ਹਰਭਜਨ ਸਿੰਘ ਨੇ ਭਗਵਾਨ ਕਾਰਤਿਕੇ ਦੀ ਫੋਟੋ ਸਾਂਝੀ ਕਰ ਦਿੱਤੀ ਜਨਮ ਅਸ਼ਟਮੀ ਦੀ ਵਧਾਈ, ਹੋਏ ਟ੍ਰੋਲ

08/11/2020 5:52:26 PM

ਨਵੀਂ ਦਿੱਲੀ : ਭਾਰਤੀ ਕ੍ਰਿਕਟਰ ਹਰਭਜਨ ਸਿੰਘ ਜਨਮ ਅਸ਼ਟਮੀ ਦੇ ਪਵਿੱਤਰ ਮੌਕੇ 'ਤੇ ਪ੍ਰਸ਼ੰਸਕਾਂ ਨੂੰ ਵਧਾਈ ਦੇ ਕੇ ਵੀ ਟ੍ਰੋਲ ਹੋ ਗਏ। ਦਰਅਸਲ, ਹਰਭਜਨ ਨੇ ਆਪਣੇ ਟਵਿੱਟਰ ਅਕਾਊਂਟ 'ਤੇ ਜੋ ਫੋਟੋ ਪੋਸਟ ਕੀਤੀ ਉਸ ਨੂੰ ਭਗਵਾਨ ਸ੍ਰੀ ਕ੍ਰਿਸ਼ਨ ਮੰਨ ਕੇ ਪ੍ਰਸ਼ੰਸਕਾ ਨੂੰ ਜਨਮ ਅਸ਼ਟਮੀ ਦੀ ਵਧਾਈ ਦੇ ਦਿੱਤੀ। ਹਰਭਜਨ ਨੇ ਆਪਣੀ ਪੋਸਟ 'ਚ ਲਿਖਿਆ - ਤੁਹਾਨੂੰ ਤੇ ਤੁਹਾਡੇ ਪਰਿਵਾਰ ਨੂੰ ਜਨਮ ਅਸ਼ਟਮੀ ਦੀ ਵਧਾਈ। ਜੈ ਸ੍ਰੀ ਕ੍ਰਿਸ਼ਨਾ। 

ਇਹ ਵੀ ਪੜ੍ਹੋਂ : ਨ੍ਹਾਂ ਨਿਊਡ ਤਸਵੀਰਾਂ ਕਰਕੇ ਚਰਚਾ 'ਚ ਆਈ ਸੀ ਭਾਰਤੀ ਕ੍ਰਿਕਟਰ ਸ਼ਮੀ ਦੀ ਪਤਨੀ
PunjabKesari

ਕਮੈਂਟਾਂ 'ਚ ਕਈ ਪ੍ਰਸ਼ੰਸਕਾਂ ਨੇ ਮੰਨਿਆ ਕਿ ਉਕਤ ਚਿੱਤਰ ਕਾਰਤਿਕੇ ਦਾ ਹੈ ਨਾ ਕਿ ਕ੍ਰਿਸ਼ਨ ਜੀ ਦਾ। ਕੁਝ ਪ੍ਰਸ਼ੰਸਕਾਂ ਨੇ ਲਿਖਿਆ - ਇਹ ਭਗਵਾਨ ਮੁਰੂਗਨ ਦਾ ਚਿੱਤਰ ਹੈ। 
 


Baljeet Kaur

Content Editor

Related News