ਹਾਰਦਿਕ ਦੀ ਲੰਡਨ ''ਚ ਹੋਈ ਸਫਲ ਸਰਜਰੀ, ਜਾਣੋ ਕਦੋਂ ਕਰਨਗੇ ਮੈਦਾਨ ''ਤੇ ਵਾਪਸੀ
Saturday, Oct 05, 2019 - 11:45 AM (IST)
ਸਪੋਰਟਸ ਡੈਸਕ : ਟੀਮ ਇੰਡੀਆ ਦੇ ਸਟਾਰ ਆਲਰਾਊਂਡਰ ਹਾਰਦਿਕ ਪੰਡਯਾ ਦੀ ਪਿੱਠ ਦੇ ਹੇਠਲੇ ਹਿੱਸੇ ਦੀ ਲੰਡਨ 'ਚ ਸਰਜਰੀ ਸਫਲ ਰਹੀ ਹੈ। ਪੰਡਯਾ ਨੇ ਆਪਣੇ ਇੰਸਟਾਗ੍ਰਾਮ 'ਤੇ ਤਸਵੀਰ ਸ਼ੇਅਰ ਕਰਦਿਆਂ ਲਿਖਿਆ ਕਿ ਸਰਜਰੀ ਸਫਲ ਰਹੀ। ਦੁਆਵਾਂ ਲਈ ਹਰ ਇਕ ਦਾ ਧੰਨਵਾਦ। ਮੈਂ ਜਲਦੀ ਵਾਪਸੀ ਕਰਾਂਗਾ। ਤਦ ਤਕ ਮੈਨੂੰ ਯਾਦ ਕਰਦੇ ਰਹੋ। ਹਾਲ ਹੀ 'ਚ ਦੱਖਣੀ ਅਫਰੀਕਾ ਖਿਲਾਫ ਟੀ-20 ਸੀਰੀਜ਼ ਲਈ ਪੰਡਯਾ ਟੀਮ ਦਾ ਹਿੱਸਾ ਸਨ ਪਰ ਟੈਸਟ ਸੀਰੀਜ਼ ਲਈ ਉਸ ਨੂੰ ਟੀਮ ਵਿਚ ਸ਼ਾਮਲ ਨਹੀਂ ਕੀਤਾ ਗਿਆ। ਇਸ ਦੌਰਾਨ ਉਸਦਾ ਇਹ ਪੁਰਾਣਾ ਦਰਦ ਫਿਰ ਉੱਭਰ ਆਇਆ ਸੀ। ਪਿੱਠ ਦੇ ਹੇਠਲੇ ਹਿੱਸੇ ਪੰਡਯਾ ਨੂੰ ਸੱਟ ਪਿਛਲੇ ਸਾਲ ਏਸ਼ੀਆ ਕੱਪ ਵਿਚ ਗੇਂਦਬਾਜ਼ੀ ਕਰਨ ਦੌਰਾਨ ਲੱਗੀ ਸੀ। ਹਾਲਾਂਕਿ ਇਸ ਸੱਟ ਦੇ ਉੱਭਰਨ ਤੋਂ ਪਹਿਲਾਂ ਉਹ ਆਈ. ਪੀ. ਐੱਲ. ਅਤੇ ਵਰਲਡ ਕੱਪ ਵੀ ਖੇਡੇ ਸਨ।
ਲੰਬੇ ਸਮੇਂ ਲਈ ਮੈਦਾਨ ਤੋਂ ਰਹਿਣਗੇ ਦੂਰ
ਸਰਜਰੀ ਤੋਂ ਬਾਅਦ ਪੰਡਯਾ ਲੰਬੇ ਸਮੇਂ ਲਈ ਮੈਦਾਨ ਤੋਂ ਦੂਰ ਰਹਿ ਸਕਦੇ ਹਨ। ਬੰਗਲਾਦੇਸ਼ ਖਿਲਾਫ ਆਉਣ ਵਾਲੀ ਟੀ-20 ਸੀਰੀਜ਼ ਵਿਚ ਉਹ ਮੈਦਾਨ 'ਤੇ ਨਹੀਂ ਉੱਤਰ ਸਕਦੇ। ਬੰਗਲਾਦੇਸ਼ ਖਿਲਾਫ ਟੀ-30 ਸੀਰੀਜ਼ 3 ਨਵੰਬਰ ਤੋਂ ਸ਼ੁਰੂ ਹੋਵੇਗੀ। ਇੰਗਲੈਂਡ ਵਿਚ ਹੋਏ ਵਰਲਡ ਕੱਪ ਤੋਂ ਬਾਅਦ ਉਸ ਨੂੰ ਵੈਸਟਇੰਡੀਜ਼ ਦੌਰੇ ਤੋਂ ਵੀ ਆਰਾਮ ਦੇ ਦਿੱਤਾ ਗਿਆ ਸੀ। ਉੱਥੇ ਹੀ ਇਸ ਸਾਲ ਦੀ ਸ਼ੁਰੂਆਤ ਵਿਚ ਸੱਟ ਕਾਰਨ ਉਹ ਆਸਟਰੇਲੀਆ ਖਿਲਾਫ ਟੀ-20 ਸੀਰੀਜ਼ ਅਤੇ ਵਨ ਡੇ ਸੀਰੀਜ਼ ਤੋਂ ਵੀ ਬਾਹਰ ਹੋ ਗਏ ਸੀ। 25 ਸਾਲਾ ਪੰਡਯਾ ਨੇ 11 ਟੈਸਟ ਮੈਚ, 54 ਵਨ ਡੇ ਅਤੇ 40 ਟੀ-20 ਮੈਚ ਖੇਡੇ ਹਨ ਅਤੇ ਉਹ ਅਗਲੇ ਸਾਲ ਆਸਟਰੇਲੀਆ ਵਿਚ ਹੋਣ ਵਾਲੀ ਟੀ-20 ਵਰਲਡ ਕੱਪ ਲਈ ਟੀਮ ਦਾ ਮਹੱਤਵੂਰਨ ਹਿੱਸਾ ਵੀ ਹਨ। ਅਜਿਹੇ ਵਿਚ ਪ੍ਰਸ਼ੰਸਕਾਂ ਨੂੰ ਉਸ ਦੇ ਫਿੱਟ ਹੋਣ ਅਤੇ ਮੈਦਾਨ 'ਤੇ ਵਾਪਸੀ ਕਰਨ ਦੀ ਉਮੀਦ ਹੋਵੇਗੀ।