ਹਰਭਜਨ ਨੇ ਪਤਨੀ ਸਾਹਮਣੇ ਕੀਤਾ ਗਰਲਫ੍ਰੈਂਡ ਦਾ ਖੁਲਾਸਾ, ਹੈਰਾਨ ਰਹਿ ਗਈ ਗੀਤਾ

11/2/2019 1:13:26 PM

ਨਵੀਂ ਦਿੱਲੀ : ਆਪਣੇ ਬਿੰਦਾਸ ਅੰਦਾਜ਼ ਅਤੇ ਕ੍ਰਿਕਟ ਦੇ ਮੈਦਾਨ 'ਤੇ ਰਿਕਾਰਡ ਬਣਾਉਣ ਲਈ ਮਸ਼ਹੂਰ ਹਰਭਜਨ ਸਿੰਘ ਨੇ ਕਪਿਲ ਸ਼ਰਮਾ ਦੇ ਕਾਮੇਡੀ ਸ਼ੋਅ ਦੌਰਾਨ ਮੰਨਿਆ ਕਿ ਜਦੋਂ ਉਹ ਆਪਣੇ ਕਰੀਅਰ ਦੇ ਸ਼ੁਰੂਆਤੀ ਗੇੜ ਵਿਚ ਸੀ ਤਦ ਉਸ ਨੇ ਸ਼੍ਰੀਲੰਕਾ ਵਿਚ ਇਕ ਗਰਲਫ੍ਰੈਂਡ ਬਣਾਈ ਸੀ। ਕਮਾਲ ਦੀ ਗੱਲ ਇਹ ਸੀ ਕਿ ਜਦੋਂ ਹਰਭਜਨ ਨੇ ਇਹ ਗੱਲ ਦੱਸੀ ਤਾਂ ਉਸ ਦੀ ਪਤਨੀ ਗੀਤਾ ਬਸਰਾ ਵੀ ਨਾਲ ਹੀ ਬੈਠੀ ਸੀ। ਦੱਸ ਦਈਏ ਕਿ ਗੀਤਾ ਬਸਰਾ ਬਾਲੀਵੁੱਡ ਦੀ ਅਦਾਕਾਰ ਰਹਿ ਚੁੱਕੀ ਹੈ। ਉਸ ਨੇ ਕਈ ਹਿੰਦੀ ਫਿਲਮਾ ਵਿਚ ਕੰਮ ਕੀਤਾ ਹੈ। ਹਰਭਜਨ ਨੇ ਸ਼ੋਅ ਦੌਰਾਨ ਆਪਣੀ ਇੰਗਲਿਸ਼ 'ਤੇ ਵੀ ਕਾਫੀ ਗੱਲਾਂ ਕੀਤੀਆਂ। ਉਸ ਨੇ ਕਿਹਾ-ਕਰੀਅਰ ਦੀ ਸ਼ੁਰੂਆਤ ਵਿਚ ਉਸ ਨੂੰ ਕਾਫੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪਿਆ ਸੀ। ਉਹ ਜਦੋਂ ਸ਼੍ਰੀਲੰਕਾ ਗਏ ਤਾਂ ਇਕ ਲੜਕੀ ਨਾਲ ਦੋਸਤੀ ਹੋ ਗਈ। ਉਸ ਲੜਕੀ ਨੇ ਉਸ ਨੂੰ ਇੰਗਲਿਸ਼ ਦੇ ਸ਼ਬਦ ਦੱਸੇ ਜਿਸ ਨੂੰ ਉਹ ਵਾਰ-ਵਾਰ ਦੁਹਰਾਉਂਦੇ ਰਹਿੰਦੇ ਸੀ।

PunjabKesari

ਮਹਿਲਾ ਦੋਸਤ ਨੇ ਸਿਖਾਈ ਅੰਗਰੇਜ਼ੀ
ਹਰਭਜਨ ਨੇ ਕਿਹਾ ਕਿ ਅੰਡਰ-19 ਦੇ ਦਿਨਾਂ ਤੋਂ ਹੀ ਮੇਰੀ ਇੰਗਲਿਸ਼ ਕਾਫੀ ਖਰਾਬ ਸੀ। ਫਿਰ ਟੀਮ ਇੰਡੀਆ ਵਿਚ ਸਿਲੈਕਸ਼ਨ ਹੋਈ। ਇਸ ਦੌਰਾਨ ਸ਼੍ਰੀਲੰਕਾ ਦਾ ਦੌਰਾ ਹੋਇਆ। ਉੱਥੇ ਦੀ ਲੜਕੀ ਮੇਰੀ ਗਰਲਫ੍ਰੈਂਡ ਬਣੀ। ਉਸ ਨੇ ਮੈਨੂੰ ਇੰਗਲਿਸ਼ ਸਿਖਾਉਣ 'ਚ ਕਾਫੀ ਮਦਦ ਕੀਤੀ। ਉਸ ਨਾਲ ਮਿਲਣ ਤੋਂ ਬਾਅਦ ਮੈਂ ਇੰਗਲਿਸ਼ ਦੇ ਗੁਡ ਮਾਰਨਿੰਗ, ਹਾਓ ਆਰ. ਯੂ., ਫਾਈਨ ਵਰਗੇ ਸ਼ਬਦ ਬੋਲਣ ਲੱਗਾ। ਉੱਥੇ ਹੀ ਹਰਭਜਨ ਨੇ ਇਸ ਖੁਲਾਸੇ ਤੋਂ ਬਾਅਦ ਉਸ ਦੀ ਪਤਨੀ ਗੀਤਾ ਬਸਰਾ ਹੈਰਾਨ ਰਹਿ ਗਈ।

PunjabKesari

ਭੱਜੀ ਨੇ ਸ਼ੋਅ ਦੌਰਾਨ ਇੰਗਲਿਸ਼ ਨਾਲ ਜੁੜਿਆ ਇਕ ਕਿੱਸਾ ਵੀ ਸ਼ੇਅਰ ਕੀਤਾ। ਉਸ ਨੇ ਕਿਹਾ, ''ਅੰਡਰ-19 ਦੇ ਦਿਨਾਂ ਵਿਚ ਉਹ ਇਕ ਦੌਰੇ 'ਤੇ ਅਜੀਤ ਅਗਰਕਰ ਨਾਲ ਰੂਮ ਸ਼ੇਅਰ ਕਰ ਰਹੇ ਸੀ। ਅਗਰਕਰ ਖਾਣ ਲਈ ਇੰਗਲਿਸ਼ ਵਿਚ ਜੋ ਵੀ ਆਰਡਰ ਕਰਦੇ ਸੀ ਮੈਂ ਉਸ ਨੂੰ ਧਿਆਨ ਨਾਲ ਸੁਣਦਾ ਸੀ। ਉਹ ਕੋਈ ਵੀ ਆਰਡਰ ਦਿੰਦਿਆਂ ਕਦੇ ਕੈਨ ਯੂ ਬੋਲਦੇ ਤਾਂ ਕਦੇ ਕੁੱਡ ਯੂ ਬੋਲਦੇ। ਇਸ ਤੋਂ ਬਾਅਦ ਅਗਰਕਰ ਦੇ ਕਮਰੇ 'ਚੋਂ ਬਾਹਰ ਜਾਣ 'ਤੇ ਮੈਂ ਵੀ ਇੰਗਲਿਸ਼ ਵਿਚ ਆਰਡਰ ਕਰਨ ਦੀ ਕੋਸ਼ਿਸ਼ ਕੀਤੀ ਪਰ ਮੈਂ ਕੈਨ ਯੂ. ਕੁੱਡ ਯੂ. ਬੋਲਦਾ ਰਹਿ ਗਿਆ। ਇਸ ਤੋਂ ਬਾਅਦ ਕੀ ਬੋਲਨਾ ਹੈ ਮੈਨੂੰ ਪਤਾ ਹੀ ਨਹੀਂ ਚੱਲਿਆ।

PunjabKesari

ਦੱਸ ਦਈਏ ਕਿ ਹਰਭਜਨ ਨੇ 18 ਸਾਲ ਦੀ ਉਮਰ ਵਿਚ ਡੈਬਿਊ ਕੀਤਾ ਸੀ। ਉਸ ਨੇ ਆਪਣੇ ਕਰੀਅਰ ਦੇ ਸ਼ੁਰੂਆਤੀ ਦੌਰ ਵਿਚ ਹੀ ਆਸਟਰੇਲੀਆ ਖਿਲਾਫ 3 ਟੈਸਟ ਮੈਚਾਂ ਵਿਚ 32 ਵਿਕਟਾਂ ਲੈ ਕੇ ਪਹਿਚਾਣ ਬਣਾਈ ਸੀ। ਤਦ ਉਸ ਨੂੰ ਆਸਟਰੇਲੀਆ ਦੇ ਕਪਤਾਨ ਸਟੀਵ ਵਾ ਨੇ ਟਰਬਨੇਟਰ ਨਾਂ ਦਿੱਤਾ ਸੀ। ਹਰਭਜਨ ਦੇ ਨਾਂ 417 ਟੈਸਟ ਵਿਕਟਾਂ, 269 ਵਨ ਡੇ ਵਿਕਟਾਂ ਅਤੇ 25 ਟੀ-20 ਵਿਕਟਾਂ ਹਨ। ਉਹ 2007 ਦੀ ਟੀ-20 ਅਤੇ ਸਾਲ 2011 ਦੀ ਵਰਲਡ ਕੱਪ ਜੇਤੂ ਵਾਲੀ ਟੀਮ ਦੇ ਮੈਂਬਰ ਵੀ ਰਹੇ।