ਯੂਵੇਂਟਸ ਦੀ ਸੰਘਰਸ਼ਪੂਰਨ ਜਿੱਤ, ਜ਼ਖਮੀ ਹੋਣ ''ਤੇ ਰੋਂਦੇ ਹੋਏ ਮੈਦਾਨ ਤੋਂ ਬਾਹਰ ਨਿਕਲੇ ਡਾਇਬਾਲਾ

Tuesday, Sep 28, 2021 - 01:56 AM (IST)

ਯੂਵੇਂਟਸ ਦੀ ਸੰਘਰਸ਼ਪੂਰਨ ਜਿੱਤ, ਜ਼ਖਮੀ ਹੋਣ ''ਤੇ ਰੋਂਦੇ ਹੋਏ ਮੈਦਾਨ ਤੋਂ ਬਾਹਰ ਨਿਕਲੇ ਡਾਇਬਾਲਾ

ਮਿਲਾਨ- ਸੈਂਪਡੋਰੀਆ ਦੇ ਵਿਰੁੱਧ ਸੀਰੀ-ਏ ਫੁੱਟਬਾਲ ਮੁਕਾਬਲੇ ਵਿਚ 3-2 ਨਾਲ ਮਿਲੀ ਸੰਘਰਸ਼ਪੂਰਨ ਜਿੱਤ ਵਿਚ ਯੂਵੇਂਟਸ ਦੇ ਲਈ ਗੋਲ ਕਰਨ ਵਾਲੇ ਸਟ੍ਰਾਈਕਰ ਪਾਉਵੋ ਡਾਇਬਾਲਾ ਜ਼ਖਮੀ ਹੋਣ ਤੋਂ ਬਾਅਦ ਰੋਂਦੇ ਹੋਏ ਮੈਦਾਨ ਤੋਂ ਬਾਹਰ ਨਿਕਲ ਗਏ। ਕੁਝ ਸਾਲਾ ਤੋਂ ਲਗਾਤਾਰ ਫਿੱਟਨੈੱਸ ਸਮੱਸਿਆਵਾਂ ਦੇ ਸ਼ਿਕਾਰ ਡਾਇਬਾਲਾ ਨੂੰ ਇਸ ਮੈਚ ਵਿਚ ਫਿਰ ਸੱਟ ਲੱਗੀ। ਉਹ ਤੁਰ ਨਹੀਂ ਪਾ ਰਹੇ ਸੀ ਅਤੇ ਸਾਥੀ ਖਿਡਾਰੀਆਂ ਦਾ ਸਹਾਰਾ ਲੈਣਾ ਪਿਆ। 

ਇਹ ਖ਼ਬਰ ਪੜ੍ਹੋ- ਮੁੰਬਈ ਸਿਟੀ FC ਨੇ ਗੋਲਕੀਪਰ ਮੁਹੰਮਦ ਨਵਾਜ਼ ਨਾਲ ਇਕਰਾਰਨਾਮੇ ਦੀ ਕੀਤੀ ਪੁਸ਼ਟੀ


ਯੂਵੇਂਟਸ ਦੇ ਕੋਚ ਮਾਸਿਲੀਆਨੋ ਅਲੇਗ੍ਰੀ ਨੇ ਮੈਚ ਤੋਂ ਬਾਅਦ ਕਿਹਾ ਕਿ ਡਾਇਬਾਲਾ ਅਤੇ ਅਲਵਾਰੋ ਮੋਰਾਟਾ ਚੇਲਸੀ ਦੇ ਵਿਰੁੱਧ ਬੁੱਧੲਾਰ ਨੂੰ ਚੈਂਪੀਅਨਸ ਲੀਗ ਦਾ ਮੈਚ ਅਤੇ ਸ਼ਨੀਵਾਰ ਨੂੰ ਸੀਰੀ-ਏ ਵਿਚ ਤੋਰੀਨੋ ਦੇ ਵਿਰੁੱਧ ਮੈਚ ਨਹੀਂ ਖੇਡ ਸਕਣਗੇ। ਯੂਵੇਂਟਸ ਦੇ ਲਈ ਡਾਇਬਾਲਾ ਤੋਂ ਇਲਾਵਾ ਲਿਓਨਾਰਡੋ ਬੇਨੁਚੀ ਤੇ ਮੈਨੁਅਲ ਲੋਕੇਟਲੀ ਨੇ ਗੋਲ ਕੀਤੇ। ਦੂਜੇ ਪਾਸੇ ਸੈਂਪਡੋਰੀਆ ਦੇ ਲਈ ਯੋਸ਼ਿਡਾ ਤੇ ਅੰਤੋਨੀਆ ਕੈਂਡ੍ਰੋਵਾ ਨੇ ਗੋਲ ਕੀਤੇ। ਹੋਰ ਮੈਚਾਂ ਵਿਚ ਰੋਮਾ ਨੂੰ ਲਾਜੀਓ ਨੇ 3-2 ਨਾਲ ਹਰਾਇਆ। ਸਾਲੇਰਨੀਤਾਨਾ ਨੂੰ ਸਾਸੂਓਲੋ ਨੇ 1-0 ਨਾਲ ਹਰਾਇਆ ਤੇ ਐਮਪੋਲੀ ਨੇ ਬੋਲੋਗਨਾ ਨੂੰ 4-2 ਨਾਲ ਹਰਾਇਆ।

ਇਹ ਖ਼ਬਰ ਪੜ੍ਹੋ- ਮੁੰਬਈ ਵਰਗੀ ਮਜ਼ਬੂਤ ਬੱਲੇਬਾਜ਼ੀ ਦੇ ਵਿਰੁੱਧ ਸ਼ਾਨਦਾਰ ਰਹੀ ਗੇਂਦਬਾਜ਼ੀ : ਵਿਰਾਟ ਕੋਹਲੀ


ਨੋਟ- ਇਸ ਖ਼ਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।


author

Gurdeep Singh

Content Editor

Related News