ਹਾਰਦਿਕ ਪੰਡਯਾ ਨੇ ਖ਼ਰੀਦੀ ਲਗਜ਼ਰੀ ਵਾਚ, ਕੀਮਤ ਹੈ ਕਰੋੜਾਂ ’ਚ

Tuesday, Aug 24, 2021 - 07:33 PM (IST)

ਹਾਰਦਿਕ ਪੰਡਯਾ ਨੇ ਖ਼ਰੀਦੀ ਲਗਜ਼ਰੀ ਵਾਚ, ਕੀਮਤ ਹੈ ਕਰੋੜਾਂ ’ਚ

ਸਪੋਰਟਸ ਡੈਸਕ— ਭਾਰਤੀ ਟੀਮ ਦੇ ਆਲਰਾਊਂਡਰ ਖਿਡਾਰੀ ਹਾਰਦਿਕ ਪੰਡਯਾ ਕ੍ਰਿਕਟ ਦੇ ਨਾਲ-ਨਾਲ ਆਪਣੀ ਲਗਜ਼ਰੀ ਚੀਜ਼ਾਂ ਲਈ ਵੀ ਕਾਫ਼ੀ ਸੁਰਖ਼ੀਆਂ ’ਚ ਰਹਿੰਦੇ ਹਨ। ਹਾਲ ਹੀ ’ਚ ਹਾਰਦਿਕ ਨੇੇ ਇਕ ਲਗਜ਼ਰੀ ਘੜੀ ਦੀ ਤਸਵੀਰ ਸ਼ੇਅਰ ਕੀਤੀ ਹੈ ਜਿਸ ਦੀ ਕੀਮਤ ਹਜ਼ਾਰਾਂ ਜਾਂ ਲੱਖਾਂ ’ਚ ਨਹੀਂ ਸਗੋਂ ਕਰੋੜਾਂ ’ਚ ਹੈ।

PunjabKesari

PunjabKesari

ਇਹ 27 ਸਾਲਾ ਆਲਰਾਊਂਡਰ  ਇੰਸਟਾਗ੍ਰਾਮ ’ਤੇ ਸ਼ੇਅਰ ਤਸਵੀਰ ’ਚ ਵਿਦੇਸ਼ੀ ਘੜੀ ਪਹਿਨੇ ਹੋਏ ਦਿਖਾਈ ਦੇ ਰਹੇ ਹਨ। ਇਹ ਘੜੀ ਇਕ ਚਮਕਦਾਰ ਤੇ ਦੁਰਲਭ ਘੜੀ ਹੈ। ਇਸ ਘੜੀ ਦਾ ਨਾਂ ਪਾਟੇਕ ਫਿਲਿਪ ਨਾਟੀਲਿਸ ਪਲੇਟੀਨਮ 5711  ਹੈ ਜੋ ਹਰੇ ਰੰਗ ਦੇ ਪੰਨੇ ਨਾਲ ਜੜੀ ਹੋਈ ਹੈ। ਘੜੀ ਪੂਰੀ ਤਰ੍ਹਾਂ ਨਾਲ ਪਲੈਟੀਨਮ ’ਚ ਬਣੀ ਹੈ ਜਿਸ ’ਚ 32 ਬੈਗੁਏਟ ਕਟ ਪੰਨਾ ਲੱਗਾ ਹੋਇਆ ਹੈ। ਇਸ ਦਾ 40 ਮਿਮੀ ਕੇਸ ਤੇ ਬ੍ਰੇਸਲੈਟ ਦੋਵੇਂ ਹੀ ਆਕਰਸ਼ਕ ਧਾਤੂਆਂ ਨਾਲ ਬਣੇ ਹਨ। ਪੰਨਾ ਘੰਟੇ ਦੇ ਮਾਰਕਰ ਦੇ ਤੌਰ ’ਤੇ ਕੰਮ ਕਰਦਾ ਹੈ, ਗਹਿਰੇ ਭੂਰੇ ਰੰਗ ਦੇ ਡਾਇਲ ਦੇ ਨਾਲ ਸ਼ਾਨਦਾਰ ਦਿਖਦਾ ਹੈ। 5711 ਦੇ ਕੁਝ ਆਫ-ਕੈਟਲਾਗ ਵੈਰੀਏਂਟ ਹਨ ਜੋ ਸਭ ਤੋਂ ਸ਼ਾਨਦਾਰ ਸੈਲੀਬਿ੍ਰਟੀ ਲਈ ਰਿਜ਼ਰਵ ਹਨ ਤੇ ਡਾਰਕ ਡਾਇਲ ਵਾਚ ਉਸ ’ਚੋਂ ਇਕ ਹੈ। ਜਾਣਕਾਰੀ ਮੁਤਾਬਕ ਹਾਰਦਿਕ ਵੱਲੋਂ ਪਹਿਨੀ ਗਈ ਇਸ ਘੜੀ ਦੀ ਕੀਮਤ 5 ਕਰੋੜ ਰੁਪਏ ਤੋਂ ਵੱਧ ਹੋਵੇਗੀ।


author

Tarsem Singh

Content Editor

Related News