41 ਸਾਲ ਦੇ ਹੋਏ ਕ੍ਰਿਸ ਗੇਲ, ਵਿਰਾਟ ਸਮੇਤ ਕਈ ਦਿੱਗਜਾਂ ਨੇ ਦਿੱਤੀ ਵਧਾਈ

09/21/2020 7:54:24 PM

ਦੁਬਈ- ਵੈਸਟਇੰਡੀਜ਼ ਦੇ ਤੂਫਾਨੀ ਬੱਲੇਬਾਜ਼ ਕ੍ਰਿਸ ਗੇਲ ਦਾ ਬੱਲਾ ਜਦੋ ਚੱਲਦਾ ਹੈ ਤਾਂ ਛੱਕਿਆਂ ਦੀ ਬਹਾਰ ਆ ਜਾਂਦੀ ਹੈ। ਸੋਮਵਾਰ ਯਾਨੀ 21 ਸਤੰਬਰ ਨੂੰ ਗੇਲ 41 ਸਾਲ ਦੇ ਹੋ ਗਏ ਹਨ। ਗੇਲ ਦਾ ਜਨਮ 21 ਸਤੰਬਰ 1979 ਨੂੰ ਜਮੈਕਾ ਦੇ ਕਿੰਗਸਟਨ ’ਚ ਹੋਇਆ ਸੀ। ਉਨ੍ਹਾਂ ਨੂੰ ਦੁਨੀਆਭਰ ਤੋਂ ਵਧਾਈਆਂ ਮਿਲ ਰਹੀਆਂ ਹਨ। ਰਾਇਲ ਚੈਲੰਜਰਜ਼ ਬੈਂਗਲੁਰੂ ਦੇ ਕਪਤਾਨ ਵਿਰਾਟ ਕੋਹਲੀ ਨੇ ਆਪਣੇ ਸਾਥੀ ਖਿਡਾਰੀ ਕ੍ਰਿਸ ਗੇਲ ਨੂੰ ਜਨਮਦਿਨ ’ਤੇ ਵਧਾਈ ਦਿੱਤੀ ਹੈ। ਉਨ੍ਹਾਂ ਨੇ ਟਵਿੱਟਰ ’ਤੇ ਲਿਖਿਆ- ਕ੍ਰਿਸ ਗੇਲ ਤੁਹਾਨੂੰ ਜਨਮਦਿਨ ਦੀ ਬਹੁਤ ਵਧਾਈਆਂ। ਤੁਹਾਡਾ ਸਾਲ ਸ਼ਾਨਦਾਰ ਰਹੇ। ਇਸ ਤੋਂ ਇਲਾਵਾ ਯੁਵਰਾਜ ਸਿੰਘ, ਕੇਵਿਨ ਪੀਟਰਸਨ ਸਮੇਤ ਕਈ ਦਿੱਗਜਾਂ ਨੇ ਵੀ ਗੇਲ ਦੇ ਲਈ ਸੋਸ਼ਲ ਮੀਡੀਆ ’ਤੇ ਮੈਸੇਜ ਲਿਖੇ ਹਨ। 

ਦੇਖੋ ਟਵੀਟਸ-

 


Gurdeep Singh

Content Editor

Related News