B''Day Spcl: ਜਦੋਂ ਸ਼ਰਾਬ ਦੇ ਨਸ਼ੇ ''ਚ ਗਿਬਸ ਨੇ ਬਣਾਈਆਂ 175 ਦੌੜਾਂ, ਕੀਤਾ ਸੀ ਸਭ ਨੂੰ ਹੈਰਾਨ

Saturday, Feb 23, 2019 - 05:50 PM (IST)

B''Day Spcl: ਜਦੋਂ ਸ਼ਰਾਬ ਦੇ ਨਸ਼ੇ ''ਚ ਗਿਬਸ ਨੇ ਬਣਾਈਆਂ 175 ਦੌੜਾਂ, ਕੀਤਾ ਸੀ ਸਭ ਨੂੰ ਹੈਰਾਨ

ਸਪੋਰਟਸ ਡੈਸਕ : ਦੱਖਣੀ ਅਫਰੀਕਾ ਦੇ ਸਾਬਕਾ ਕ੍ਰਿਕਟਰ ਹਰਸ਼ਲ ਗਿਬਸ ਅੱਜ 45ਵਾਂ ਜਨਮਦਿਨ ਮਨਾ ਰਹੇ ਹਨ। ਦੱਖਣੀ ਅਫਰੀਕਾ ਦੇ ਸਟਾਰ ਖਿਡਾਰੀ ਗਿਬਸ ਜ਼ਬਰਦਸਤ ਬੈਟਸਮੈਨ ਰਹਿ ਚੁੱਕੇ ਹਨ। ਕ੍ਰਿਕਟ ਜਗਤ ਵਿਚ ਉਸ ਦੇ ਨਾਂ ਇਕ ਅਜਿਹਾ ਰਿਕਾਰਡ ਦਰਜ ਹੈ ਜੋ ਅਜੇ ਤੱਕ ਕੋਈ ਨਹੀਂ ਤੋੜ ਸਕਿਆ। ਇਸ ਦੇ ਨਾਲ ਹੀ 2006 ਵਿਚ 2006 ਵਿਚ ਆਸਟਰੇਲੀਆ ਖਿਲਾਫ ਗਿਬਸ ਦੀ 175 ਦੌੜਾਂ ਦੀ ਇਤਿਹਾਸਕ ਪਾਰੀ ਉਸ ਦੇ ਪ੍ਰਸ਼ੰਸਕਾਂ ਨੂੰ ਹਮੇਸ਼ਾ ਯਾਦ ਰਹਿਣਗੀਆਂ। ਹਰਸ਼ਲ ਗਿਬਸ ਦੇ ਜਨਮਦਿਨ 'ਤੇ ਉਸ ਦੇ ਰਿਕਾਰਡਸ ਅਤੇ ਉਨ੍ਹਾਂ ਨਾਲ ਜੁੜੀਆਂ ਕੁਝ ਖਾਸ ਗੱਲਾਂ 'ਤੇ ਚਾਨਣਾ ਪਾਉਂਦੇ ਹਾਂ-

ਗਿਬਸ ਦਾ ਜਨਮ 23 ਫਰਵਰੀ 1974 ਨੂੰ ਦੱਖਣੀ ਅਫਰੀਕਾ ਦੇ ਕੇਪ ਟਾਊਨ  ਵਿਖੇ ਹੋਇਆ ਸੀ ਅਤੇ ਉਸ ਨੇ 14 ਸਾਲ ਤੱਕ ਕ੍ਰਿਕਟ ਦੇ ਤਿਨਾ ਸਵਰੂਪਾਂ ਵਿਚ ਖੇਡਿਆ। 45 ਸਾਲਾ ਗਿਬਸ 9 ਅਜਿਹੇ ਬੱਲੇਬਾਜ਼ਾਂ ਵਿਚੋਂ ਹਨ ਜਿਸ ਨੇ ਵਨ ਡੇ ਕੌਮਾਂਤਰੀ ਮੈਚਾਂ ਵਿਚ ਲਗਾਤਾਰ 3 ਵਾਰ ਸੈਂਕੜਾ ਲਾਇਆ ਹੈ। ਇੰਗਲੈਂਡ ਅਤੇ ਵਿੰਡੀਜ਼ ਖਿਲਾਫ 2 ਸੀਰੀਜ਼ ਵਿਚ ਉਸ ਦੀ ਫਾਰਮ ਵਿਚ ਕਮੀ ਕਾਰਨ ਗਿਬਸ ਨੂੰ ਸਲਾਮੀ ਬੱਲੇਬਾਜ਼ੀ ਤੋਂ ਹੇਠਾਂ ਮਿਡਲ ਆਰਡਰ 'ਤੇ ਬੱਲੇਬਾਜ਼ੀ ਕਰਨ ਭੇਜਿਆ ਜਾਣ ਲੱਗਾ ਸੀ ਪਰ ਬਾਅਦ ਵਿਚ ਉਸ ਨੇ ਆਪਣੀ ਖੇਡ ਵਿਚ ਸੁਧਾਰ ਕੀਤਾ ਅਤੇ ਦੋਬਾਰਾ ਸਲਾਮੀ ਬੱਲੇਬਾਜ਼ਾਂ ਕਰਨ ਲੱਗ ਗਏ।

PunjabKesari

12 ਮਾਰਚ 2006 ਵਿਚ ਗਿਬਸ ਨੇ ਆਸਟਰੇਲੀਆ ਦੇ ਨਾਲ ਸੀਰੀਜ਼ ਦੇ 5ਵੇਂ ਵਨ ਡੇ ਮੈਚ ਵਿਚ 111 ਗੇਂਦਾਂ ਵਿਚ 175 ਦੌੜਾਂ ਬਣਾ ਕੇ ਟੀਮ ਨੂੰ ਜਿੱਤ ਦਿਵਾਉਣ 'ਚ ਮਦਦ ਕੀਤੀ ਸੀ। ਆਪਣੀ ਆਟੋਬਾਓਗ੍ਰਾਫੀ ਵਿਚ ਉਸ ਨੇ ਇਸ ਗੱਲ ਦਾ ਖੁਲਾਸਾ ਕੀਤੀ ਸੀ ਕਿ ਇਹ ਇਤਿਹਾਸਕ ਪਾਰੀ ਉਸ ਨੇ ਨਸ਼ੇ ਵਿਚ ਖੇਡੀ ਸੀ। ਗਿਬਸ ਨੇ ਕਿਹਾ ਕਿ ਮੈਚ ਤੋਂ ਇਕ ਰਾਤ ਪਹਿਲਾਂ ਫ੍ਰੈਂਡ ਦੇ ਨਾਲ ਉਸ ਨੇ ਡ੍ਰਿੰਕ ਕੀਤੀ ਸੀ ਅਤੇ ਅਗਲੇ ਦਿਨ ਜਦੋਂ ਉਹ ਬੱਲੇਬਾਜ਼ੀ ਲਈ ਆਏ ਤਾਂ ਜ਼ਬਰਦਸਤ ਹੈਂਗਓਵਰ ਸੀ। ਇਸ ਮੈਚ ਵਿਚ ਆਸਟਰੇਲੀਆ ਨੇ 434 ਦੌੜਾਂ ਦਾ ਵੱਡਾ ਟੀਚਾ ਰੱਖਿਆ ਸੀ ਪਰ ਗਿਬਸ ਦੇ ਦਮਦਾਰ ਪ੍ਰਦਰਸ਼ਨ ਕਾਰਨ ਦੱਖਣੀ ਅਫਰੀਕਾ ਨੇ ਇਸ ਟੀਚੇ ਨੂੰ ਹਾਸਲ ਕਰ ਲਿਆ ਸੀ। ਗਿਬਸ ਨੇ 2007 ਵਿਸ਼ਵ ਕੱਪ ਵਿਚ ਨੀਦਰਲੈਂਡ ਖਿਲਾਫ ਖੇਡਦਿਆਂ 6 ਗੇਂਦਾਂ 'ਤੇ 6 ਛੱਕੇ ਲਾਏ ਸੀ ਅਤੇ ਵਿਸ਼ਵ ਕੱਪ ਵਿਚ ਅਜਿਹਾ ਕਰਨ ਵਾਲੇ ਅਜੇ ਤੱਕ ਇਕਲੌਤੇ ਕ੍ਰਿਕਟਰ ਹਨ। ਅੱਜ ਗਿਬਸ ਵੱਲੋਂ ਬਣਾਏ ਇਸ ਰਿਕਾਰਡ ਨੂੰ 12 ਸਾਲ ਹੋ ਗਏ ਹਨ।

ਆਈ. ਪੀ. ਐੱਲ. ਦਾ ਰਹੇ ਹਿੱਸਾ
ਸਾਲ 2008 ਵਿਚ ਗਿਬਸ ਨੇ ਡੈਕਨ ਚਾਰਜਸ ਦੇ ਨਾਲ ਆਈ. ਪੀ. ਐੱਲ. ਵਿਚ ਕਦਮ ਰੱਖਿਆ ਸੀ। ਉਸ ਦੇ ਆਮ ਪ੍ਰਦਰਸ਼ਨ ਤੋਂ ਬਾਅਦ ਟੀਮ ਮੈਨੇਜਮੈਂਟ ਉਸ ਨੂੰ ਬਾਹਰ ਕਰਨ ਵਾਲੀ ਸੀ ਪਰ ਦੂਜੇ ਸੀਜ਼ਨ ਵਿਚ ਸ਼ਾਨਦਾਰ ਪ੍ਰਦਰਸ਼ਨ ਨਾਲ ਗਿਬਸ ਨੇ ਡੈਕਨ ਚਾਰਜਸ ਨੂੰ ਪਹਿਲੇ 4 ਮੈਚਾਂ ਵਿਚ ਲਗਾਤਾਰ ਜਿੱਤ ਦਿਵਾਉਣ 'ਚ ਮਦਦ ਕੀਤੀ ਸੀ। 2001 ਵਿੰਡੀਜ਼ ਟੂਰ ਦੌਰਾਨ ਗਿਬਸ ਅਤੇ ਉਸ ਦੇ ਕਈ ਟੀਮ ਮੈਂਬਰਾਂ 'ਤੇ ਭੰਗ ਪੀਣ ਦਾ ਦੋਸ਼ ਲੱਗਾ ਸੀ ਜਿਸ ਤੋਂ ਉਸ ਨੂੰ ਜੁਰਮਾਨਾ ਵੀ ਲਾਇਆ ਗਿਆ ਸੀ। ਸਾਲ 2000 ਵਿਚ ਭਾਰਤ ਵਿਖੇ ਮੈਚ ਫਿਕਸਿੰਗ ਮਮਲੇ 'ਚ ਉਸ ਦੀ ਸ਼ੱਕੀ ਹਿੱਸੇਦਾਰੀ ਦੀਆਂ ਖਬਰਾਂ ਸਾਹਮਣੇ ਆਈਆਂ ਸੀ, ਜਿਸ ਤੋਂ ਬਾਅਦ ਗਿਬਸ ਨੇ ਦਿੱਲੀ ਪੁਲਸ 'ਤੇ ਮੌਤ ਦੀ ਸਜ਼ਾ ਦੇਣ ਦਾ ਦੋਸ਼ ਵੀ ਲਾਇਆ ਸੀ।

PunjabKesari


Related News