ਘਰੇਲੂ ਕ੍ਰਿਕਟ ਖੇਡਣਗੇ ਹਾਰਦਿਰ, ਇਕ ਨਹੀਂ ਇਨ੍ਹਾਂ 2 ਵੱਡੇ ਟੂਰਨਾਮੈਂਟ ''ਚ ਖੇਡਣ ਦੀ ਵੀ ਸੰਭਾਵਨਾ

Saturday, Sep 21, 2024 - 11:50 AM (IST)

ਨਵੀਂ ਦਿੱਲੀ : ਆਸਟ੍ਰੇਲੀਆ ਦੇ ਇੱਕ ਵੱਡੇ ਦੌਰੇ ਦੇ ਨਾਲ ਭਾਰਤ ਦੇ ਸਫੈਦ ਗੇਂਦ ਮਾਹਿਰ ਹਾਰਦਿਕ ਪੰਡਿਆ ਆਉਣ ਵਾਲੀ ਸਈਦ ਮੁਸ਼ਤਾਕ ਅਲੀ ਟਰਾਫੀ ਵਿੱਚ ਇੱਕ ਵੱਡੇ ਬ੍ਰੇਕ ਤੋਂ ਬਾਅਦ ਐਕਸ਼ਨ 'ਚ ਪਰਤਣ ਲਈ  ਤਿਆਰ ਹਨ। ਭਾਰਤ ਦੇ ਹਰਫਨਮੌਲਾ ਖਿਡਾਰੀ ਨੇ ਰਣਜੀ ਟਰਾਫੀ ਵਿੱਚ ਆਪਣੇ ਰਾਜ ਦੀ ਲਾਲ ਗੇਂਦ ਦੀ ਕ੍ਰਿਕਟ ਖੇਡਣ ਦੀ ਵੀ ਇੱਛਾ ਜ਼ਾਹਿਰ ਕੀਤੀ ਹੈ। ਬੀਸੀਸੀਆਈ ਸੂਤਰਾਂ ਦਾ ਕਹਿਣਾ ਹੈ ਕਿ 2024 ਦੇ ਵਿਸ਼ਵ ਟੀ20 ਵਿਸ਼ਵ ਕੱਪ ਵਿੱਚ ਭਾਰਤ ਦੀ ਜਿੱਤ ਦੇ ਸਟਾਰ ਪੰਡਿਆ ਦੇ ਬੜੌਦਾ ਲਈ ਸਈਦ ਮੁਸ਼ਤਾਕ ਅਲੀ ਟਰਾਫੀ ਵਿੱਚ ਖੇਡਣ ਦੀ ਸੰਭਾਵਨਾ ਹੈ।
ਸੂਤਰਾਂ ਅਨੁਸਾਰ, ਭਾਰਤ ਦੇ ਆਲਰਾਊਂਡਰ ਨੇ ਬੜੌਦਾ ਕ੍ਰਿਕਟ ਐਸੋਸੀਏਸ਼ਨ (ਬੀਸੀਏ) ਨੂੰ ਘਰੇਲੂ ਸਫੈਦ ਗੇਂਦ ਕ੍ਰਿਕਟ ਖੇਡਣ ਦੀ ਇੱਛਾ ਜ਼ਾਹਿਰ ਕੀਤੀ ਹੈ। ਸੂਤਰ ਦਾ ਕਹਿਣਾ ਹੈ ਕਿ ਪੰਡਿਆ ਰਣਜੀ ਟਰਾਫੀ ਵਿੱਚ ਵੀ ਖੇਡਣਾ ਚਾਹੁੰਦੇ ਹਨ। ਆਸਟ੍ਰੇਲੀਆ ਸੀਰੀਜ਼ ਨੂੰ ਧਿਆਨ ਵਿੱਚ ਰੱਖਦੇ ਹੋਏ ਉਹ ਟੈਸਟ ਕ੍ਰਿਕਟ ਵਿੱਚ ਵਾਪਸੀ ਦੀ ਤਲਾਸ਼ 'ਚ ਹਨ। ਹਾਰਦਿਕ ਮੌਜੂਦਾ ਦਲੀਪ ਟਰਾਫੀ ਵਿੱਚ ਸ਼ਾਮਲ ਨਹੀਂ ਹਨ, ਪਰ ਅਜਿਹਾ ਮਹਿਸੂਸ ਕੀਤਾ ਜਾ ਰਿਹਾ ਹੈ ਕਿ ਰਣਜੀ ਟਰਾਫੀ ਵਿੱਚ ਖੇਡਣ ਦੀ ਉਨ੍ਹਾਂ ਦੀ ਇੱਛਾ ਪ੍ਰਸਿੱਧ 5 ਟੈਸਟ ਮੈਚਾਂ ਦੀ ਬਾਰਡਰ-ਗਾਵਸਕਰ ਟਰਾਫੀ ਸੀਰੀਜ਼ ਲਈ ਭਾਰਤੀ ਟੈਸਟ ਟੀਮ ਵਿੱਚ ਸ਼ਾਮਲ ਹੋਣ ਦੀ ਕੋਸ਼ਿਸ਼ ਹੋ ਸਕਦੀ ਹੈ।
ਹਾਰਦਿਕ ਨੇ ਆਖਰੀ ਵਾਰ ਜੂਨ ਵਿੱਚ ਟੀ20 ਵਿਸ਼ਵ ਕੱਪ ਵਿੱਚ ਭਾਰਤ ਦੀ ਜਿੱਤ ਤੋਂ ਬਾਅਦ ਜੁਲਾਈ ਵਿੱਚ ਪੱਲੇਕੇਲੇ 'ਚ ਸ਼੍ਰੀਲੰਕਾ ਖਿਲਾਫ਼ ਦੋ ਟੀ20 ਮੈਚਾਂ ਵਿੱਚ ਸਫੈਦ ਗੇਂਦ ਕ੍ਰਿਕਟ ਖੇਡਿਆ ਸੀ। ਦੱਸਣਯੋਗ ਹੈ ਕਿ ਬੀਸੀਸੀਆਈ ਦੇ ਸਕੱਤਰ ਜੈ ਸ਼ਾਹ ਨੇ ਵੀ ਪਿਛਲੇ ਦਿਨਾਂ ਵਿੱਚ ਖਿਡਾਰੀਆਂ ਨੂੰ ਘਰੇਲੂ ਕ੍ਰਿਕਟ ਖੇਡਣ ਦੀ ਗੱਲ ਆਖੀ ਸੀ। ਇਸ ਲੜੀ 'ਚ ਦਲੀਪ ਟਰਾਫੀ ਵਿੱਚ ਕਈ ਵੱਡੇ ਸਿਤਾਰਿਆਂ ਨੇ ਹਿੱਸਾ ਲਿਆ ਸੀ। ਟੀਮ ਇੰਡੀਆ ਤੋਂ ਬਾਹਰ ਚੱਲ ਰਹੇ ਇਸ਼ਾਨ ਕਿਸ਼ਨ ਵੀ ਘਰੇਲੂ ਕ੍ਰਿਕਟ ਖੇਡਦੇ ਨਜ਼ਰ ਆਏ ਸਨ, ਜਿੱਥੇ ਉਨ੍ਹਾਂ ਨੇ ਸੈਂਚੁਰੀ ਨਾਲ ਆਪਣੀ ਹਾਜ਼ਰੀ ਦਰਜ ਕਰਵਾਈ ਸੀ।
ਦਲੀਪ ਟਰਾਫੀ ਦੇ ਪਹਿਲੇ ਦੌਰ ਦੇ ਮੈਚਾਂ ਤੋਂ ਬਾਅਦ ਕਈ ਭਾਰਤੀ ਖਿਡਾਰੀਆਂ ਨੂੰ ਬੰਗਲਾਦੇਸ਼ ਦੇ ਖਿਲਾਫ਼ ਹੋਣ ਵਾਲੀ ਦੋ ਟੈਸਟ ਮੈਚਾਂ ਦੀ ਸੀਰੀਜ਼ ਲਈ ਚੁਣ ਲਿਆ ਗਿਆ ਸੀ। ਇਸ ਵਿੱਚ ਆਕਾਸ਼ ਦੀਪ ਅਤੇ ਯਸ਼ ਦਿਆਲ ਨੂੰ ਮੌਕਾ ਮਿਲਿਆ। ਇਸੇ ਤਰ੍ਹਾਂ ਪੰਤ, ਕੇਐੱਲ ਰਾਹੁਲ ਦੀ ਵੀ ਟੀਮ ਇੰਡੀਆ ਵਿੱਚ ਵਾਪਸੀ ਹੋ ਗਈ। ਵਿਰਾਟ ਕੋਹਲੀ ਜੋ ਇੰਗਲੈਂਡ ਦੇ ਖਿਲਾਫ ਖੇਡ ਨਹੀਂ ਸਕੇ ਸਨ, ਵੀ ਬੰਗਲਾਦੇਸ਼ ਦੇ ਖਿਲਾਫ਼ ਸੀਰੀਜ਼ ਲਈ ਵਾਪਸ ਆ ਗਏ। ਹੁਣ ਹਾਰਦਿਕ ਭਾਰਤੀ ਟੈਸਟ ਸੈਟਅੱਪ ਵਿੱਚ ਫਿੱਟ ਹੋਣ ਲਈ ਪਸੀਨਾ ਵਹਾ ਰਹੇ ਹਨ।


Aarti dhillon

Content Editor

Related News