ਹਾਰਦਿਕ ਪੰਡਯਾ ਨੇ ਰਚਿਆ ਇਤਿਹਾਸ, T20I ਕ੍ਰਿਕਟ ''ਚ ਵਿਕਟ ਲੈਣ ਵਾਲੇ ਪਹਿਲੇ ਭਾਰਤੀ ਕਪਤਾਨ ਬਣੇ
Monday, Jun 27, 2022 - 04:19 PM (IST)

ਸਪੋਰਟਸ ਡੈਸਕ- ਭਾਰਤੀ ਟੀਮ ਦਾ ਕਪਤਾਨ ਬਣਨ ਦੇ ਬਾਅਦ ਹਾਰਦਿਕ ਪੰਡਯਾ ਨੇ ਪਹਿਲੇ ਹੀ ਮੈਚ 'ਚ ਇਤਿਹਾਸ ਰਚਦੇ ਹੋਏ ਇਕ ਖ਼ਾਸ ਉਪਲੱਬਧੀ ਹਾਸਲ ਕੀਤੀ ਹੈ। ਉਹ ਟੀ20 ਕ੍ਰਿਕਟ 'ਚ ਵਿਕਟ ਝਟਕਾਉਣ ਵਾਲੇ ਪਹਿਲੇ ਭਾਰਤੀ ਕਪਤਾਨ ਹਨ।
ਇਹ ਵੀ ਪੜ੍ਹੋ : ਭੁਵਨੇਸ਼ਵਰ ਨੇ ਬਣਾਇਆ T20I 'ਚ ਵਰਲਡ ਰਿਕਾਰਡ, ਪਿੱਛੇ ਰਹਿ ਗਏ ਕਈ ਵੱਡੇ ਗੇਂਦਬਾਜ਼
ਟੀਮ ਇੰਡੀਆ ਦੀ ਕਮਾਨ ਸੰਭਾਲਣ ਦੇ ਬਾਅਦ ਹਾਰਦਿਕ ਨੇ ਅੱਠਵੀਂ ਗੇਂਦ 'ਚ ਹੀ ਵਿਕਟ ਹਾਸਲ ਕੀਤੀ ਤੇ ਇਹ ਖ਼ਾਸ ਉਪਲਬਧੀ ਆਪਣੇ ਨਾਂ ਕੀਤੀ। ਉਨ੍ਹਾਂ ਨੇ ਕਪਤਾਨ ਬਣ ਕੇ ਖੇਡਦੇ ਹੋਏ ਵਿਕਟ ਹਾਸਲ ਕੀਤੀ। ਮੈਚ ਦੀ ਪਹਿਲੀ ਪਾਰੀ ਦੇ ਦੂਜੇ ਓਵਰ 'ਚ ਖ਼ੁਦ ਹਾਰਦਿਕ ਗੇਂਦਬਾਜ਼ੀ ਕਰ ਰਹੇ ਸਨ ਤੇ ਓਵਰ ਦੀ ਦੂਜੀ ਗੇਂਦ 'ਚ ਹੀ ਉਨ੍ਹਾਂ ਨੇ ਪਾਲ ਸਟਰਲਿੰਗ ਨੂੰ ਆਊਟ ਕਰਕੇ ਭਾਰਤ ਨੂੰ ਦੂਜੀ ਸਫਲਤਾ ਦਿਵਾਈ।
ਇਹ ਵੀ ਪੜ੍ਹੋ : ਐਜਬੈਸਟਨ ਟੈਸਟ : ਕੋਰੋਨਾ ਪੀੜਤ ਰੋਹਿਤ ਸ਼ਰਮਾ ਦੀ ਜਗ੍ਹਾ ਲਵੇਗਾ ਇਹ ਖਿਡਾਰੀ
ਹਾਰਦਿਕ ਹੁਣ ਸੀ. ਕੇ. ਨਾਇਡੂ ਤੇ ਬਿਸ਼ਨ ਸਿੰਘ ਬੇਦੀ ਦੇ ਖ਼ਾਸ ਕਲੱਬ 'ਚ ਸ਼ਾਮਲ ਹੋ ਗਏ ਹਨ। ਸੀ. ਕੇ. ਨਾਇਡੂ ਨੇ 1932 'ਚ ਭਾਰਤ ਦੀ ਟੈਸਟ ਟੀਮ ਦੀ ਕਪਤਾਨੀ ਕਰਦੇ ਹੋਏ ਵਿਕਟ ਲਿਆ ਸੀ ਤੇ ਅਜਿਹਾ ਕਰਨ ਵਾਲੇ ਪਹਿਲੇ ਭਾਰਤੀ ਕਪਤਾਨ ਬਣੇ ਸਨ। ਇਸ ਤੋਂ ਬਾਅਦ ਬਿਸ਼ਨ ਸਿੰਘ ਬੇਦੀ 1976 'ਚ ਭਾਰਤ ਦੀ ਵਨ-ਡੇ ਟੀਮ ਦੇ ਕਪਤਾਨ ਸਨ ਤੇ ਉਨ੍ਹਾਂ ਨੇ ਵਿਕਟ ਲਿਆ ਸੀ। ਉਹ ਵਨ-ਡੇ 'ਚ ਬਤੌਰ ਕਪਤਾਨ ਵਿਕਟ ਲੈਣ ਵਾਲੇ ਪਹਿਲੇ ਭਾਰਤੀ ਹਨ। ਹੁਣ ਹਾਰਦਿਕ ਪੰਡਯਾ ਟੀ20 'ਚ ਵਿਕਟ ਲੈਣ ਵਾਲੇ ਪਹਿਲੇ ਭਾਰਤੀ ਕਪਤਾਨ ਹਨ।
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।