ਹਾਰਦਿਕ ਪੰਡਯਾ ਦਾ ਆਪਣੇ ਜੱਦੀ ਸ਼ਹਿਰ ਵਡੋਦਰਾ ਪਹੁੰਚਣ ''ਤੇ ਹੋਇਆ ਸ਼ਾਨਦਾਰ ਸਵਾਗਤ

Monday, Jul 15, 2024 - 09:26 PM (IST)

ਹਾਰਦਿਕ ਪੰਡਯਾ ਦਾ ਆਪਣੇ ਜੱਦੀ ਸ਼ਹਿਰ ਵਡੋਦਰਾ ਪਹੁੰਚਣ ''ਤੇ ਹੋਇਆ ਸ਼ਾਨਦਾਰ ਸਵਾਗਤ

ਵਡੋਦਰਾ, (ਭਾਸ਼ਾ) ਭਾਰਤ ਦੀ ਟੀ-20 ਵਿਸ਼ਵ ਕੱਪ ਜਿੱਤ ਵਿਚ ਅਹਿਮ ਭੂਮਿਕਾ ਨਿਭਾਉਣ ਵਾਲੇ ਹਰਫਨਮੌਲਾ ਹਾਰਦਿਕ ਪੰਡਯਾ ਦਾ ਸੋਮਵਾਰ ਨੂੰ ਆਪਣੇ ਗ੍ਰਹਿ ਸ਼ਹਿਰ ਵਡੋਦਰਾ ਪਹੁੰਚਣ 'ਤੇ ਸ਼ਾਨਦਾਰ ਸਵਾਗਤ ਕੀਤਾ ਗਿਆ। ਹਾਰਦਿਕ ਦੇ ਪ੍ਰਸ਼ੰਸਕਾਂ ਨੇ ਇੱਥੇ ਉਸਦਾ ਸਵਾਗਤ ਕਰਨ ਲਈ ਖੂਬ ਤਿਆਰੀਆਂ ਕੀਤੀਆਂ ਸਨ, ਜੋ ਕਿ ਮੁੰਬਈ ਦੇ ਮਰੀਨ ਡਰਾਈਵ ਤੋਂ ਆਈਕਾਨਿਕ ਵਾਨਖੇੜੇ ਸਟੇਡੀਅਮ ਤੱਕ ਭਾਰਤੀ ਟੀਮ ਦੀ ਓਪਨ-ਟਾਪ ਬੱਸ ਪਰੇਡ ਦੀ ਯਾਦ ਦਿਵਾਉਂਦੀ ਸੀ।

ਹਾਰਦਿਕ ਨੇ ਭਾਰਤੀ ਟੀਮ ਦੀ ਜਰਸੀ ਪਾਈ ਹੋਈ ਸੀ ਅਤੇ ਕਾਫੀ ਖੁਸ਼ ਨਜ਼ਰ ਆ ਰਹੇ ਸਨ। ਉਸ ਨੇ ਪ੍ਰਸ਼ੰਸਕਾਂ ਵੱਲ ਹੱਥ ਹਿਲਾ ਕੇ ਸ਼ੁਭਕਾਮਨਾਵਾਂ ਸਵੀਕਾਰ ਕੀਤੀਆਂ। ਪੀਟੀਆਈ ਵੀਡੀਓ ਨੇ ਇਸ ਦ੍ਰਿਸ਼ ਨੂੰ ਆਪਣੇ ਕੈਮਰੇ ਵਿੱਚ ਕੈਦ ਕਰ ਲਿਆ ਹੈ। ਇਸ ਆਲਰਾਊਂਡਰ ਦੇ ਪ੍ਰਸ਼ੰਸਕਾਂ ਨੇ ਇਕ ਓਪਨ ਟਾਪ ਬੱਸ ਦਾ ਵੀ ਇੰਤਜ਼ਾਮ ਕੀਤਾ ਸੀ, ਜਿਸ 'ਤੇ ਬੈਨਰ ਲਹਿਰਾ ਰਿਹਾ ਸੀ। ਇਸ ਬੈਨਰ 'ਤੇ ਲਿਖਿਆ ਸੀ, ''ਹਾਰਦਿਕ ਪੰਡਯਾ- ਪ੍ਰਾਈਡ ਆਫ ਵਡੋਦਰਾ। ਹਾਰਦਿਕ ਨੇ 11 ਵਿਕਟਾਂ ਲੈਣ ਤੋਂ ਇਲਾਵਾ ਅਮਰੀਕਾ ਅਤੇ ਵੈਸਟਇੰਡੀਜ਼ 'ਚ ਖੇਡੇ ਗਏ ਟੀ-20 ਵਿਸ਼ਵ ਕੱਪ 'ਚ ਵੀ 144 ਦੌੜਾਂ ਬਣਾਈਆਂ ਸਨ। 


author

Tarsem Singh

Content Editor

Related News