ਹਾਰਦਿਕ ਪੰਡਯਾ ਨੂੰ ਆਪਣੀ ਅਸ਼ਲੀਲ ਟਿੱਪਣੀ ਕਾਰਨ ਲੱਗਾ ਇਕ ਹੋਰ ਝਟਕਾ

Tuesday, Jan 15, 2019 - 02:30 PM (IST)

ਹਾਰਦਿਕ ਪੰਡਯਾ ਨੂੰ ਆਪਣੀ ਅਸ਼ਲੀਲ ਟਿੱਪਣੀ ਕਾਰਨ ਲੱਗਾ ਇਕ ਹੋਰ ਝਟਕਾ

ਮੁੰਬਈ— ਸ਼ਹਿਰ ਦੇ ਖਾਰ ਜਿਮਖਾਨਾ ਕਲੱਬ ਨੇ ਹਰਫਨਮੌਲਾ ਹਾਰਦਿਕ ਪੰਡਯਾ ਤੋਂ ਕਲੱਬ ਆਨਰੇਰੀ ਮੈਂਬਰਸ਼ਿਪ ਵਾਪਸ ਲੈ ਲਈ ਹਨ। ਇਕ ਟੀਵੀ ਸ਼ੋਅ 'ਤੇ ਅਸ਼ਲੀਲ ਬਿਆਨਬਾਜ਼ੀ ਕਰਨ ਲਈ ਬੀ.ਸੀ.ਸੀ.ਆਈ. ਨੇ ਪੰਡਯਾ ਅਤੇ ਕੇ.ਐੱਲ. ਰਾਹੁਲ ਨੂੰ ਜਾਂਚ ਹੋਣ ਤਕ ਮੁਅੱਤਲ ਕਰ ਦਿੱਤਾ ਹੈ। 

ਖਾਰ ਜਿਮਖਾਨ ਦੇ ਆਨਰੇਰੀ ਜਨਰਲ ਸਕੱਤਰ ਗੌਰਵ ਕਪਾੜੀਆ ਨੇ ਪੱਤਰਕਾਰਾਂ ਨੂੰ ਦੱਸਿਆ, ''ਹਾਰਦਿਕ ਪੰਡਯਾ ਨੂੰ ਅਕਤੂਬਰ 2018 'ਚ ਤਿੰਨ ਸਾਲ ਦੀ ਆਨਰੇਰੀ ਮੈਂਬਰਸ਼ਿਪ ਦਿੱਤੀ ਗਈ ਸੀ ਪਰ ਕਲੱਬ ਦੀ ਪ੍ਰਬੰਧ ਕਮੇਟੀ ਨੇ ਸੋਮਵਾਰ ਦੀ ਸ਼ਾਮ ਇਸ ਨੂੰ ਵਾਪਸ ਲੈਣ ਦਾ ਫੈਸਲਾ ਕੀਤਾ।'' ਉਨ੍ਹਾਂ ਕਿਹਾ ਕਿ ਇਸ ਤਰ੍ਹਾਂ ਦੀ ਮੈਂਬਰਸ਼ਿਪ ਖਿਡਾਰੀਆਂ ਨੂੰ ਦਿੱਤੀ ਜਾਂਦੀ ਹੈ। ਖਾਰ ਜਿਮਖਾਨਾ ਮੁੰਬਈ ਦੇ ਸਰਵਸ੍ਰੇਸ਼ਠ ਕਲੱਬਾਂ 'ਚੋਂ ਇਕ ਹੈ।


Related News