ਹਾਰਦਿਕ ਪੰਡਯਾ ਤੇ ਰਿਸ਼ਭ ਪੰਤ ਖੇਡਣਗੇ ਓਲੰਪਿਕ, Los Angeles Olympics 2028 ’ਚ ਸ਼ਾਮਲ ਹੋ ਸਕਦੀ ਕ੍ਰਿਕਟ

Saturday, Jul 29, 2023 - 01:38 AM (IST)

ਹਾਰਦਿਕ ਪੰਡਯਾ ਤੇ ਰਿਸ਼ਭ ਪੰਤ ਖੇਡਣਗੇ ਓਲੰਪਿਕ, Los Angeles Olympics 2028 ’ਚ ਸ਼ਾਮਲ ਹੋ ਸਕਦੀ ਕ੍ਰਿਕਟ

ਸਪੋਰਟਸ ਡੈਸਕ—ਓਲੰਪਿਕ ਪ੍ਰਬੰਧਨ ਨੇ ਸੰਕੇਤ ਦਿੱਤਾ ਹੈ ਕਿ ਕ੍ਰਿਕਟ ਨੂੰ 2028 ਵਿਚ ਲਾਸ ਏਂਜਲਸ ’ਚ ਹੋਣ ਵਾਲੀ ਓਲੰਪਿਕ ’ਚ ਸ਼ਾਮਲ ਕੀਤਾ ਜਾ ਸਕਦਾ ਹੈ। ਜੇਕਰ ਅਜਿਹਾ ਹੋਇਆ ਤਾਂ 128 ਸਾਲਾਂ ਦੇ ਇਤਿਹਾਸ ’ਚ ਫਿਰ ਤੋਂ ਕ੍ਰਿਕਟ ਦੇਖਣ ਨੂੰ ਮਿਲੇਗੀ। ਇਸ ਤੋਂ ਪਹਿਲਾਂ ਸਾਲ 1900 ਵਿਚ ਬ੍ਰਿਟੇਨ ਤੇ ਫਰਾਂਸ ਵਿਚਾਲੇ ਇਕੋ ਇਕ ਸੋਨ ਤਮਗੇ ਦਾ ਮੈਚ ਖੇਡਿਆ ਗਿਆ ਸੀ। ਜੇਕਰ 2028 ਓਲੰਪਿਕ ’ਚ ਕ੍ਰਿਕਟ ਆਈ ਤਾਂ ਯਕੀਨੀ ਤੌਰ ’ਤੇ ਭਾਰਤ ਦੇ ਹਾਰਦਿਕ ਪੰਡਯਾ, ਰਿਸ਼ਭ ਪੰਤ ਤੇ ਸ਼ੁਭਮਨ ਗਿੱਲ ਵਰਗੇ ਸਿਤਾਰੇ ਇਸ ਵਿਚ ਖੇਡਦੇ ਨਜ਼ਰ ਆ ਸਕਦੇ ਹਨ।

ਇਹ ਖ਼ਬਰ ਵੀ ਪੜ੍ਹੋ : ਉਧਾਰੇ ਮੰਗੇ 25 ਰੁਪਿਆਂ ਨੇ ਔਰਤਾਂ ਨੂੰ ਬਣਾਇਆ ਕਰੋੜਪਤੀ, ਜਾਣੋ ਕਿੰਝ ਪਲਟੀ ਕਿਸਮਤ ਦੀ ਬਾਜ਼ੀ

ਓਲੰਪਿਕ ’ਚ ਪੁਰਸ਼ ਅਤੇ ਮਹਿਲਾ ਦੋਵੇਂ ਟੀਮਾਂ ਹਿੱਸਾ ਲੈ ਸਕਦੀਆਂ ਹਨ। ਇਸ ਦਾ ਫਾਰਮੈੱਟ ਟੀ-20 ਹੋਣ ਦੀ ਸੰਭਾਵਨਾ ਹੈ। ਦੱਸ ਦੇਈਏ ਕਿ ਰਾਸ਼ਟਰਮੰਡਲ ਖੇਡਾਂ 2002 ਐਡੀਸ਼ਨ ਵਿਚ ਮਹਿਲਾ ਕ੍ਰਿਕਟ ਦੀ ਵਾਪਸੀ ਹੋਈ ਹੈ। ਟੀਮ ਇੰਡੀਆ ਨੇ ਇਸ ’ਚ ਹਿੱਸਾ ਲੈ ਕੇ ਚਾਂਦੀ ਤਮਗਾ ਜਿੱਤਿਆ ਸੀ। ਫਾਈਨਲ ਮੁਕਾਬਲਾ ਆਸਟਰੇਲੀਆਈ ਟੀਮ ਦੇ ਖ਼ਿਲਾਫ਼ ਹੋਇਆ ਸੀ।

2028 ਓਲੰਪਿਕ ’ਚ ਕ੍ਰਿਕਟ ਨੂੰ ਸ਼ਾਮਲ ਕੀਤਾ ਜਾ ਸਕਦਾ ਹੈ : ਰਿਪੋਰਟ

ਇਹ ਭਾਰਤੀ ਟੀਮ ਲਈ ਇਕ ਵੱਡਾ ਹੁਲਾਰਾ ਹੋ ਸਕਦਾ ਹੈ ਕਿਉਂਕਿ ਇਸ ਨਾਲ ਭਾਰਤ ਦੇ ਤਮਗਾ ਪੱਕਾ ਕਰਨ ਦੀ ਸੰਭਾਵਨਾ ਵਧ ਜਾਏਗੀ। ਭਾਰਤ ਸਭ ਤੋਂ ਛੋਟੇ ਫਾਰਮੈੱਟ ’ਚ ਮੋਹਰੀ ਟੀਮਾਂ ’ਚੋਂ ਇਕ ਰਿਹਾ ਤਾਂ ਹਾਰਦਿਕ ਪੰਡਯਾ, ਪੰਤ ਅਤੇ ਸ਼ੁਭਮਨ ਵਰਗੇ ਸਿਤਾਰੇ ਭਾਰਤ ਨੂੰ ਸੋਨ ਤਮਗਾ ਦਿਵਾਉਣ ਦੀ ਪੂਰੀ ਕੋਸ਼ਿਸ਼ ਕਰਨਗੇ।

ਇਹ ਖ਼ਬਰ ਵੀ ਪੜ੍ਹੋ : ਕੈਨੇਡਾ ਤੋਂ ਆਈ ਮੰਦਭਾਗੀ ਖ਼ਬਰ : ਪੰਜਾਬੀ ਨੌਜਵਾਨ ਦੀ ਭੇਤਭਰੇ ਹਾਲਾਤ ’ਚ ਮੌਤ

ਇਨ੍ਹਾਂ ਖੇਡਾਂ ਨੂੰ ਵੀ ਮਿਲ ਸਕਦੀ ਹੈ ਥਾਂ

ਲਾਸ ਏਂਜਲਸ ਓਲੰਪਿਕ 2028 ਵਿਚ ਬੇਸਬਾਲ/ਸਾਫਟਬਾਲ, ਫਲੈਗ ਫੁੱਟਬਾਲ, ਲੈਕਰੋਸ, ਬਰੇਕ ਡਾਂਸਿੰਗ, ਕਰਾਟੇ, ਕਿੱਕ ਬਾਕਸਿੰਗ, ਸਕੁਐਸ਼ ਅਤੇ ਮੋਟਰਸਪੋਰਟ ਸਹਿਤ 8 ਹੋਰ ਖੇਡਾਂ ਸ਼ਾਮਲ ਹੋ ਸਕਦੀਆਂ ਹਨ। ਕ੍ਰਿਕਟ ’ਚ 5 ਟੀਮਾਂ ਨੂੰ ਮਨਜ਼ੂਰੀ ਮਿਲਣ ਦੀ ਸੰਭਾਵਨਾ ਹੈ ਅਤੇ ਇਹ ਆਈ.ਸੀ.ਸੀ. ਰੈਂਕਿੰਗ ’ਤੇ ਆਧਾਰਿਤ ਹੋਵੇਗੀ।

ਆਈ. ਸੀ. ਸੀ. ਦੇ ਸੀਈਓ ਨੇ ਐਲਾਨ ਕੀਤਾ

ਆਈ.ਸੀ.ਸੀ. ਦੇ ਸੀ.ਈ.ਓ. ਜਿਓਫ ਐਲਾਰਡਿਸ ਨੇ ਸਾਲ 2022 ’ਚ ਇਸ ਦਾ ਐਲਾਨ ਕੀਤਾ ਸੀ। ਉਨ੍ਹਾਂ ਕਿਹਾ ਸੀ ਕਿ ਅਸੀਂ ਐੱਲ.ਏ. 2028 ਦੇ ਪ੍ਰਬੰਧਕਾਂ ਨਾਲ ਗੱਲਬਾਤ ਕਰ ਰਹੇ ਹਨ। ਓਲੰਪਿਕ ਪ੍ਰੋਗਰਾਮ ਵਿਚ ਨਵੀਆਂ ਖੇਡਾਂ ਨੂੰ ਸ਼ਾਮਲ ਕਰਨ ਲਈ ਠੋਸ ਕਦਮ ਚੁੱਕੇ ਜਾਣੇ ਹਨ। ਹਾਲਾਂਕਿ ਇਹ ਕਿਹੜੀਆਂ ਖੇਡਾਂ ਹੋ ਸਕਦੀਆਂ ਹਨ, ਇਸ ਬਾਰੇ ਫ਼ੈਸਲਾ ਅਗਲੇ ਸਾਲ ਤੱਕ ਕੀਤਾ ਜਾਣਾ ਸੰਭਵ ਹੈ।
 


author

Manoj

Content Editor

Related News