ਹਾਰ ਦੇ ਬਾਵਜੂਦ ਜਾਇਸਵਾਲ ਲਈ ਖੁਸ਼ ਹਾਂ : ਸੈਮਸਨ

Tuesday, May 02, 2023 - 06:24 PM (IST)

ਹਾਰ ਦੇ ਬਾਵਜੂਦ ਜਾਇਸਵਾਲ ਲਈ ਖੁਸ਼ ਹਾਂ : ਸੈਮਸਨ

ਜੈਪੁਰ– ਰਾਜਸਥਾਨ ਰਾਇਲਜ਼ ਦਾ ਕਪਤਾਨ ਸੰਜੂ ਸੈਮਸਨ ਭਾਵੇਂ ਹੀ ਨੇੜਲੇ ਮੁਕਾਬਲੇ ਵਿਚ ਮੁੰਬਈ ਇੰਡੀਅਨਜ਼ ਹੱਥੋਂ ਮਿਲੀ ਹਾਰ ਤੋਂ ਨਿਰਾਸ਼ ਸੀ ਪਰ ਉਸ ਨੇ ਸੈਂਕੜਾਧਾਰੀ ਨੌਜਵਾਨ ਬੱਲੇਬਾਜ਼ ਯਸ਼ਸਵੀ ਜਾਇਸਵਾਲ ਦੀ ਸ਼ਾਨਦਾਰ ਫਾਰਮ ਨੂੰ ਲੈ ਕੇ ਖੁਸ਼ੀ ਜ਼ਾਹਿਰ ਕੀਤੀ।

ਰਾਇਲਜ਼ ਨੇ ਜਾਇਸਵਾਲ (124) ਦੇ ਪਹਿਲੇ ਆਈ. ਪੀ. ਐੱਲ. ਸੈਂਕੜੇ ਦੀ ਮਦਦ ਨਾਲ ਮੁੰਬਈ ਦੇ ਸਾਹਮਣੇ 213 ਦੌੜਾਂ ਦਾ ਵੱਡਾ ਟੀਚਾ ਰੱਖਿਆ ਪਰ ਮੁੰਬਈ ਨੇ ਸੂਰਯਕੁਮਾਰ ਯਾਦਵ (55) ਦੇ ਤੂਫਾਨੀ ਅਰਧ ਸੈਂਕੜੇ ਤੇ ਆਖਰੀ ਓਵਰ ’ਚ ਟਿਮ ਡੇਵਿਡ (45) ਦੇ ਤਿੰਨ ਛੱਕਿਆਂ ਦੀ ਬਦੌਲਤ ਜਿੱਤ ਹਾਸਲ ਕਰ ਲਈ। 

ਸੰਜੂ ਨੇ ਕਿਹਾ,‘‘ਸੂਰਯਕੁਮਾਰ ਜਿਸ ਤਰ੍ਹਾਂ ਨਾਲ ਬੱਲੇਬਾਜ਼ੀ ਕਰ ਰਿਹਾ ਸੀ, ਅਸੀਂ ਟਾਈਮ ਆਊਟ ਵਿਚ ਉਸ ਨੂੰ ਰੋਕਣ ਦੇ ਬਾਰੇ ਵਿੱਚ ਗੱਲ ਕੀਤੀ ਸੀ। ਡੇਵਿਡ ਨੇ ਜੋ ਕੀਤਾ, ਉਹ ਬੇਹੱਦ ਖਾਸ ਸੀ। ਗੇਂਦ ਥੋੜ੍ਹੀ ਗਿੱਲੀ ਹੋ ਰਹੀ ਸੀ। ਉਹ ਜ਼ਿਆਦਾ ਗਿੱਲੀ ਨਹੀਂ ਸੀ ਤੇ ਅਸੀਂ ਉਸ ਨੂੰ ਸਾਫ ਕਰਨ ਲਈ ਸਮਾਂ ਵੀ ਕੱਢ ਰਹੇ ਸੀ।’’


author

Tarsem Singh

Content Editor

Related News