ਯੁਵਰਾਜ ਸਿੰਘ ਨੂੰ ਪਿਤਾ ਬਣਨ 'ਤੇ ਹਰਭਜਨ ਨੇ ਵੱਖਰੇ ਅੰਦਾਜ਼ 'ਚ ਦਿੱਤੀਆਂ ਮੁਬਾਰਕਾਂ

Wednesday, Jan 26, 2022 - 12:00 PM (IST)

ਯੁਵਰਾਜ ਸਿੰਘ ਨੂੰ ਪਿਤਾ ਬਣਨ 'ਤੇ ਹਰਭਜਨ ਨੇ ਵੱਖਰੇ ਅੰਦਾਜ਼ 'ਚ ਦਿੱਤੀਆਂ ਮੁਬਾਰਕਾਂ

ਨਵੀਂ ਦਿੱਲੀ : ਸਾਬਕਾ ਭਾਰਤੀ ਸਪਿਨਰ ਹਰਭਜਨ ਸਿੰਘ ਨੇ ਯੁਵਰਾਜ ਸਿੰਘ ਅਤੇ ਪਤਨੀ ਹੇਜ਼ਲ ਕੀਚ ਨੂੰ ਪੁੱਤਰ ਦੇ ਜਨਮ ਦੀ ਵਧਾਈ ਦਿੱਤੀ ਹੈ। ਟਵਿਟਰ ’ਤੇ ਹਰਭਜਨ ਸਿੰਘ ਨੇ ਪੰਜਾਬੀ ਵਿਚ ਲਿਖਿਆ, ‘ਮੁੰਡੇ ਦੇ ਮਾਤਾ-ਪਿਤਾ ਨੂੰ ਵਧਾਈ, ਤੁਹਾਡੇ ਦੋਵਾਂ ਲਈ ਬਹੁਤ ਖ਼ੁਸ਼ ਹਾਂ।’ ਇਸ ਦੌਰਾਨ ਭਾਰਤ ਦੇ ਸਾਬਕਾ ਬੱਲੇਬਾਜ਼ ਮੁਹੰਮਦ ਕੈਫ ਨੇ ਮਾਤਾ-ਪਿਤਾ ਨੂੰ ਨਿੱਘੀਆਂ ਸ਼ੁਭਕਾਮਨਾਵਾਂ ਦਿੱਤੀ ਅਤੇ ਲਿਖਿਆ, ‘ਮਾਤਾ-ਪਿਤਾ ਨੂੰ ਸ਼ੁਭਕਾਮਨਾਵਾਂ। ਬਹੁਤ-ਬਹੁਤ ਮਬਾਰਕ ਭਰਾ।’

ਇਹ ਵੀ ਪੜ੍ਹੋ: ਵਿਵਾਦ ’ਚ ਘਿਰੇ ਵਿਰਾਟ ਕੋਹਲੀ, ਰਾਸ਼ਟਰੀ ਗੀਤ ਦੌਰਾਨ 'ਚਿਊਇੰਗਮ' ਚਬਾਉਂਦੇ ਆਏ ਨਜ਼ਰ, ਵੀਡੀਓ ਵਾਇਰਲ

PunjabKesari

ਦੱਸ ਦੇਈਏ ਕਿ ਮੰਗਲਵਾਰ ਰਾਤ ਨੂੰ ਯੁਵਰਾਜ ਨੇ ਆਪਣੇ ਟਵਿਟਰ ’ਤੇ ਪ੍ਰਸ਼ੰਸਕਾਂ ਨਾਲ ਇਹ ਖ਼ੁਸ਼ੀ ਸਾਂਝੀ ਕੀਤੀ ਸੀ। ਉਨ੍ਹਾਂ ਲਿਖਿਆ, ‘ਸਾਡੇ ਸਾਰੇ ਪ੍ਰਸ਼ਸੰਕਾਂ, ਪਰਿਵਾਰ ਅਤੇ ਦੋਸਤਾਂ ਲਈ, ਸਾਨੂੰ ਇਹ ਦੱਸਦੇ ਹੋਏ ਖ਼ੁਸ਼ੀ ਹੋ ਰਹੀ ਹੈ ਕਿ ਅੱਜ ਪ੍ਰਮਾਤਮਾ ਨੇ ਸਾਨੂੰ ਬੱਚੇ ਦਾ ਆਸ਼ੀਰਵਾਦ ਹੈ। ਅਸੀਂ ਇਸ ਆਸ਼ੀਰਵਾਦ ਲਈ ਪ੍ਰਮਾਤਮਾ ਦਾ ਧੰਨਵਾਦ ਕਰਦੇ ਹੋਏ ਬੱਚੇ ਦਾ ਦੁਨੀਆ ਵਿਚ ਸਵਾਗਤ ਕਰਦੇ ਹਾਂ। ਅਸੀਂ ਚਾਹੁੰਦੇ ਹਾਂ ਕਿ ਤੁਸੀਂ ਸਾਡੀ ਨਿੱਜਤਾ ਦਾ ਸਨਮਾਨ ਕਰੋ। ਲਵ, ਹੇਜ਼ਲ ਐਂਡ ਯੁਵਰਾਜ।’

ਇਹ ਵੀ ਪੜ੍ਹੋ: ਸਾਬਕਾ ਕ੍ਰਿਕਟਰ ਅਤੇ ਸੰਸਦ ਮੈਂਬਰ ਗੌਤਮ ਗੰਭੀਰ ਕੋਰੋਨਾ ਪਾਜ਼ੇਟਿਵ, ਸੰਪਰਕ ’ਚ ਆਏ ਲੋਕਾਂ ਨੂੰ ਕੀਤੀ ਇਹ ਅਪੀਲ

PunjabKesari

ਯੁਵਰਾਜ ਅਤੇ ਹੇਜ਼ਲ ਨੇ 2016 ਵਿਚ ਇਕ ਰਵਾਇਤੀ ਸਮਾਰੋਹ ਵਿਚ ਵਿਆਹ ਕਰਾਇਆ ਸੀ। ਹੇਜ਼ਲ ਸਲਮਾਨ ਖਾਨ ਅਤੇ ਕਰੀਨਾ ਕਪੂਰ ਖਾਨ ਸਟਾਰਰ ‘ਬਾਡੀਗਾਰਡ’ ਵਰਗੀਆਂ ਬਾਲੀਵੁੱਡ ਫ਼ਿਲਮਾਂ ਵਿਚ ਨਜ਼ਰ ਆ ਚੁੱਕੀਹ ੈ। ਇਸ ਤੋਂ ਬਾਅਦ ਉਹ 2013 ਵਿਚ ਰਿਐਲਿਟੀ ਟੀਵੀ ਸ਼ੋਅ ‘ਬਿੱਗ ਬੌਸ’ ਵਿਚ ਨਜ਼ਰ ਆਈ ਸੀ। ਦੂਜੇ ਪਾਸੇ ਯੁਵਰਾਜ ਵਿਸ਼ਵ ਕੱਪ ਜੇਤੂ ਖਿਡਾਰੀ ਹਨ ਅਤੇ ਉਹ 2007 ਵਿਚ ਟੀ-20 ਵਿਸ਼ਵ ਕੱਪ ਜੇਤੂ ਟੀਮ ਅਤੇ 2011 ਵਿਚ 50 ਓਵਰਾਂ ਦੀ ਵਿਸ਼ਵ ਕੱਪ ਜੇਤੂ ਟੀਮ ਦਾ ਹਿੱਸਾ ਰਹੇ ਸਨ। ਯੁਵਰਾਜ ਨੇ 2019 ਵਿਚ ਅੰਤਰਰਾਸ਼ਟਰੀ ਕ੍ਰਿਕਟ ਤੋਂ ਸੰਨਿਆਸ ਲੈਣ ਦਾ ਐਲਾਨ ਕੀਤਾ ਸੀ ਅਤੇ ਉਸ ਤੋਂ ਬਾਅਦ ਉਹ ਵੱਖ-ਵੱਖ ਲੀਗਾਂ ਵਿਚ ਖੇਡਦੇ ਨਜ਼ਰ ਆਏ ਹਨ। 

 


author

cherry

Content Editor

Related News