ਹਰਭਜਨ ਨੇ ਤਮਿਲ ਭਾਸ਼ਾ ''ਚ ਪੰਜਾਬੀਆਂ ਨੂੰ ਦਿੱਤੀ ਵਿਸਾਖੀ ਦੀ ਵਧਾਈ

Saturday, Apr 14, 2018 - 08:21 PM (IST)

ਜਲੰਧਰ— ਚੇਨਈ ਸੁਪਰ ਕਿੰਗਜ ਵਲੋਂ ਖੇਡ ਰਹੇ ਭਾਰਤ ਸਪਿੰਨਰ ਹਰਭਜਨ ਸਿੰਧ ਦਾ ਬੀਤੇ ਕੁਝ ਮਹੀਨੇ ਤੋਂ ਤਮਿਲ ਭਾਸ਼ਾ ਦੇ ਪ੍ਰਤੀ ਵਧੀਆ ਪਿਆਰ ਇਕ ਵਾਰ ਫਿਰ ਤੋਂ ਜਾਹਿਰ ਹੋਇਆ ਹੈ। ਪੰਜਾਬ ਦੇ ਹਰਭਜਨ ਸਿੰਘ ਨੇ ਆਪਣੇ ਟਵਿੱਟਰ ਅਕਾਊਂਟ 'ਤੇ ਇਕ ਵੀਡੀਓ ਸ਼ੇਅਰ ਕੀਤੀ ਹੈ। ਇਸ 'ਚ ਹਰਭਜਨ ਸਿੰਘ ਪੰਜਾਬ ਵਾਸੀਆਂ ਨੂੰ ਵਿਸਾਖੀ ਦੀਆਂ ਸ਼ੁਭਕਾਮਨਾਵਾਂ ਤਮਿਲ ਭਾਸ਼ਾ 'ਚ ਦਿੰਦੇ ਹੋਏ ਨਜ਼ਕ ਆ ਰਹੇ ਹਨ।


ਆਪਣੇ ਮੈਸਜ 'ਚ ਹਰਭਜਨ ਕਹਿੰਦੇ ਹਨ ਕਿ ਵੈਸਾਖੀ 'ਤੇ ਮੈਂ ਅਰਦਾਸ ਕਰਦਾ ਹਾਂ ਕਿ ਮੈਂ ਆਪਣੀ ਜਿੰਦਗੀ ਨਾਲ ਸਾਰੀ ਨਾਮੁਇੰਦੀ ਦੂਰ ਹੋ ਜਾਵੇ। ਤੁਹਾਡੇ ਲਈ ਨਵਾਂ ਰਸਤਾ ਖੁੱਲੇ।
ਜ਼ਿਕਰਯੋਗ ਹੈ ਕਿ ਇਸ ਤਰ੍ਹਾਂ ਪਹਿਲੀ ਵਾਰ ਨਹੀਂ ਹੈ ਕਿ ਹਰਭਜਨ ਨੇ ਤਮਿਲ ਭਾਸ਼ਾ 'ਚ ਕੋਈ ਟਵੀਟ ਕੀਤਾ ਹੋਵੇ। ਆਈ.ਪੀ.ਐੱਲ. ਨਿਲਾਮੀ ਤੋਂ ਦੋ ਹਫਤੇ ਪਹਿਲਾਂ ਹਰਭਜਨ ਲਗਾਤਾਰ ਤਮਿਲ ਭਾਸ਼ਾ 'ਚ ਟਵੀਟ ਕਰ ਰਹੇ ਹਨ। ਉਸ ਦੀ ਲਗਾਤਾਰ ਤਮਿਲ ਦੇ ਲੋਕਾਂ ਪਹਿਲਾਂ ਹੀ ਸਮਝ ਚੁੱਕੇ ਸਨ ਕਿ ਹਰਭਜਨ ਹੁਣ ਸੀ.ਐੱਸ.ਕੇ. 'ਚ ਜਾ ਸਕਦੇ ਹਨ। ਹੋਇਆ ਵੀ ਇਸ ਤਰ੍ਹਾਂ। ਆਈ.ਪੀ.ਐੱਲ. 'ਚ ਸੀ.ਐੱਸ.ਕੇ. ਨੇ ਉਸ ਨੂੰ ਦੋ ਕਰੋੜ ਦੇ ਬੇਸਪ੍ਰਾਈਜ 'ਤੇ ਹੀ ਖਰੀਦ ਲਿਆ। ਹਰਭਜਨ ਜਦੋ ਤੋਂ ਸੀ.ਐੱਸ.ਕੇ. ਨਾਲ ਜੁੜਿਆ ਹੈ ਫੈਨਸ ਨਾਲ ਤਮਿਲ ਭਾਸ਼ਾ 'ਚ ਗੱਲਬਾਤ ਕਰਦਾ ਨਜ਼ਰ ਆ ਰਿਹਾ ਹੈ।


Related News