ਜਾਣੋ ਕੀ ਬੋਲੇ ਹਰਭਜਨ ਸਿੰਘ ਜਦੋਂ ਧੋਨੀ ਦੀ ਟੀਮ ਬਾਰੇ ਪੁੱਛਿਆ ਗਿਆ ਇਹ ਸਵਾਲ
Tuesday, Mar 20, 2018 - 05:00 PM (IST)

ਜਲੰਧਰ— ਹਾਲ ਹੀ 'ਚ ਸ਼ੁਰੂ ਹੋਣ ਵਾਲੇ ਆਈ.ਪੀ.ਐੱਲ. ਨੂੰ ਲੈ ਕੇ ਜਿੱਥੇ ਲੋਕਾਂ 'ਚ ਇਸ ਦੇ ਪ੍ਰਤੀ ਲੋਕਪ੍ਰਿਯਤਾ ਵੱਧਦੀ ਜਾ ਰਹੀ ਹੈ। ਉੱਥੇ ਹੀ ਜਗਬਾਣੀ ਟੀਮ ਨੇ ਹਰਭਜਨ ਸਿੰਘ ਨਾਲ ਇਕ ਖਾਸ ਮੌਕੇ 'ਤੇ ਕੁਝ ਸਵਾਲ ਜਵਾਬ ਕੀਤੇ। ਜਿਸ 'ਚ ਇਕ ਸਵਾਲ ਧੋਨੀ ਦੀ ਟੀਮ ਚੇਨਈ ਸੁਪਰ ਕਿੰਗਸ ਨੂੰ ਲੈ ਕੇ ਵੀ ਕੀਤਾ ਗਿਆ। ਜਾਣੋ ਹਰਭਜਨ ਦਾ ਇਸ 'ਤੇ ਜਵਾਬ-
ਸਵਾਲ : ਚੇਨਈ ਸੁਪਰਕਿੰਗਸ ਵਿਚ ਤੁਹਾਡੀ ਕਿਹੜੀ ਭੂਮਿਕਾ ਅਹਿਮ ਰਹੇਗੀ- ਗੇਂਦਬਾਜ਼ੀ ਜਾਂ ਬੱਲੇਬਾਜ਼ੀ?
ਹਰਭਜਨ : ਦਰਅਸਲ ਟੀਮ ਕੋਈ ਵੀ ਹੋਵੇ ਇਕ ਰਣਨੀਤੀ ਬਣਾ ਕੇ ਉਸ ਉੱਤੇ ਚੱਲਦੀ ਹੈ। ਜੇਕਰ ਚੇਨਈ ਸੁਪਰ ਕਿੰਗਸ ਨੇ ਮੈਨੂੰ ਆਪਣੀ ਟੀਮ ਵਿਚ ਲਿਆ ਹੈ ਤਾਂ ਯਕੀਨਨ ਬਹੁਤ ਕੁਝ ਸੋਚ ਕੇ ਲਿਆ ਹੋਵੇਗਾ। ਉਂਝ ਵੀ ਮੇਰਾ ਕੰਮ ਸਿਰਫ ਵਧੀਆ ਕ੍ਰਿਕਟ ਖੇਡਣਾ ਹੈ। ਫਿਰ ਉਹ ਭਾਵੇਂ ਗੇਂਦਬਾਜ਼ੀ ਹੋਵੇ ਜਾਂ ਬੱਲੇਬਾਜ਼ੀ, ਮੇਰਾ ਕੰਮ ਆਪਣਾ 100 ਫ਼ੀਸਦੀ ਦੇਣਾ ਹੈ ਜੋ ਮੈਂ ਦੇਣ ਦੀ ਪੂਰੀ ਕੋਸ਼ਿਸ਼ ਕਰਾਂਗਾ। ਜੇਕਰ ਟੀਮ ਕਹੇਗੀ ਕਿ ਓਪਨਿੰਗ ਕਰੋ ਤਾਂ ਓਪਨਿੰਗ ਲਈ ਵੀ ਤਿਆਰ ਰਹਾਂਗਾ।
ਸਵਾਲ : ਆਈ.ਪੀ.ਐੱਲ. ਵਿਚ ਤੁਹਾਡਾ ਸਭ ਤੋਂ ਰੋਚਕ ਪਲ ਕਿਹੜਾ ਰਿਹਾ ਹੈ?
ਹਰਭਜਨ : ਆਈ.ਪੀ.ਐੱਲ. ਵਿਚ ਮੈਂ ਮੁੰਬਈ ਇੰਡੀਅਨਸ ਲਈ ਕਪਤਾਨੀ ਵੀ ਕੀਤੀ। ਆਪਣੀ ਕਪਤਾਨੀ ਵਿਚ ਮੁੰਬਈ ਇੰਡੀਅਨਸ ਨੂੰ ਚੈਂਪੀਅਨ ਵੀ ਬਣਵਾਇਆ। ਇਹ ਮੇਰੇ ਲਈ ਮਾਣ ਵਾਲਾ ਪਲ ਸੀ। ਇਕ ਅਜਿਹੀ ਟੀਮ ਜਿਸ ਵਿਚ ਸਚਿਨ ਤੇਂਦੁਲਕਰ ਵਰਗੇ ਦਿੱਗਜ ਜੁੜੇ ਹੋਏ ਸਨ, ਅਜਿਹੀ ਟੀਮ ਦਾ ਮਾਰਗਦਰਸ਼ਨ ਕਰਨਾ ਸੱਚ ਵਿਚ ਵੱਡੀ ਗੱਲ ਸੀ। ਮੈਂ ਆਈ.ਪੀ.ਐੱਲ. ਵਿਚ ਲਸਿਥ ਮਲਿੰਗਾ ਦੇ ਬਾਅਦ ਸਭ ਤੋਂ ਜ਼ਿਆਦਾ ਵਿਕਟਾਂ ਲੈਣ ਵਾਲਾ ਗੇਂਦਬਾਜ਼ ਹਾਂ। ਇਸ ਦੌਰਾਨ ਇਕ-ਇਕ ਵਿਕਟ ਹਾਸਲ ਕਰਨ ਦੇ ਨਾਲ-ਨਾਲ ਮੈਂ ਰੋਮਾਂਚ ਲੈਣਾ ਸਿੱਖਿਆ ਹੈ।