ਯੋ-ਯੋ ਟੈਸਟ 'ਚ ਸਫਲ ਰਹੇ ਹਾਰਦਿਕ, ਪ੍ਰਿਥਵੀ ਨੇ ਕੀਤਾ ਨਿਰਾਸ਼

03/16/2022 10:06:14 PM

ਨਵੀਂ ਦਿੱਲੀ- ਸੱਟਾਂ ਨਾਲ ਜੂਝ ਰਹੇ ਭਾਰਤੀ ਆਲਰਾਊਂਡਰ ਹਾਰਦਿਕ ਪੰਡਯਾ ਬੈਂਗਲੁਰੂ ਵਿਚ ਰਾਸ਼ਟਰੀ ਕ੍ਰਿਕਟ ਅਕਾਦਮੀ (ਐੱਨ. ਸੀ. ਏ.) ਵਿਚ ਫਿਟਨੈੱਸ ਦੇ ਮੁਲਾਂਕਣ ਲਈ ਕੀਤੇ ਜਾਣ ਵਾਲੇ ਯੋ-ਯੋ ਟੈਸਟ 'ਚ ਸਫਲ ਰਹੇ ਅਤੇ ਹੁਣ ਉਹ ਇੰਡੀਅਨ ਪ੍ਰੀਮੀਅਰ ਲੀਗ (ਆਈ. ਪੀ. ਐੱਲ.) ਵਿਚ ਗੁਜਰਾਤ ਟਾਇਟਨਸ ਦੀ ਅਗਵਾਈ ਕਰਨ ਲਈ ਪੂਰੀ ਤਰ੍ਹਾਂ ਤਿਆਰ ਹੈ।

ਇਹ ਖ਼ਬਰ ਪੜ੍ਹੋ- PAK v AUS :  ਬਾਬਰ ਤੇ ਰਿਜ਼ਵਾਨ ਦੇ ਸੈਂਕੜਿਆਂ ਨਾਲ ਪਾਕਿ ਨੇ ਦੂਜਾ ਟੈਸਟ ਕੀਤਾ ਡਰਾਅ
ਭਾਰਤੀ ਕ੍ਰਿਕਟ ਬੋਰਡ (ਬੀ. ਸੀ. ਸੀ. ਆਈ.) ਆਈ. ਪੀ. ਐੱਲ. ਤੋਂ ਪਹਿਲਾਂ ਆਪਣੇ ਕੇਂਦਰੀ ਕੰਟਰੈਕਟਿਡ ਖਿਡਾਰੀਆਂ ਦੀ ਫਿਟਨੈੱਸ ਦੀ ਜਾਂਚ ਕਰ ਰਿਹਾ ਹੈ ਅਤੇ ਪੰਡਯਾ ਦਾ ਐੱਨ. ਸੀ. ਏ. 'ਚ 2 ਦਿਨ ਦੌਰਾਨ ਦਾ ਪ੍ਰਦਰਸ਼ਨ ਭਾਰਤੀ ਕ੍ਰਿਕਟ ਲਈ ਵੀ ਚੰਗਾ ਸੰਕੇਤ ਹੈ ਪਰ ਇਕ ਖਿਡਾਰੀ ਜਿਸ ਨੇ ਆਪਣੀ ਮੌਜੂਦਾ ਫਿਟਨੈੱਸ ਨਾਲ ਨਿਰਾਸ਼ ਕੀਤਾ, ਉਹ ਪ੍ਰਿਥਵੀ ਸ਼ਾਹ ਹੈ। ਉਹ ਯੋ-ਯੋ ਟੈਸਟ 'ਚ ਅਸਫਲ ਰਹੇ।

ਇਹ ਖ਼ਬਰ ਪੜ੍ਹੋ-ਡੈਬਿਊ ਕਰਨਗੇ ਰਵੀਚੰਦਰ, ਅਰਜਨਟੀਨਾ ਵਿਰੁੱਧ ਮੁਕਾਬਲੇ ਲਈ ਭਾਰਤੀ ਹਾਕੀ ਟੀਮ ਗੁਰਜੰਤ ਦੀ ਵਾਪਸੀ

ਨੋਟ- ਇਸ ਖ਼ਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।
 


Gurdeep Singh

Content Editor

Related News