ਹਾਰਦਿਕ ਪੰਡਯਾ ਨੇ ਵੈਲੇਨਟਾਈਨ ਡੇਅ 'ਤੇ ਮੁੜ ਕਰਵਾਇਆ ਵਿਆਹ, ਉਦੈਪੁਰ 'ਚ ਹੋਇਆ ਪ੍ਰੋਗਰਾਮ, ਵੇਖੋ ਤਸਵੀਰਾਂ

Tuesday, Feb 14, 2023 - 11:25 PM (IST)

ਹਾਰਦਿਕ ਪੰਡਯਾ ਨੇ ਵੈਲੇਨਟਾਈਨ ਡੇਅ 'ਤੇ ਮੁੜ ਕਰਵਾਇਆ ਵਿਆਹ, ਉਦੈਪੁਰ 'ਚ ਹੋਇਆ ਪ੍ਰੋਗਰਾਮ, ਵੇਖੋ ਤਸਵੀਰਾਂ

ਸਪੋਰਟਸ ਡੈਸਕ: ਭਾਰਤੀ ਆਲਰਾਊਂਡਰ ਹਾਰਦਿਕ ਪੰਡਯਾ ਨੇ ਪਤਨੀ ਨਤਾਸ਼ਾ ਸਟੈਨਕੋਵਿਕ ਦੇ ਨਾਲ ਵੈਲੇਨਟਾਈਨ ਡੇਅ ਮੌਕੇ ਦੁਬਾਰਾ ਵਿਆਹ ਕਰਵਾਇਆ ਹੈ। ਉਦੈਪੁਰ ਵਿਚ ਹਾਰਦਿਕ ਨੇ ਨਤਾਸ਼ਾ ਦੇ ਨਾਲ ਕ੍ਰਿਸ਼ਚੀਅਨ ਧਰਮ ਦੀਆਂ ਰਸਮਾਂ ਨਿਭਾਉਂਦਿਆਂ ਵਿਆਹ ਕਰਵਾਇਆ। ਇਸ ਦੌਰਾਨ ਦੋਵਾਂ ਪਰਿਵਾਰਾਂ ਦੇ ਚੋਣਵੇਂ ਮੈਂਬਰ ਵਿਆਹ ਸਮਾਗਮ ਵਿਚ ਪਹੁੰਚੇ। ਹਾਰਦਿਕ ਨੇ ਸੋਸ਼ਲ ਮੀਡੀਆ 'ਤੇ ਕੁੱਝ ਤਸਵੀਰਾਂ ਵੀ ਸਾਂਝੀਆਂ ਕੀਤੀਆਂ ਹਨ ਜਿਸ ਨਾਲ ਉਨ੍ਹਾਂ ਨੇ ਲਿਖਿਆ, "ਅਸੀਂ ਤਿੰਨ ਸਾਲ ਪਹਿਲਾਂ ਚੁੱਕੀਆਂ ਕਸਮਾਂ ਨੂੰ ਮੁੜ ਦੋਹਰਾ ਕੇ ਪਿਆਰ ਦੇ ਇਸ ਦਵੀਪ 'ਤੇ ਵੈਲੇਂਟਾਈਨ ਡੇਅ ਮਨਾਇਆ। ਅਸੀਂ ਖੁਸ਼ਕਿਸਮਤ ਹਾਂ ਕੇ ਸਾਡੇ ਪਿਆਰ ਦਾ ਜਸ਼ਨ ਮਨਾਉਣ ਲਈ ਸਾਡਾ ਪਰਿਵਾਰ ਤੇ ਦੋਸਤ ਸਾਡੇ ਨਾਲ ਹਨ।"

PunjabKesari

ਇਹ ਖ਼ਬਰ ਵੀ ਪੜ੍ਹੋ - ਦਿੱਲੀ ਵਿਚ ਫਿਰ ਸ਼ਰਧਾ ਵਰਗਾ ਕਤਲਕਾਂਡ, ਬੇਰਹਿਮੀ ਨਾਲ ਕਤਲ ਕਰ ਢਾਬੇ ਦੇ ਫਰਿੱਜ 'ਚ ਲੁਕੋਈ ਪ੍ਰੇਮਿਕਾ ਦੀ ਲਾਸ਼

ਕੋਣ ਹੈ ਨਤਾਸ਼ਾ ਸਟੇਨਕੋਵਿਕ?

PunjabKesari

ਨਤਾਸ਼ਾ ਸਟੈਨਕੋਵਿਕ ਮੂਲ ਰੂਪ ਵਿਚ ਸਰਬੀਆ ਦੀ ਹੈ ਅਤੇ ਉਹ ਇਕ ਮਾਡਲ ਅਤੇ ਡਾਂਸਰ ਹੈ। ਨਤਾਸ਼ਾ ਕਈ ਬਾਲੀਵੁੱਡ ਫ਼ਿਲਮਾਂ ਵਿਚ ਕੰਮ ਕਰ ਚੁੱਕੀ ਹੈ। ਨਤਾਸ਼ਾ ਨੂੰ ਪ੍ਰਕਾਸ਼ ਝਾਅ ਦੀ ਫ਼ਿਲਮ ਦੇ ਇਕ ਗਾਣੇ 'ਹਮਾਰੀ ਅਟਰੀਆ' ਤੋਂ ਪਛਾਣ ਮਿਲੀ ਸੀ। ਇਸ ਤੋਂ ਬਾਅਦ ਉਹ ਰਿਐਲਿਟੀ ਸ਼ੋਅ ਬਿਗ ਬਾੱਸ ਵਿਚ ਨਜ਼ਰ ਆਈ ਸੀ, ਪਰ ਉਹ ਰੈਪਰ ਬਾਦਸ਼ਾਹ ਦੇ ਗਾਣੇ 'ਡੀਜੇ ਵਾਲੇ ਬਾਬੂ' ਤੋਂ ਬਾਅਦ ਰਾਤੋ-ਰਾਤ ਮਸ਼ਹੂਰ ਹੋ ਗਈ। ਇਸ ਤੋਂ ਬਾਅਦ ਨਤਾਸ਼ਾ ਨੇ ਕਈ ਮਸ਼ਹੂਰ ਫ਼ਿਲਮਾਂ ਵਿਚ ਆਈਟਮ ਸਾਂਗ ਵਿਚ ਪੇਸ਼ਕਾਰੀ ਦਿੱਤੀ।

ਇੰਝ ਹੋਈ ਸੀ ਪੰਡਯਾ ਤੇ ਨਤਾਸ਼ਾ ਦੀ ਮੁਲਾਕਾਤ

PunjabKesari

ਇਕ ਇੰਟਰਵੀਊ ਵਿਚ ਪੰਡਯਾ ਨੇ ਇਹ ਖ਼ੁਲਾਸਾ ਕੀਤਾ ਸੀ ਕਿ ਉਨ੍ਹਾਂ ਦੀ ਤੇ ਨਤਾਸ਼ਾ ਸਟਾਨਕੋਵਿਕ ਦੀ ਮੁਲਾਕਾਤ ਇਕ ਨਾਈਟ ਕਲੱਬ ਵਿਚ ਹੋਈ ਸੀ। ਪੰਡਯਾ ਨੇ ਇਸ ਦੇ ਨਾਲ ਹੀ ਇਹ ਵੀ ਖ਼ੁਲਾਸਾ ਕੀਤਾ ਸੀ ਕਿ ਨਤਾਸ਼ਾ ਨੂੰ ਪਹਿਲੀ ਮੁਲਾਕਾਤ ਵਿਚ ਇਹ ਪਤਾ ਨਹੀਂ ਸੀ ਕਿ ਉਹ ਇਕ ਕ੍ਰਿਕੇਟਰ ਹੈ। ਉਨ੍ਹਾਂ ਦੱਸਿਆ ਕਿ ਪਹਿਲੀ ਮੁਲਾਕਾਤ ਤੋਂ ਬਾਅਦ ਦੋਵਾਂ ਵਿਚਾਲੇ ਦੋਸਤੀ ਹੋਈ, ਦੋਵਾਂ ਨੇ ਇਕ ਦੂਜੇ ਨੂੰ ਡੇਟ ਕੀਤਾ ਅਤੇ ਦੋਵਾਂ ਦਾ ਪਿਆਰ ਵਿਆਹ ਦੇ ਬੰਧਨ ਵਿਚ ਬੱਝ ਗਿਆ।

PunjabKesari

ਇਹ ਖ਼ਬਰ ਵੀ ਪੜ੍ਹੋ - ਨਹੀਂ ਰਹੇ ਜਾਵੇਦ ਖ਼ਾਨ ਅਮਰੋਹੀ, 'ਲਗਾਨ' ਤੇ 'ਚੱਕ ਦੇ ਇੰਡੀਆ' ਵਰਗੀਆਂ ਫ਼ਿਲਮਾਂ ਤੋਂ ਬਣਾਈ ਸੀ ਪਛਾਣ

ਤਿੰਨ ਸਾਲ ਪਹਿਲਾਂ ਕੀਤੀ ਸੀ ਕੋਰਟ ਮੈਰਿਜ

PunjabKesari

ਪੰਡਯਾ ਤੇ ਨਤਾਸ਼ਾ ਨੇ ਮਈ, 2020 ਵਿਚ ਕੋਰਟ ਮੈਰਿਜ ਕੀਤੀ ਸੀ। ਵਿਆਹ ਦੇ 7 ਮਹੀਨੇ ਬਾਅਦ ਨਤਾਸ਼ਾ ਨੇ ਪੁੱਤਰ ਨੂੰ ਜਨਮ ਦਿੱਤਾ ਸੀ, ਜਿਸ ਦਾ ਨਾਂ ਅਗਸਤਿਆ ਹੈ। ਪੰਡਯਾ ਤੇ ਨਤਾਸ਼ਾ ਆਪਣੇ ਪੁੱਤਰ ਦੇ ਨਾਲ ਸੋਸ਼ਲ ਮੀਡੀਆ 'ਤੇ ਅਕਸਰ ਤਸਵੀਰਾਂ ਸਾਂਝੀਆਂ ਕਰਦੇ ਰਹਿੰਦੇ ਹਨ। 

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।


author

Anmol Tagra

Content Editor

Related News