚਾਅ ਕਰਨ ਤੋਂ ਘੱਟ ਕੁਝ ਵੀ ਹਾਸਲ ਨਹੀਂ ਕਰਨਾ ਚਾਹੇਗਾ ਪਰ ਉਨ੍ਹਾਂ ਸਵੀਕਾਰ ਕੀਤਾ ਕਿ ਇਹ ਆਸਾਨ ਨਹੀਂ ਹੋਵੇਗਾ। ਹਰਿੰਦਰ ਨੇ ਕਿਹਾ, ''ਅਸੀਂ ਸੋਨ ਤਮਗੇ ਤੋਂ ਘੱਟ ਦੇ ਬਾਰੇ 'ਚ ਨਹੀਂ ਸੋਚ ਰਹੇ। ਸਾਨੂੰ ਹਰ ਮੈਚ 'ਚ ਪਿੱਚ 'ਤੇ ਖੁਦ ਨੂੰ ਸਾਬਤ ਕਰਨਾ ਹੋਵੇਗਾ।''


Related News