IND vs WI Test: : ਹਰਭਜਨ ਨੇ ਇਸ ਟੀਮ ਵੱਲੋਂ ਸੀਰੀਜ਼ ਨੂੰ 2-0 ਨਾਲ ਜਿੱਤਣ ਦੀ ਕੀਤੀ ਭਵਿੱਖਬਾਣੀ

08/22/2019 5:25:32 PM

ਸਪੋਰਟਸ ਡੈਸਕ— ਭਾਰਤ ਅਤੇ ਵੈਸਟਇੰਡੀਜ਼ ਵਿਚਾਲੇ ਖੇਡੀ ਜਾਣ ਵਾਲੀ ਟੈਸਟ ਸੀਰੀਜ਼ ਤੋਂ ਪਹਿਲਾਂ ਭਾਰਤੀ ਕ੍ਰਿਕਟ ਟੀਮ ਦੇ ਸਪਿਨਰ ਹਰਭਜਨ ਸਿੰਘ ਨੇ ਇਸ ਸੀਰੀਜ਼ ਦਾ ਨਤੀਜਾ ਦੱਸ ਦਿੱਤਾ ਹੈ। ਹਰਭਜਨ ਸਿੰਘ ਨੇ ਪ੍ਰੈੱਸ ਕਾਨਫਰੰਸ 'ਚ ਕਿਹਾ ਕਿ ਇਸ 'ਚ ਕੋਈ ਦੋ ਰਾਏ ਨਹੀਂ ਹੈ ਕਿ ਭਾਰਤੀ ਟੀਮ ਇਸ ਸੀਰੀਜ਼ 'ਚ ਵੈਸਟਇੰਡੀਜ਼ ਨੂੰ 2-0 ਨਾਲ ਹਰਾ ਕੇ ਵਾਪਸ ਪਰਤੇਗੀ। ਇਸ ਤੋਂ ਪਹਿਲਾਂ ਟੀ-20 ਕੌਮਾਂਤਰੀ ਸੀਰੀਜ਼ 'ਚ ਭਾਰਤ ਨੇ ਵੈਸਟਇੰਡੀਜ਼ ਨੂੰ 3-0 ਨਾਲ ਹਰਾਇਆ ਸੀ। ਵਨ-ਡੇ 'ਚ ਭਾਰਤ ਨੇ ਵੈਸਟਇੰਡੀਜ਼ ਖਿਲਾਫ 2-0 ਨਾਲ ਜਿੱਤ ਹਾਸਲ ਕੀਤੀ ਸੀ ਜਦਕਿ ਇਕ ਮੈਚ ਮੀਂਹ ਕਾਰਨ ਰੱਦ ਹੋ ਗਿਆ ਸੀ। 
PunjabKesari
ਹਰਭਜਨ ਸਿੰਘ ਨੇ ਅੰਮ੍ਰਿਤਸਰ 'ਚ ਆਪਣੀ ਅਕੈਡਮੀ ਖੋਲਣ ਦੇ ਬਾਅਦ ਪੱਤਰਕਾਰਾਂ ਨਾਲ ਸਵਾਲਾਂ ਦੇ ਜਵਾਬ 'ਚ ਵੈਸਟਇੰਡੀਜ਼ ਨਾਲ ਖੇਡੇ ਜਾਣ ਵਾਲੀ ਟੈਸਟ ਸੀਰੀਜ਼ 'ਤੇ ਕਿਹਾ ਕਿ ਮੈਨੂੰ ਲਗਦਾ ਹੈ ਕਿ ਭਾਰਤੀ ਟੀਮ ਵੈਸਟਇੰਡੀਜ਼ ਦੇ ਮੁਕਾਬਲੇ 'ਚ ਬਹੁਤ ਮਜ਼ਬੂਤ ਹੈ ਅਤੇ ਭਾਰਤੀ ਟੀਮ ਵੈਸਟਇੰਡੀਜ਼ ਨੂੰ ਮਾਤ ਦੇ ਦੇਵੇਗੀ। ਵੈਸਟਇੰਡੀਜ਼ ਦੇ ਹਾਰਨ ਦੀ ਵਜ੍ਹਾ ਦਸਦੇ ਹੋਏ ਹਰਭਜਨ ਨੇ ਕਿਹਾ ਕਿ ਵੈਸਟਇੰਡੀਜ਼ ਅਜੇ ਮਜ਼ਬੂਤ ਟੀਮ ਹੈ ਅਤੇ ਅਤੇ ਉਹ ਯੁਵਾ ਟੀਮ ਨਾਲ ਉਤਰ ਰਹੀ ਹੈ ਪਰ ਭਾਰਤੀ ਟੀਮ ਕੋਲ ਬਹੁਤ ਚੰਗੇ ਖਿਡਾਰੀ ਹਨ ਅਤੇ ਸਾਰੇ ਤਜਰਬੇਕਾਰ ਹਨ। ਇਸ ਲਈ ਭਾਰਤ ਇਹ ਸੀਰੀਜ਼ ਜਿੱਤੇਗਾ। ਗੌਰ ਹੋਵੇ ਕਿ ਭਾਰਤ ਅਤੇ ਵੈਸਟਇੰਡੀਜ਼ ਵਿਚਾਲੇ ਟੈਸਟ ਸੀਰੀਜ਼ ਦਾ ਪਹਿਲਾ ਮੈਚ ਅੱਜ ਸ਼ਾਮ 7 ਵਜੇ ਸਰ ਵਿਵੀਅਨ ਰਿਚਰਡਸ ਸਟੇਡੀਅਮ, ਨਾਰਥ ਸਾਊਂਡ ਐਂਟੀਗੁਆ 'ਚ ਖੇਡਿਆ ਜਾਵੇਗਾ। ਜਦਕਿ ਦੂਜੇ ਟੈਸਟ ਮੈਚ ਦੀ ਗੱਲ ਕਰੀਏ ਤਾਂ ਉਹ 30 ਅਗਸਤ ਨੂੰ ਖੇਡਿਆ ਜਾਵੇਗਾ।


Tarsem Singh

Content Editor

Related News