ਹਾਰਦਿਕ ਪੰਡਯਾ ਨੇ ਗਰਲਫ੍ਰੈਂਡ ਨਤਾਸ਼ਾ ਨਾਲ ਕੀਤੀ ਮੰਗਣੀ, ਜਲਦ ਕਰ ਸਕਦੇ ਹਨ ਵਿਆਹ (Video)

1/1/2020 6:32:59 PM

ਸਪੋਰਟਸ ਡੈਸਕ— ਟੀਮ ਇੰਡੀਆ ਦੇ ਸਟਾਰ ਆਲਰਾਊਂਡਰ ਹਾਰਦਿਕ ਪੰਡਯਾ ਹਾਰਦਿਕ ਪੰਡਯਾ ਨੇ ਆਖ਼ਰਕਾਰ ਮਾਡਲ ਅਤੇ ਐਕਟਰ ਨਤਾਸ਼ਾ ਸਟੇਨਕੋਵਿਕ ਦੇ ਨਾਲ ਆਪਣਾ ਰਿਸ਼ਤਾ ਕਬੂਲ ਲਿਆ ਹੈ। ਦੋਵਾਂ ਵਿਚਾਲੇ ਅਫੇਅਰ ਦੀਆਂ ਖਬਰਾਂ ਬਹੁਤ ਪਹਿਲਾਂ ਤੋਂ ਚੱਲ ਰਹੀਆਂ ਸਨ। ਨਵੇਂ ਸਾਲ 2020 ਦੇ ਪਹਿਲੇ ਦਿਨ ਹਾਰਦਿਕ ਨੇ ਆਪਣੇ ਰਿਸ਼ਤੇ ਨੂੰ ਸਾਰਵਜਨਕ ਕਰਦੇ ਹੋਏ ਇਸ ਮੰਗਣੀ ਦੇ ਰਾਹੀਂ ਇਸ ਗੱਲ ਦਾ ਪੂਰੀ ਤਰ੍ਹਾਂ ਨਾਲ ਖੁਲਾਸਾ ਕਰ ਦਿੱਤਾ ਹੈ। ਹਾਰਦਿਕ ਨੇ ਸੋਸ਼ਲ ਮੀਡੀਆ 'ਤੇ ਨਤਾਸ਼ਾ ਦੇ ਨਾਲ ਕੁੱਝ ਫੋਟੋਜ਼ ਸ਼ੇਅਰ ਕੀਤੀਆਂ ਹਨ ਜਿਨ੍ਹਾਂ 'ਚ ਨਤਾਸ਼ਾ ਮੰਗਣੀ ਦੀ ਅੰਗੂਠੀ ਨਾਲ ਦਿੱਖ ਰਹੀ ਹੈ। ਖਾਸ ਗੱਲ ਇਹ ਹੈ ਕਿ ਹਾਰਦਿਕ ਨੇ ਇਸ ਫੋਟੋ ਦੇ ਨਾਲ ਜੋ ਕੈਪਸ਼ਨ ਦਿੱਤੀ ਹੈ ਉਹ ਬੇਹੱਦ ਮਜ਼ੇਦਾਰ ਹੈ। ਹਾਰਦਿਕ ਨੇ ਲਿਖਿਆ ਹੈ - ਮੈਂ ਤੁਹਾਡਾ, ਤੂੰ ਮੇਰੀ ਜਾਣ ਸਾਰਾ ਹਿੰਦੁਸਤਾਨ। 1.1.2020 ਮੰਗਣੀ

 
 
 
 
 
 
 
 
 
 
 
 
 
 

Mai tera, Tu meri jaane, saara Hindustan. 👫💍 01.01.2020 ❤️ #engaged

A post shared by Hardik Pandya (@hardikpandya93) on Jan 1, 2020 at 4:02am PST

PunjabKesariਹਾਰਦਿਕ ਨੇ ਇਸ ਪੋਸਟ 'ਚ ਤਿੰਨ ਫੋਟੋਜ਼ ਅਤੇ ਇਕ ਵੀਡੀਓ ਸ਼ੇਅਰ ਕੀਤੀ ਹੈ। ਹਾਰਦਿਕ ਨੇ ਨਤਾਸ਼ਾ ਨੂੰ ਇਕ ਬੋਟ ਟ੍ਰਿਪ 'ਤੇ ਪ੍ਰਪੋਜ ਕੀਤਾ ਹੈ। ਇਸ ਦੌਰਾਨ ਬੋਟ 'ਤੇ ਸਿੰਗਰਸ ਦੀ ਇਕ ਟੋਲੀ ਵੀ ਹੈ ਜੋ ਕਿ ਹਾਰਦਿਕ ਅਤੇ ਨਤਾਸ਼ਾ ਲਈ ਗਾਣੇ ਗਾ ਰਹੇ ਹਨ।PunjabKesari

 
 
 
 
 
 
 
 
 
 
 
 
 
 

Forever yes 🥰💍❤️ @hardikpandya93

A post shared by 🎀Nataša Stanković🎀 (@natasastankovic__) on Jan 1, 2020 at 4:42am PST

PunjabKesariਇਸ ਤੋਂ ਪਹਿਲਾਂ ਨਵੇਂ ਸਾਲ ਦੇ ਖਾਸ ਮੌਕੇ 'ਤੇ ਵੀ ਹਾਰਦਿਕ ਪੰਡਯਾ ਨੇ ਨਤਾਸ਼ਾ ਨਾਲ ਇਕ ਫੋਟੋ ਸ਼ੇਅਰ ਕੀਤੀ ਸੀ। ਚੈਰੀ ਕਲਰ ਦੇ ਕੋਟ ਅਤੇ ਬਲੈਕ ਕਲਰ ਦੀ ਪੈਂਟ ਪਹਿਨੇ ਹਾਰਦਿਕ ਕਾਫ਼ੀ ਸਮਾਰਟ ਲੱਗ ਰਿਹਾ ਸੀ।  ਉਥੇ ਹੀ, ਨਤਾਸ਼ਾ ਨੇ ਬਲੈਕ ਕਲਰ ਦਾ ਘੱਗਰਾ ਪਾਇਆ ਹੋਇਆ ਸੀ। ਦੋਵੇਂ ਕਾਫ਼ੀ ਅਟ੍ਰੈਕਟਿੱਵ ਲੱਗ ਰਹੇ ਸਨ। ਖਾਸ ਗੱਲ ਇਹ ਹੈ ਕਿ ਦੋਵਾਂ ਨੇ ਇਕ-ਦੂਜੇ ਦਾ ਹੱਥ ਫੜਿਆ ਹੋਇਆ ਸੀ। ਹਾਰਦਿਕ ਨੇ ਇਹ ਫੋਟੋ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਸ਼ੇਅਰ ਕੀਤੀ ਹੈ। ਨਾਲ ਹੀ ਕੈਪਸ਼ਨ 'ਚ ਲਿਖਿਆ ਹੈ - ਨਵੇਂ ਸਾਲ ਦੀ ਸ਼ੁਰੂਆਤ ਆਪਣੇ ਪਟਾਕਿਆਂ ਦੇ ਨਾਲ।  

 
 
 
 
 
 
 
 
 
 
 
 
 
 

Starting the year with my firework ❣️

A post shared by Hardik Pandya (@hardikpandya93) on Dec 31, 2019 at 9:29am PST


PunjabKesariPunjabKesariਦੱਸ ਦੇਈਏ ਕਿ ਬਾਲੀਵੁੱਡ 'ਚ ਨਤਾਸ਼ਾ ਨੇ 2013 'ਚ ਆਈ ਫਿਲਮ ਸਤਿਆਗ੍ਰਹਿ 'ਚ ਬਤੌਰ ਡਾਂਸ ਨੰਬਰ ਨਾਲ ਐਂਟਰੀ ਕੀਤੀ ਸੀ। ਇਹ ਫਿਲਮ ਪ੍ਰਕਾਸ਼ ਝਾਅ ਦੇ ਨਿਰਦੇਸ਼ਨ 'ਚ ਬਣੀ ਸੀ। ਇਸ ਫਿਲਮ 'ਚ ਐਕਟਰ ਅਜਯ ਦੇਵਗਨ ਸਨ । ਨਤਾਸ਼ਾ ਇਸ ਤੋਂ ਪਹਿਲਾਂ ਟੀ. ਵੀ. ਐਕਟਰ ਅਲੀ ਬੋਰੀ ਨੂੰ ਡੇਟ ਕਰ ਚੁੱਕੀ ਹੈ। ਉਨ੍ਹਾਂ ਨੇ ਅਲੀ ਦੇ ਨਾਲ ਸਟਾਰ ਪਲਸ ਦੇ ਸ਼ੋਅ ਨੱਚ ਬਲੀਏ 'ਚ ਵੀ ਹਿੱਸਾ ਲਿਆ ਸੀ।PunjabKesari
ਹਾਰਦਿਕ ਪੰਡਯਾ ਨੂੰ ਬਾਲੀਵੁਡ ਸੈਲੇਬਸ ਕਾਫ਼ੀ ਆਕਰਸ਼ਤ ਕਰਦੇ ਹਨ। ਇਸ ਸੂਚੀ 'ਚ ਉਸ ਦਾ ਨਾਂ ਈਸ਼ਾ ਗੁਪਤਾ, ਉਰਵਸ਼ੀ ਰੌਤੇਲਾ ਅਤੇ ਐਲੀ ਅਵਰਾਮ ਦੇ ਨਾਲ ਵੀ ਜੁੜ ਚੁੱਕਿਆ ਹੈ। ਐਲੀ ਅਵਰਾਮ ਤਾਂ ਹਾਰਦਿਕ ਦੇ ਭਰਾ ਕਰੁਣਾਲ ਦੇ ਵਿਆਹ 'ਚ ਵੀ ਆਈ ਸੀ। ਤੱਦ ਹਾਰਦਿਕ ਅਤੇ ਐਲੀ ਦੋਵੇਂ ਇਕੱਠੇ ਵਿਆਹ 'ਚ ਘੁੰਮ ਰਹੇ ਸਨ ਜਿਸ ਦੇ ਨਾਲ ਇਹ ਅੰਦਾਜ਼ੇ ਲਗਾਏ ਜਾ ਰਹੇ ਸਨ ਕਿ ਦੋਵਾਂ ਵਿਚਾਲੇ ਗੱਲਬਾਤ ਕਾਫ਼ੀ ਅੱਗੇ ਵੱਧ ਚੁੱਕੀ ਹੈ। ਹਾਲਾਂਕਿ ਐਲੀ ਨੇ ਬਾਅਦ 'ਚ ਹਾਰਦਿਕ ਦੇ ਨਾਲ ਰਿਸ਼ਤੇ ਤੋਂ ਮਨ੍ਹਾ ਕਰ ਦਿੱਤਾ ਸੀ।PunjabKesari

 ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ