ਕੌਫੀ ਵਿਦ ਕਰਨ ਸ਼ੋਅ ਵਿਵਾਦ : ਪੰਡਯਾ-ਰਾਹੁਲ ਤੇ ਕਰਨ ਜੌਹਰ ''ਤੇ ਦਰਜ ਹੋਇਆ ਕੇਸ

Wednesday, Feb 06, 2019 - 10:38 AM (IST)

ਕੌਫੀ ਵਿਦ ਕਰਨ ਸ਼ੋਅ ਵਿਵਾਦ : ਪੰਡਯਾ-ਰਾਹੁਲ ਤੇ ਕਰਨ ਜੌਹਰ ''ਤੇ ਦਰਜ ਹੋਇਆ ਕੇਸ

ਨਵੀਂ ਦਿੱਲੀ— ਕਰਨ ਜੌਹਰ ਦੇ ਟੀ.ਵੀ. ਸ਼ੋਅ ਕੌਫੀ ਵਿਦ ਕਰਨ 'ਚ ਮਹਿਲਾਵਾਂ 'ਤੇ ਅਸ਼ਲੀਲ ਟਿੱਪਣੀਆਂ ਦੇ ਮਾਮਲੇ ਦੇ ਚਲਦੇ ਟੀਮ ਇੰਡੀਆ ਤੋਂ ਮੁਅੱਤਲ ਹੋਏ ਹਾਰਦਿਕ ਪੰਡਯਾ ਅਤੇ ਕੇ.ਐੱਲ. ਰਾਹੁਲ ਦੀ ਕ੍ਰਿਕਟ ਦੇ ਮੈਦਾਨ 'ਤੇ ਅਸਥਾਈ ਤੌਰ 'ਤੇ ਵਾਪਸੀ ਜ਼ਰੂਰ ਹੋ ਗਈ ਹੈ ਪਰ ਉਨ੍ਹਾਂ ਦੀਆਂ ਮੁਸ਼ਕਲਾਂ ਘੱਟ ਹੁੰਦੀਆਂ ਨਹੀਂ ਦਿਸ ਰਹੀਆਂ ਹਨ। ਹੁਣ ਇਨ੍ਹਾਂ ਦੋਹਾਂ ਕ੍ਰਿਕਟਰਾਂ ਦੇ ਨਾਲ-ਨਾਲ ਇਸ ਸ਼ੋਅ ਦੇ ਹੋਸਟ ਕਰਨ ਜੌਹਰ 'ਤੇ ਵੀ ਕੇਸ ਦਰਜ ਹੋ ਗਿਆ ਹੈ। ਇਹ ਕੇਸ ਰਾਜਸਥਾਨ 'ਚ ਦਰਜ ਹੋਇਆ ਹੈ। ਏ.ਐੱਨ.ਆਈ. ਦੀ ਖਬਰ ਮੁਤਾਬਕ ਰਾਜਸਥਾਨ ਦੇ ਜੋਧਪੁਰ 'ਚ ਇਹ ਕੇਸ ਦਰਜ ਕੀਤਾ ਗਿਆ ਹੈ।
PunjabKesari
ਪਿਛਲੇ ਸਾਲ ਦਸੰਬਰ 'ਚ ਕਰਨ ਜੌਹਰ ਦੇ ਸ਼ੋਅ 'ਚ ਪਹੁੰਚੇ ਪੰਡਯਾ ਨੇ ਮਹਿਲਾਵਾਂ ਦੇ ਬਾਰੇ 'ਚ ਬੇਹੱਦ ਇਤਰਾਜ਼ਯੋਗ ਟਿੱਪਣੀਆਂ ਕੀਤੀਆਂ ਸਨ। ਇਸ ਤੋਂ ਬਾਅਦ ਹੋਏ ਬਵਾਲ ਦੇ ਮੱਦੇਨਜ਼ਰ ਕਾਰਵਾਈ ਕਰਦੇ ਹੋਏ ਬੀ.ਸੀ.ਸੀ.ਆਈ. ਨੇ ਇਨ੍ਹਾਂ ਦੋਹਾਂ ਖਿਡਾਰੀਆਂ ਨੂੰ ਆਸਟਰੇਲੀਆ ਦੌਰੇ ਤੋਂ ਭਾਰਤ ਵਾਪਸ ਬੁਲਾ ਲਿਆ ਸੀ। ਬੀ.ਸੀ.ਸੀ.ਆਈ. ਦੇ ਸੀ.ਓ.ਏ. ਨੇ ਨਾਲ ਮਿਲ ਕੇ ਸੰਯੁਕਤ ਫੈਸਲੇ ਦੇ ਤਹਿਤ ਖੇਡ ਦੇ ਸਾਰੇ ਫਾਰਮੈਟਾਂ ਤੋਂ ਤੁਰੰਤ ਪ੍ਰਭਾਵ ਨਾਲ ਦੋਹਾਂ ਖਿਡਾਰੀਆਂ ਨੂੰ ਮੁਅੱਤਲ ਕਰ ਦਿੱਤਾ ਸੀ। ਬੀ.ਸੀ.ਸੀ.ਆਈ.ਨੇ ਜਾਂਚ ਪੂਰੀ ਹੋਣ ਤੱਕ ਦੋਹਾਂ ਨੂੰ ਟੀਮ ਤੋਂ ਬਾਹਰ ਰੱਖਣ ਦਾ ਫੈਸਲਾ ਕੀਤਾ ਹਾਲਾਂਕਿ ਬਾਅਦ 'ਚ ਪੰਡਯਾ ਅਤੇ ਰਾਹੁਲ ਤੋਂ ਇਹ ਮੁਅੱਤਲੀ ਹਟਾ ਦਿੱਤੀ ਗਈ ਸੀ।


author

Tarsem Singh

Content Editor

Related News