4 ਮਹੀਨੇ ਬਾਅਦ ਪੁੱਤਰ ਨੂੰ ਮਿਲੇ ਹਾਰਦਿਕ ਪੰਡਯਾ, ਪਿਤਾ ਦਾ ਫਰਜ਼ ਨਿਭਾਉਂਦੇ ਆਏ ਨਜ਼ਰ (ਤਸਵੀਰਾਂ)
Monday, Dec 14, 2020 - 11:41 AM (IST)
ਨਵੀਂ ਦਿੱਲੀ : ਭਾਰਤੀ ਸਟਾਰ ਆਲਰਾਊਂਡਰ ਹਾਰਦਿਕ ਪੰਡਯਾ ਕਰੀਬ 4 ਮਹੀਨੇ ਬਾਅਦ ਘਰ ਪਰਤੇ ਹਨ ਅਤੇ ਹੁਣ ਉਹ ਆਪਣੇ ਪਰਿਵਾਰ ਨਾਲ ਸਮਾਂ ਬਿਤਾ ਰਹੇ ਹਨ। ਦਰਅਸਲ ਪੰਡਯਾ ਯੂ.ਏ.ਈ. ਵਿਚ ਹੋਏ ਆਈ.ਪੀ.ਐਲ. ਵਿਚ ਹਿੱਸਾ ਲੈਣ ਤੋਂ ਬਾਅਦ ਉਥੋਂ ਸਿੱਧਾ ਆਸਟਰੇਲੀਆ ਦੌਰੇ ਲਈ ਰਵਾਨਾ ਹੋ ਗਏ ਸਨ। ਆਸਟਰੇਲੀਆ ਖ਼ਿਲਾਫ਼ ਟੀ20 ਸੀਰੀਜ਼ ਜਿੱਤਣ ਤੋਂ ਬਾਅਦ ਪੰਡਯਾ ਨੇ ਕਿਹਾ ਸੀ ਕਿ ਉਨ੍ਹਾਂ ਨੂੰ ਆਪਣੇ ਪੁੱਤਰ ਦੀ ਯਾਦ ਆ ਰਹੀ ਹੈ ਅਤੇ ਉਹ ਟੈਸਟ ਸੀਰੀਜ਼ ਤੋਂ ਪਹਿਲਾਂ ਘਰ ਪਰਤਣਾ ਚਾਹੁੰਦੇ ਹਨ।
ਇਹ ਵੀ ਪੜ੍ਹੋ: ਕਲੀਨਿਕ ਦੇ ਬਾਹਰ ਸਪਾਟ ਹੋਈ ਵਿਰਾਟ ਦੀ ਪਤਨੀ ਅਨੁਸ਼ਕਾ, ਚਿਹਰੇ 'ਤੇ ਦਿਖਿਆ ਪ੍ਰੈਂਗਨੈਂਸੀ ਗਲੋ (ਤਸਵੀਰਾਂ)
From national duty to father duty ❤️ pic.twitter.com/xmdFMljAO1
— hardik pandya (@hardikpandya7) December 12, 2020
ਪੰਡਯਾ ਸ਼ੁੱਕਰਵਾਰ ਨੂੰ ਘਰ ਪਰਤੇ ਸਨ ਅਤੇ ਉਦੋਂ ਤੋਂ ਉਹ ਆਪਣੇ ਪੁੱਤਰ ਅਗਸਤਯ ਨਾਲ ਕੁਆਲਟੀ ਸਮਾਂ ਬਿਤਾ ਰਹੇ ਹਨ। ਕਦੇ ਪੁੱਤਰ ਨਾਲ ਖੇਡ ਰਹੇ ਹਨ ਤਾਂ ਕਦੇ ਉਸ ਨੂੰ ਗੋਦ ਵਿਚ ਲੈ ਕੇ ਦੁੱਧ ਪਿਲਾ ਰਹੇ ਹਨ। ਪੰਡਯਾ ਨੇ ਪੁੱਤਰ ਨਾਲ ਸੋਸ਼ਲ ਮੀਡੀਆ 'ਤੇ ਖ਼ੁਦ ਦੀ ਤਸਵੀਰ ਸਾਂਝੀ ਕੀਤੀ, ਜਿਸ ਵਿਚ ਉਹ ਪੁੱਤਰ ਨੂੰ ਦੁੱਧ ਪਿਲਾਉਂਦੇ ਹੋਏ ਨਜ਼ਰ ਆ ਰਹੇ ਹਨ। ਇਸ ਤਸਵੀਰ ਨੂੰ ਸਾਂਝੀ ਕਰਦੇ ਹੋਏ ਪੰਡਯਾ ਨੇ ਲਿਖਿਆ, 'ਨੈਸ਼ਨਲ ਕਰਤਵ ਤੋਂ ਪਿਤਾ ਦਾ ਕਰਤਵ।' ਯਾਨੀ ਉਹ ਦੇਸ਼ ਲਈ ਖੇਡਣ ਤੋਂ ਬਾਅਦ ਪਿਤਾ ਦਾ ਫਰਜ਼ ਨਿਭਾਅ ਰਹੇ ਹਨ।
ਇਹ ਵੀ ਪੜ੍ਹੋ: ਕਿਸਾਨਾਂ ਦੇ ਸਮਰਥਨ 'ਚ ਅੱਜ ਇਕ ਦਿਨ ਦੀ ਭੁੱਖ ਹੜਤਾਲ ਕਰਨਗੇ ਕੇਜਰੀਵਾਲ
ਇਹ ਵੀ ਪੜ੍ਹੋ: ਖੇਤੀਬਾੜੀ ਕਾਨੂੰਨਾਂ ਦੇ ਵਿਰੋਧ 'ਚ ਕਿਸਾਨਾਂ ਵੱਲੋਂ ਭੁੱਖ ਹੜਤਾਲ ਸ਼ੁਰੂ