ਹਰਭਜਨ ਸਿੰਘ ਇਕ ਵਾਰ ਫਿਰ ਕਰਨਗੇ ਮੈਦਾਨ ''ਤੇ ਵਾਪਸੀ, ਲੀਜੈਂਡਰਸ ਕ੍ਰਿਕਟ ਲੀਗ ''ਚ ਖੇਡਦੇ ਆਉਣਗੇ ਨਜ਼ਰ
Friday, Jul 15, 2022 - 05:16 PM (IST)
ਨਵੀਂ ਦਿੱਲੀ (ਭਾਸ਼ਾ)- ਭਾਰਤ ਦੇ ਸਾਬਕਾ ਆਫ ਸਪਿਨਰ ਹਰਭਜਨ ਸਿੰਘ ਕ੍ਰਿਕਟ ਦੇ ਮੈਦਾਨ ’ਚ ਵਾਪਸੀ ਕਰਦੇ ਹੋਏ ਸਤੰਬਰ ’ਚ ਲੀਜੈਂਡਰਸ ਕ੍ਰਿਕਟ ਲੀਗ ਦੇ ਦੂਜੇ ਸੀਜ਼ਨ ’ਚ ਖੇਡਣਗੇ। ਉਨ੍ਹਾਂ ਤੋਂ ਇਲਾਵਾ ਭਾਰਤ ਦੇ ਸਾਬਕਾ ਸਲਾਮੀ ਬੱਲੇਬਾਜ਼ ਵਰਿੰਦਰ ਸਹਿਵਾਗ, ਇਰਫਾਨ ਪਠਾਨ, ਯੂਸਫ ਪਠਾਨ, ਆਸਟਰੇਲੀਆ ਦੇ ਸਾਬਕਾ ਤੇਜ਼ ਗੇਂਦਬਾਜ਼ ਬ੍ਰੈਟ ਲੀ, ਸ਼੍ਰੀਲੰਕਾ ਦੇ ਮਹਾਨ ਸਪਿਨਰ ਮੁਥੱਈਆ ਮੁਰਲੀਧਰਨ ਤੇ ਵਿਸ਼ਵ ਕੱਪ ਜੇਤੂ ਇੰਗਲੈਂਡ ਦੇ ਸਾਬਕਾ ਕਪਤਾਨ ਈਓਨ ਮੋਰਗਨ ਵੀ ਇਸ ’ਚ ਖੇਡਣਗੇ।
ਲੀਗ ਦੇ ਦੂਜੇ ਸੀਜ਼ਨ ’ਚ 4 ਟੀਮਾਂ ਤੇ 110 ਸਾਬਕਾ ਕ੍ਰਿਕਟਰ ਭਾਗ ਲੈਣਗੇ। ਹਰਭਜਨ ਨੇ ਕਿਹਾ, ‘‘ਮੈਂ ਮੈਦਾਨ ’ਤੇ ਵਾਪਸੀ ਕਰਨ ਨੂੰ ਲੈ ਕੇ ਰੋਮਾਂਚਿਤ ਹਾਂ।’’ ਇਸ ਵਿਚਾਲੇ ਵੈਸਟਇੰਡੀਜ਼ ਦੇ ਸਾਬਕਾ ਕ੍ਰਿਕਟਰ ਲੈਂਡਲ ਸਿਮੰਸ ਤੇ ਦਿਨੇਸ਼ ਰਾਮਦੀਨ ਵੀ ਆਉਣ ਵਾਲੇ ਸੀਜ਼ਨ ਲਈ ਪਲੇਅਰਜ਼ ਡ੍ਰਾਫਟ ’ਚ ਸ਼ਾਮਲ ਹੋ ਗਏ ਹਨ।