B'day Spcl : ਅਜਿਹੀ ਪਾਰੀ ਜਿਸ ਨੇ ਰੈਨਾ ਨੂੰ ਬਣਾਇਆ Mr. IPL, ਅੱਜ ਵੀ ਯਾਦ ਹੈ ਉਹ ਤੂਫਾਨ

11/27/2019 2:18:38 PM

ਨਵੀਂ ਦਿੱਲੀ : ਭਾਰਤੀ ਦੇ ਸਟਾਰ ਬੱਲੇਬਾਜ਼ ਸੁਰੇਸ਼ ਰੈਨਾ ਬੁੱਧਵਾਰ ਨੂੰ 38 ਸਾਲ ਦੇ ਹੋ ਗਏ ਹਨ। ਸੀਮਤ ਓਵਰਾਂ ਦੀ ਕ੍ਰਿਕਟ ਵਿਚ ਰੈਨਾ ਇਕ ਸਮੇਂ ਟੀਮ ਦੇ ਸਭ ਤੋਂ ਭਰੋਸੇਮੰਦ ਖਿਡਾਰੀਆਂ ਵਿਚ ਸ਼ਾਮਲ ਰਹੇ ਸਨ। ਆਪਣੀ ਤੂਫਾਨੀ ਬੱਲੇਬਾਜ਼ੀ ਅਤੇ ਲੰਬੇ-ਲੰਬੇ ਸ਼ਾਟਜ਼ ਕਾਰਣ ਉਹ ਟੀਮ ਨੂੰ ਮੁਸ਼ਕਲ ਹਾਲਾਤਾਂ ਵਿਚੋਂ ਬਾਹਰ ਕੱਢਣ ਦਾ ਦਮ ਰੱਖਦੇ ਸਨ। ਭਾਰਤੀ ਟੀਮ ਹੀ ਨਹੀਂ ਸਗੋਂ ਲੀਗ ਕ੍ਰਿਕਟ ਹੋਵੇ ਜਾਂ ਫਿਰ ਘਰੇਲੂ ਮੈਚ ਜੇਕਰ ਉਸ ਟੀਮ ਦਾ ਹਿੱਸਾ ਰੈਨਾ ਹੈ ਤਾਂ ਸਮਝੋ ਕਿ ਫੀਲਡਿੰਗ ਦੌਰਾਨ ਉਸ ਦੀ ਚਹਿਲ-ਪਹਿਲ ਦਿਸੇਗੀ। ਉੱਥੇ, ਜੇਕਰ ਕੋਈ ਗੇਂਦਬਾਜ਼ ਵਿਕਟ ਲੈਂਦਾ ਹੈ ਤਾਂ ਸੁਰੇਸ਼ ਰੈਨਾ ਉਸ ਦੀ ਪਿੱਠ ਥਪਥਪਾਉਣ ਅਤੇ ਵਿਕਟ ਦਾ ਜਸ਼ਨ ਮਨਾਉਣ ਲਈ ਸਭ ਤੋਂ ਪਹਿਲਾਂ ਗੇਂਦਬਾਜ਼ ਦੇ ਕੋਲ ਪਹੁੰਚਦੇ ਹਨ। ਫਿਰ ਚਾਹੇ ਉਹ ਬਾਊਂਡਰੀ ਲਾਈਨ 'ਤੇ ਖੜੇ ਹੋਣ ਜਾਂ ਫਿਰ ਕਿਸੇ ਦੂਜੇ ਸਥਾਨ 'ਤੇ।

PunjabKesari

ਬਤੌਰ ਫੀਲਡਰ ਮੈਦਾਨ 'ਤੇ ਉਹ ਸਭ ਤੋਂ ਚੌਕਸ ਦਿਸਦੇ ਹਨ। ਉੱਥੇ ਹੀ ਬਤੌਰ ਬੱਲੇਬਾਜ਼ ਵੀ ਉਸ ਨੇ ਭਾਰਤੀ ਟੀਮ ਲਈ ਕਈ ਵਾਰ ਅਜਿਹੇ ਕਾਰਨਾਮੇ ਕੀਤੇ ਹਨ ਜੋ ਅਜੇ ਤਕ ਧਾਕੜ ਬੱਲੇਬਾਜ਼ ਵੀ ਨਹੀਂ ਕਰ ਸਕੇ। ਖੱਬੇ ਹੱਥ ਦੇ ਇਸ ਬੱਲੇਬਾਜ਼ ਨੇ ਭਾਂਵੇ ਹੀ ਸਚਿਨ ਤੇਂਦੁਲਕਰ, ਵਿਰਾਟ ਕੋਹਲੀ ਅਤੇ ਰੋਹਿਤ ਸ਼ਰਮਾ ਦੀ ਤਰ੍ਹਾਂ ਲੰਬੀਆਂ ਪਾਰੀਆਂ ਨਾ ਖੇਡੀਆਂ ਹੋਣ ਪਰ ਆਪਣੇ ਕੁਝ ਹੀ ਸੈਂਕੜਿਆਂ ਨਾਲ ਉਸ ਨੇ ਉਹ ਕਮਾਲ ਕਰ ਦਿੱਤਾ ਜਿਸ ਨੂੰ ਭਾਰਤੀ ਬੱਲੇਬਾਜ਼ ਸ਼ਾਇਦ ਹੀ ਤੋੜ ਸਕਣ। ਖਾਸ ਗੱਲ ਇਹ ਹੈ ਕਿ ਸੁਰੇਸ਼ ਰੈਨਾ ਦੇ ਟੀ-20 ਕੌਮਾਂਤਰੀ ਕ੍ਰਿਕਟ ਵਿਚ ਸੈਂਕੜਾ ਲਾਉਣ ਤੋਂ ਪਹਿਲਾਂ ਕਿਸੇ ਨੇ ਵੀ ਇਸ ਫਾਰਮੈੱਟ ਵਿਚ ਸੈਂਕੜਾ ਨਹੀਂ ਲਾਇਆ ਸੀ। ਫਿਰ ਚਾਹੇ ਉਹ ਵਿਰਾਟ ਕੋਹਲੀ ਹੋਵੇ ਜਾਂ ਰੋਹਿਤ ਸ਼ਰਮਾ।

ਮਿਸਟਰ ਆਈ. ਪੀ. ਐੱਲ. ਦਾ ਖਿਤਾਬ
PunjabKesari

ਆਈ. ਪੀ. ਐੱਲ. ਵਿਚ ਸਭ ਤੋਂ ਜ਼ਿਆਦਾ 193 ਮੈਚ ਖੇਡਣ ਵਾਲੇ ਸੁਰੇਸ਼ ਰੈਨਾ ਨੇ 189 ਪਾਰੀਆਂ ਵਿਚ 28 ਵਾਰ ਅਜੇਤੂ ਰਹਿੰਦਿਆਂ 5368 ਦੌੜਾਂ ਬਣਾਈਆਂ ਹਨ, ਜੋ ਵਿਰਾਟ ਕੋਹਲੀ ਤੋਂ 44 ਦੌੜਾਂ ਘੱਟ ਹਨ। ਰੈਨਾ ਨੇ 33.34 ਦੀ ਔਸਤ ਅਤੇ 137 ਦੀ ਸਟ੍ਰਾਈਕ ਰੇਟ ਨਾਲ ਸਭ ਤੋਂ ਪਹਿਲਾਂ ਆਈ. ਪੀ. ਐੱਲ. ਵਿਚ 5 ਹਜ਼ਾਰ ਦੌੜਾਂ ਪੂਰੀਆਂ ਕੀਤੀਆਂ ਸੀ। ਇਸ ਵਿਚ ਇਕ ਸੈਂਕੜਾ ਅਤੇ 38 ਅਰਧ ਸੈਂਕੜੇ ਸ਼ਾਮਲ ਹਨ। ਉਸ ਨੇ ਆਈ. ਪੀ. ਐੱਲ. ਵਿਚ ਹੁਣ ਤਕ ਕੁਲ 493 ਚੌਕੇ ਅਤੇ 194 ਛੱਕੇ ਲਗਾਏ ਹਨ। ਬਤੌਰ ਗੇਂਦਬਾਜ਼ 25 ਵਿਕਟਾਂ ਵੀ ਸੁਰੇਸ਼ ਰੈਨਾ ਨੇ ਆਪਣੇ ਨਾਂ ਕੀਤੀਆਂ ਹਨ। ਇਹੀ ਕਾਰਣ ਹੈ ਕਿ ਉਸ ਨੂੰ ਮਿਸਟਰ ਆਈ. ਪੀ. ਐੱਲ. ਕਿਹਾ ਜਾਂਦਾ ਹੈ। 2014 ਦੇ ਆਈ. ਪੀ. ਐੱਲ. ਵਿਚ ਦੂਜੇ ਕੁਆਰਟਰ ਫਾਈਨਲ ਮੈਚ ਦੌਰਾਨ ਸੁਰੇਸ਼ ਰੈਨਾ ਨੇ ਅਜਿਹੀ ਤੂਫਾਨੀ ਪਾਰੀ ਖੇਡੀ ਜਿਸ ਨੂੰ ਅੱਜ ਵੀ ਕ੍ਰਿਕਟ ਪ੍ਰਸ਼ੰਸਕ ਨਹੀਂ ਭੁਲਦੇ। ਚੇਨਈ ਸੁਪਰ ਕਿੰਗਜ਼ ਵੱਲੋਂ ਖੇਡਦਿਆਂ ਰੈਨਾ ਨੇ ਕਿੰਗਜ਼ ਇਲੈਵਨ ਪੰਜਾਬ ਖਿਲਾਫ ਸਿਰਫ 25 ਗੇਂਦਾਂ 'ਤੇ 87 ਦੌੜਾਂ ਦੀ ਪਾਰੀ ਖੇਡੀ ਸੀ। ਰੈਨਾ ਨੇ ਆਪਣੀ ਪਾਰੀ ਦੌਰਾਨ 12 ਚੌਕੇ ਅਤੇ 6 ਛੱਕੇ ਲਗਾਏ ਸੀ। ਭਾਂਵੇ ਹੀ ਚੇਨਈ ਸੁਪਰ ਕਿੰਗਜ਼ ਮੈਚ ਹਾਰ ਗਈ ਹੋਵੇ ਪਰ ਪ੍ਰਸ਼ੰਸਕ ਇਸ ਮੈਚ ਨੂੰ ਰੈਨਾ ਦੀ ਤੂਫਾਨੀ ਬੱਲੇਬਾਜ਼ੀ ਦੇ ਤੌਰ 'ਤੇ ਯਾਦ ਕਰਦੇ ਹਨ।

ਦਰਜ ਹਨ ਕਈ ਰਿਕਾਰਡਜ਼
PunjabKesari

ਖੱਬੇ ਹੱਥ ਨਾਲ ਬੱਲੇਬਾਜ਼ੀ ਕਰਨ ਵਾਲੇ ਇਸ ਮੱਧ ਕ੍ਰਮ ਦੇ ਬੱਲੇਬਾਜ਼ ਦੇ ਨਾਂ ਕਈ ਰਿਕਾਰਡ ਦਰਜ ਹਨ। ਰੈਨਾ ਭਾਰਤ ਵੱਲੋਂ ਕੌਮਾਂਤਰੀ ਕ੍ਰਿਕਟ ਦੇ ਤਿਨੋਂ ਫਾਰਮੈੱਟ (ਟੈਸਟ, ਵਨ ਡੇ, ਟੀ-20) 'ਚ ਸੈਂਕੜਾ ਲਾਉਣ ਵਾਲੇ ਪਹਿਲੇ ਬੱਲੇਬਾਜ਼ ਹਨ। ਰੈਨਾ ਟੀ-20 ਕੌਮਾਂਤਰੀ ਕ੍ਰਿਕਟ ਵਿਚ ਸੈਂਕੜਾ ਲਾਉਣ ਵਾਲੇ ਭਾਰਤ ਦੇ ਪਹਿਲੇ ਅਤੇ ਦੁਨੀਆ ਦੇ ਤੀਜੇ ਬੱਲੇਬਾਜ਼ ਹਨ। ਇਸ ਤੋਂ ਇਲਾਵਾ ਰੈਨਾ 12ਵੇਂ ਅਜਿਹੇ ਭਾਰਤੀ ਬੱਲੇਬਾਜ਼ ਸਨ, ਜਿਸ ਨੇ ਆਪਣੇ ਡੈਬਿਊ ਟੈਸਟ ਵਿਚ ਸੈਂਕੜਾ ਲਾਇਆ ਸੀ।

ਬਚਪਨ ਦੀ ਦੋਸਤ ਨਾਲ ਪਿਆਰ ਅਤੇ ਵਿਆਹ
PunjabKesari
ਕ੍ਰਿਕਟ ਕਰੀਅਰ ਹੀ ਨਹੀਂ ਰੈਨਾ ਦੀ ਨਿਜੀ ਜ਼ਿੰਦਗੀ ਵੀ ਕਾਫੀ ਦਿਲਚਸਪ ਰਹੀ ਹੈ। ਰੈਨਾ ਨੇ 3 ਅਪ੍ਰੈਲ 2015 ਵਿਚ ਆਪਣੀ ਗਰਲਫ੍ਰੈਂਡ ਪ੍ਰਿਆਂਕਾ ਨਾ ਵਿਆਹ ਕੀਤਾ ਸੀ ਅਤੇ ਦੋਵਾਂ ਦੀ ਇਕ ਬੇਟੀ ਵੀ ਹੈ ਜਿਸ ਦਾ ਨਾਂ ਗ੍ਰੇਸੀਆ ਰੈਨਾ ਹੈ। ਪ੍ਰਿਆਂਕਾ ਅਤੇ ਰੈਨਾ ਬਚਪਨ ਤੋਂ ਹੀ ਦੋਸਤ ਹਨ। ਪ੍ਰਿਆਂਕਾ ਦੇ ਪਿਤਾ ਰੈਨਾ ਦੇ ਸਕੂਲ ਵਿਚ ਸਪੋਰਟਸ ਟੀਚਰ ਰਹੇ ਜਦਕਿ ਰੈਨਾ ਅਤੇ ਪ੍ਰਿਆਂਕਾ ਦੀ ਮਾਂ ਦੋਵੇਂ ਦੋਸਤ ਸਨ। ਜਿਸ ਕਾਰਣ ਰੈਨਾ ਅਤੇ ਪ੍ਰਿਆਂਕਾ ਦੀ ਦੋਸਤੀ ਪਿਆਰ ਵਿਚ ਬਦਲੀ ਅਤੇ ਬਾਅਦ ਵਿਚ ਦੋਵਾਂ ਨੇ ਪਰਿਵਾਰਾਂ ਦੀ ਸਹਿਮਤੀ ਨਾਲ ਵਿਆਹ ਕਰਾ ਲਿਆ।

ਰੈਨਾ ਦਾ ਕ੍ਰਿਕਟ ਕਰੀਅਰ
PunjabKesari

ਰੈਨਾ ਨੇ ਹੁਣ ਤਕ 226 ਵਨ ਡੇ ਮੈਚਾਂ ਵਿਚ 5615 ਦੌੜਾਂ ਬਣਾਈਆਂ ਹਨ। ਇਸ ਵਿਚ 5 ਸੈਂਕੜੇ ਅਤੇ 36 ਅਰਧ ਸੈਂਕੜੇ ਸ਼ਾਮਲ ਹਨ। ਉੱਥੇ ਹੀ 78 ਕੌਮਾਂਤਰੀ ਵਨ ਡੇ ਮੈਚਾਂ ਵਿਚ ਵੀ ਰੈਨਾ ਨੇ 1605 ਦੌੜਾਂ ਬਣਾਈਆਂ ਹਨ। ਇਸ ਵਿਚ ਉਸ ਨੇ ਇਕ ਸੈਂਕੜਾ ਅਤੇ 5 ਅਰਧ ਸੈਂਕੜੇ ਲਗਾਏ ਹਨ। ਇਸ ਤੋਂ ਇਲਾਵਾ ਰੈਨਾ ਨੇ 18 ਟੈਸਟ ਮੈਚ ਵੀ ਖੇਡੇ ਹਨ ਜਿਸ ਵਿਚ ਉਸ ਨੇ ਇਕ ਸੈਂਕੜਾ ਅਤੇ 7 ਅਰਧ ਸੈਂਕੜਿਆਂ ਦੀ ਮਦਦ ਨਾਲ 768 ਦੌੜਾਂ ਬਣਾਈਆਂ ਹਨ।


Related News