ਹਾਰਦਿਕ ਨੇ ਬੇਟੇ ਦੀ ਤਸਵੀਰ ਕੀਤੀ ਸ਼ੇਅਰ, ਮਾਂ ਦੀ ਗੋਦ 'ਚ ਨਜ਼ਰ ਆਇਆ ਛੋਟੂ ਪੰਡਯਾ

Tuesday, Aug 25, 2020 - 04:07 AM (IST)

ਹਾਰਦਿਕ ਨੇ ਬੇਟੇ ਦੀ ਤਸਵੀਰ ਕੀਤੀ ਸ਼ੇਅਰ, ਮਾਂ ਦੀ ਗੋਦ 'ਚ ਨਜ਼ਰ ਆਇਆ ਛੋਟੂ ਪੰਡਯਾ

ਨਵੀਂ ਦਿੱਲੀ- ਭਾਰਤੀ ਕ੍ਰਿਕਟ ਟੀਮ ਦੇ ਧਮਾਕੇਦਾਰ ਆਲਰਾਊਂਡਰ ਤੇ ਆਈ. ਪੀ. ਐੱਲ. ਟੀਮ ਮੁੰਬਈ ਇੰਡੀਅਨਸ ਦੇ ਖਿਡਾਰੀ ਹਾਰਦਿਕ ਪੰਡਯਾ ਕ੍ਰਿਕਟ 'ਚ ਵਾਪਸੀ ਕਰਨ ਦੇ ਲਈ ਤਿਆਰ ਹਨ। ਉਹ 19 ਸਤੰਬਰ ਤੋਂ ਸ਼ੁਰੂ ਹੋਣ ਵਾਲੇ ਆਈ. ਪੀ. ਐੱਲ. 2020 ਦੇ ਲਈ ਆਪਣੀ ਟੀਮ ਦੇ ਨਾਲ ਯੂ. ਏ. ਈ. 'ਚ ਹੈ ਅਤੇ ਹੋਟਲ ਦੇ ਰੂਮ 'ਚ ਇਕਾਂਤਵਾਸ ਹਨ। ਹਾਲ ਹੀ 'ਚ ਪੰਡਯਾ ਨੇ ਆਪਣੀ ਪਤਨੀ ਨਤਾਸ਼ਾ ਦੇ ਨਾਲ ਗੱਲਬਾਤ ਕੀਤੀ ਅਤੇ ਇਸ ਦਾ ਸਕ੍ਰੀਨ ਸ਼ਾਟ ਸ਼ੇਅਰ ਕੀਤਾ ਹੈ, ਜਿਸ 'ਚ ਹਾਰਦਿਕ ਦਾ ਬੇਟਾ ਅਗਸਤਯ ਦੀ ਪਹਿਲੀ ਝਲਕ ਦੇਖਣ ਨੂੰ ਮਿਲੀ। ਹਾਰਦਿਕ ਨੇ ਇੰਸਟਾਗ੍ਰਾਮ 'ਤੇ ਇਸ ਫੋਟੋ ਨੂੰ ਸ਼ੇਅਰ ਕੀਤਾ ਹੈ ਜਿਸ 'ਚ ਛੋਟੂ ਪੰਡਯਾ (ਅਗਸਤਯ) ਮਾਂ ਦੀ ਗੋਦ 'ਚ ਨਜ਼ਰ ਆਇਆ। ਹਾਰਦਿਕ ਨੇ ਇਸ ਤਸਵੀਰ ਨੂੰ ਸ਼ੇਅਰ ਕਰਦੇ ਹੋਏ ਲਿਖਿਆ- ਮੈਂ ਆਪਣੇ ਦੋਵਾਂ ਐਸ਼ਲਸ ਨੂੰ ਯਾਦ ਕਰ ਰਿਹਾ ਹਾਂ। ਤੁਸੀਂ ਦੋਵੇਂ ਮੇਰੇ ਜੀਵਨ 'ਚ ਆਉਣ ਦੇ ਲਈ ਮੈਂ ਧੰਨਵਾਦ ਹੋਇਆ। ਇਸ ਫੋਟੋ 'ਤੇ ਨਤਾਸ਼ਾ ਨੇ ਵੀ ਜਵਾਬ ਦਿੰਦੇ ਹੋਏ ਕਿਹਾ ਕਿ ਅਸੀਂ ਵੀ ਤੁਹਾਨੂੰ ਪਿਆਰ ਕਰਦੇ ਹਾਂ ਤੇ ਤੁਹਾਨੂੰ ਯਾਦ ਕਰ ਰਹੇ ਹਾਂ। ਜ਼ਿਕਰਯੋਗ ਹੈ ਕਿ ਹਾਰਦਿਕ ਪੰਡਯਾ ਨੇ ਪਿਛਲੇ ਸਾਲ 22 ਸਤੰਬਰ ਤੋਂ ਬਾਅਦ ਕੋਈ ਅੰਤਰਰਾਸ਼ਟਰੀ ਮੈਚ ਨਹੀਂ ਖੇਡਿਆ ਹੈ।

 

 
 
 
 
 
 
 
 
 
 
 
 
 
 

Missing my 2 angels 👼 Blessed to have you both in my life 🙏🏾❤️

A post shared by Hardik Pandya (@hardikpandya93) on Aug 23, 2020 at 11:29pm PDT


author

Gurdeep Singh

Content Editor

Related News