ਨਤਾਸ਼ਾ ਨੇ ਪੁੱਤਰ ਅਗਸਤਯ ਨਾਲ ਸਾਂਝੀ ਕੀਤੀ ਤਸਵੀਰ, ਪਤੀ ਹਰਦਿਕ ਨੇ ਕੀਤਾ ਇਹ ਕੁਮੈਂਟ
Tuesday, Sep 08, 2020 - 02:21 PM (IST)

ਸਪੋਰਟਸ ਡੈਸਕ : ਟੀਮ ਇੰਡੀਆ ਦੇ ਸਟਾਰ ਅਲਾਰਾਊਂਡਰ ਹਾਰਦਿਕ ਪੰਡਯਾ ਦੀ ਪਤਨੀ ਨਤਾਸ਼ਾ ਦੀ ਇਕ ਤਸਵੀਰ ਸੋਸ਼ਲ ਮੀਡੀਆ 'ਤੇ ਧੁੰਮ ਮਚਾ ਰਹੀ ਹੈ। ਦੱਸ ਦੇਈਏ ਕਿ ਨਤਾਸ਼ਾ ਇੰਸਟਾ 'ਤੇ ਬੇਹੱਦ ਮਸ਼ਹੂਰ ਹੈ ਅਤੇ ਉਨ੍ਹਾਂ ਦੇ 2.1 ਮਿਲੀਅਨ ਤੋਂ ਜ਼ਿਆਦਾ ਫਾਲੋਅਰਜ਼ ਹਨ। ਉਥੇ ਹੀ ਨਤਾਸ਼ਾ ਇੰਸਟਾਗਰਾਮ 'ਤੇ ਵੀ ਕਾਫ਼ੀ ਸਰਗਰਮ ਰਹਿੰਦੀ ਹੈ।
ਇਹ ਵੀ ਪੜ੍ਹੋ: ਹਾਰਦਿਕ ਪੰਡਯਾ ਨੇ ਆਪਣੀ ਭਾਬੀ ਨਾਲ ਖਿਚਵਾਈ ਅਜਿਹੀ ਤਸਵੀਰ, ਪਤਨੀ ਨਤਾਸ਼ਾ ਦਾ ਆਇਆ ਇਹ ਰੀਐਕਸ਼ਨ
ਦਰਅਸਲ ਨਤਾਸ਼ਾ ਨੇ ਆਪਣੇ ਇੰਸਟਾ ਅਕਾਊਂਟ 'ਤੇ ਤਸਵੀਰ ਸਾਂਝੀ ਕਰਦੇ ਹੋਏ ਇਸ ਦੇ ਨਾਲ ਦਿਲ ਵਾਲੀ ਇਮੋਜੀ ਬਣਾਈ ਹੈ। ਇਸ ਤਸਵੀਰ ਵਿਚ ਨਤਾਸ਼ਾ ਨੇ ਨਵਜੰਮੇ ਬੱਚੇ ਅਗਸਤਯ ਨੂੰ ਆਪਣੀ ਗੋਦ ਵਿਚ ਚੁੱਕਿਆ ਹੋਇਆ ਹੈ, ਜਿਸ ਦੇ ਬਾਅਦ ਹਾਰਦਿਕ ਨੇ ਕੁਮੈਂਟ ਕਰਦੇ ਹੋਏ ਲਿਖਿਆ- ਡੋਬਰੋ... । ਇਹ ਤਸਵੀਰ ਨੂੰ ਪ੍ਰਸ਼ੰਸਕਾਂ ਵੱਲੋਂ ਵੀ ਕਾਫ਼ੀ ਪਸੰਦ ਕੀਤੀ ਜਾ ਰਾਹੀ ਹੈ ਅਤੇ ਕਾਫ਼ੀ ਕੁਮੈਂਟ ਵੀ ਕੀਤੇ ਹਨ।
ਇਹ ਵੀ ਪੜ੍ਹੋ: ਸੋਨਾ-ਚਾਂਦੀ ਦੀਆਂ ਕੀਮਤਾਂ 'ਚ ਫਿਰ ਆਈ ਗਿਰਾਵਟ, ਜਾਣੋ 10 ਗ੍ਰਾਮ ਸੋਨੇ ਦਾ ਭਾਅ
ਤੁਹਾਨੂੰ ਦੱਸ ਦੇਈਏ ਕਿ ਇਸ ਤੋਂ ਪਹਿਲਾਂ ਜੋੜੇ ਨੇ ਤਾਲਾਬੰਦੀ ਦੌਰਾਨ ਆਪਣੀਆਂ ਕਈ ਰੋਮਾਂਟਿਕ ਤਸਵੀਰਾਂ ਵੀ ਸਾਂਝੀਆਂ ਕੀਤੀਆਂ ਸਨ। ਨਤਾਸ਼ਾ ਸਟੇਨਕੋਵਿਕ ਅਤੇ ਹਾਰਦਿਕ ਪੰਡਯਾ ਨੇ 31 ਮਈ 2020 ਨੂੰ ਆਪਣੇ-ਆਪਣੇ ਸੋਸ਼ਲ ਮੀਡੀਆ ਅਕਾਊਂਟਸ ਰਾਹੀਂ ਜਾਣਕਾਰੀ ਦਿੱਤੀ ਸੀ ਕਿ ਉਹ ਜਲਦੀ ਹੀ ਮਾਂ-ਬਾਪ ਬਣਨ ਵਾਲੇ ਹਨ। ਇੱਥੇ ਦੱਸਣਯੋਗ ਹੈ ਕਿ ਜੁਲਾਈ ਮਹੀਨੇ ਹੀ ਨਤਾਸ਼ਾ ਨੇ ਪੁੱਤਰ ਨੂੰ ਜਨਮ ਦਿੱਤਾ ਸੀ।
ਇਹ ਵੀ ਪੜ੍ਹੋ: IPL 2020: ਟੀਮ ਲਈ ਧੋਨੀ ਨੇ ਲਿਆ 'ਬਹਾਦੁਰੀ' ਵਾਲਾ ਫ਼ੈਸਲਾ, ਹਰ ਪਾਸੇ ਹੋ ਰਹੀ ਹੈ ਤਾਰੀਫ਼