B'Day Spl : ਜਦੋਂ 39ਵੇਂ ਓਵਰ 'ਚ ਮੈਦਾਨ 'ਤੇ ਆਏ ਮਿਸਟਰ 360°, ਫਿਰ 44 ਗੇਂਦਾਂ 'ਚ ਠੋਕੀਆਂ 149 ਦੌੜਾਂ

02/17/2020 12:56:53 PM

ਨਵੀਂ ਦਿੱਲੀ : ਭਾਰਤੀ ਕ੍ਰਿਕਟ ਪ੍ਰਸ਼ੰਸਕਾਂ ਵਿਚ ਕ੍ਰਿਕਟ ਅਤੇ ਟੀਮ ਇੰਡੀਆ ਦੇ ਪ੍ਰਤੀ ਬਹੁਤ ਦੀਵਾਨਗੀ ਹੈ। ਉਹ ਸੰਸਾਰ ਦੇ ਹਰ ਕੋਨੇ ਵਿਚ ਟੀਮ ਇੰਡੀਆ ਨੂੰ ਸੁਪੋਰਟ ਕਰਨ 'ਚ ਕੋਈ ਕਸਰ ਨਹੀਂ ਛੱਡਦੇ। ਇਸ ਦੇ ਬਾਵਜੂਦ ਦੂਜੇ ਸੂਬਿਆਂ ਦੇ ਕੁਝ ਕ੍ਰਿਕਟਰ ਅਜਿਹੇ ਹਨ ਜਿਨ੍ਹਾਂ ਨੇ ਭਾਰਤੀ ਪ੍ਰਸ਼ੰਸਕਾਂ ਦੇ ਦਿਲ ਵਿਚ ਡੂੰਘੀ ਜਗ੍ਹਾ ਬਣਾਈ ਹੈ। ਅਜਿਹਾ ਹੀ ਇਕ ਨਾਂ ਦੱਖਣੀ ਅਫਰੀਕਾ ਦੇ ਸਾਬਕਾ ਕ੍ਰਿਕਟਰ ਦਾ ਹੈ ਜੋ ਖਬਰਾਂ ਮੁਤਾਬਕ ਕੁਝ ਦੇਰ 'ਚ ਦੋਬਾਰਾ ਕ੍ਰਿਕਟ 'ਚ ਵਾਪਸੀ ਕਰ ਸਕਦਾ ਹੈ। ਉਹ ਨਾਂ ਹੈ ਏ. ਬੀ. ਡਿਵੀਲੀਅਰਸ ਦਾ। ਏ. ਬੀ. ਦੇ ਸਿਰਫ ਭਾਰਤੀ ਹੀ ਪ੍ਰਸ਼ੰਸਕ ਨਹੀਂ ਹਨ ਸਗੋਂ ਭਾਰਤੀ ਕ੍ਰਿਕਟਰ ਵੀ ਉਸ ਦੇ ਦੀਵਾਨੇ ਹਨ। ਏ. ਬੀ. ਅੱਜ ਆਪਣਾ 36ਵਾਂ ਜਨਮਦਿਨ ਮਨਾ ਰਹੇ ਹਨ। ਉਸ ਨੂੰ ਕ੍ਰਿਕਟ ਤੋਂ ਸੰਨਿਆਸ ਲਏ ਕਰੀਬ 2 ਸਾਲ ਹੋ ਗਏ ਹਨ ਪਰ ਉਸ ਦੀਆਂ ਉਪਲੱਬਧੀਆਂ ਅੱਜ ਵੀ ਯਾਦ ਕੀਤੀਆਂ ਜਾਂਦੀਆਂ ਹਨ।

PunjabKesari

ਮਹਾਨ ਬੱਲੇਬਾਜ਼ਾਂ 'ਚ ਲਿਆ ਜਾਂਦਾ ਹੈ ਨਾਂ
PunjabKesari
ਡਿਵੀਲੀਅਰਸ ਨੂੰ ਮੌਜੂਦਾ ਸਮੇਂ ਦੇ ਮਹਾਨ ਬੱਲੇਬਾਜ਼ਾਂ ਵਿਚ ਗਿਣਿਆ ਜਾਂਦਾ ਹੈ। ਦੱਖਣੀ ਅਫਰੀਕਾ ਦੇ ਕੈਪਟਨ ਕੂਲ ਰਹਿ ਚੁੱਕੇ ਏ. ਬੀ. ਡਿਵੀਲੀਅਰਸ ਨੇ ਆਪਣੇ ਦੇਸ਼ ਲਈ 114 ਟੈਸਟ ਮੈਚਾਂ ਦੀਆਂ 91 ਪਾਰੀਆਂ ਵਿਚ 50.66 ਦੀ ਔਸਤ ਨਾਲ 8765 ਦੌੜਾਂ ਬਣਾਈਆਂ, ਜਿਸ ਵਿਚ 22 ਸੈਂਕੜੇ ਅਤੇ 46 ਅਰਧ ਸੈਂਕੜੇ ਸ਼ਾਮਲ ਹਨ। ਟੈਸਟ ਵਿਚ ਉਸ ਦਾ ਸਰਵਉੱਚ ਸਕੋਰ 278 ਹੈ। ਉਸ ਨੇ 228 ਵਨ ਡੇ ਮੈਚਾਂ ਵਿਚ 53.50 ਦੀ ਔਸਤ ਨਾਲ 9,577 ਦੌੜਾਂ ਬਣਾਈਆਂ ਹਨ, ਜਿਸ ਵਿਚ 25 ਸੈਂਕੜੇ ਅਤੇ 53 ਅਰਧ ਸੈਂਕੜੇ ਸ਼ਾਮਲ ਹਨ।

ਕਰੀਅਰ ਦੀ ਸਭ ਤੋਂ ਬਿਹਤਰੀਨ ਪਾਰੀ
PunjabKesari

ਏ. ਬੀ. ਨੇ ਵੈਸੇ ਤਾਂ ਅਜਿਹੀਆਂ ਬਹੁਤ ਸਾਰੀਆਂ ਸ਼ਾਨਦਾਰੀ ਪਾਰੀਆਂ ਖੇਡੀਆਂ ਹਨ, ਜਿਨ੍ਹਾਂ ਨੂੰ ਭੁੱਲਣਾ ਮੁਸ਼ਕਿਲ ਹੈ ਪਰ ਅੱਜ ਅਸੀਂ ਉਸ ਪਾਰੀ ਦੀ ਯਾਦ ਕਰਾਵਾਂਗੇ ਜਿਸ ਨੇ ਕੈਰੇਬੀਆਈ ਗੇਂਦਬਾਜ਼ਾਂ ਨੂੰ ਦਿਨ 'ਚ ਤਾਰੇ ਦਿਖਾ ਦਿੱਤੇ ਸੀ। ਇਸ ਪਾਰੀ ਤੋਂ ਬਾਅਦ ਏ. ਬੀ. ਨੇ ਇਕ ਤੋਂ ਬਾਅਦ ਇਕ ਕਈ ਰਿਕਾਰਡ ਤੋੜ ਦਿੱਤੇ ਸੀ। ਸਾਲ 2015 ਵਿਚ ਵੈਸਟਇੰਡੀਜ਼ ਦੱਖਣੀ ਅਫਰੀਕਾ ਦੇ ਦੌਰੇ 'ਤੇ ਸੀ ਅਤੇ ਜੋਹਾਨਿਸਬਰਗ ਵਿਚ 18 ਜਨਵਰੀ ਨੂੰ ਸੀਰੀਜ਼ ਦਾ ਦੂਜਾ ਮੈਚ ਖੇਡ ਰਹੀ ਸੀ। ਮੈਚ ਵਿਚ ਜੇਸਨ ਹੋਲਡਰ ਨੇ ਟਾਸ ਜਿੱਤ ਕੇ ਦੱਖਣੀ ਅਫਰੀਕਾ ਨੂੰ ਪਹਿਲਾਂ ਬੱਲੇਬਾਜ਼ੀ ਲਈ ਬੁਲਾਇਆ। ਦੱਖਣੀ ਅਫਰੀਕਾ ਨੇ ਜ਼ਬਰਦਸਤ ਸ਼ੁਰੂਅਤ ਕਰਦਿਆਂ ਹਾਸ਼ਿਮ ਅਮਲਾ (153) ਅਤੇ ਰਿਲੀ ਰੋਸੋਉ (128) ਦੀਆਂ ਪਾਰੀਆਂ ਦੀ ਮਦਦ ਨਾਲ ਪਹਿਲੀ ਵਿਕਟ ਲਈ 38.3 ਓਵਰਾਂ ਵਿਚ 247 ਦੌੜਾਂ ਜੋੜ ਦਿੱਤੀਆਂ। ਰੋਸੋਉ ਦੇ ਆਊਟ ਹੋਣ ਤੋਂ ਬਾਅਦ ਕਪਤਾਨ ਏ. ਬੀ. ਡਿਵੀਲੀਅਰਸ ਬੱਲੇਬਾਜ਼ੀ ਲਈ ਉਤਰੇ ਅਤੇ ਸਿਰਫ 44 ਗੇਂਦਾਂ ਵਿਚ 16 ਛੱਕੇ ਅਤੇ 9 ਚੌਕਿਆਂ ਦੀ ਮਦਦ ਨਾਲ 149 ਦੌੜਾਂ ਠੋਕ ਦਿੱਤੀਆਂ। ਉਸ ਨੇ ਮੈਦਾਨ ਦੇ ਚਾਰੇ ਪਾਸੇ ਸ਼ਾਟ ਲਾਏ। ਡਿਵੀਲੀਅਰਸ ਦੀ ਉਸ ਪਾਰੀ ਦੌਰਾਨ ਇਕ ਤੋਂ ਬਾਅਦ ਇਕ ਵਰਲਡ ਰਿਕਾਰਡ ਟੁੱਟੇ। ਉਸ ਨੇ ਸਿਰਫ 19 ਮਿੰਟਾਂ ਵਿਚ 16 ਗੇਂਦਾਂ ਦਾ ਸਾਹਮਣਾ ਕਰਦਿਆਂ ਵਨ ਡੇ ਵਿਚ ਸਭ ਤੋਂ ਤੇਜ਼ ਅਰਧ ਸੈਂਕੜੇ ਦਾ ਵਰਲਡ ਰਿਕਾਰਡ ਆਪਣੇ ਨਾਂ ਕੀਤਾ। ਉਸ ਤੋਂ ਬਾਅਦ ਸਿਰਫ 40 ਮਿੰਟਾਂ ਵਿਚ 31 ਗੇਂਦਾਂ ਵਿਚ ਦੁਨੀਆ ਦਾ ਸਭ ਤੋਂ ਤੇਜ਼ ਸੈਂਕੜਾ ਆਪਣੇ ਨਾਂ ਕਰ ਲਿਆ। ਇਸ ਦੌਰਾਨ ਉਸ ਨੇ 16 ਛੱਕੇ ਲਗਾ ਕੇ ਇਕ ਪਾਰੀ ਵਿਚ ਸਭ ਤੋਂ ਵੱਧ ਛੱਕੇ ਲਾਉਣ ਦੇ ਰੋਹਿਤ ਸ਼ਰਮਾ ਦੇ ਰਿਕਾਰਡ ਦੀ ਬਰਾਬਰੀ ਕੀਤੀ। ਹਾਲਾਂਕਿ ਇਹ ਰਿਕਾਰਡ ਹੁਣ ਇਹ ਰਿਕਾਰਡ ਈਓਨ ਮੌਰਗਨ (17 ਛੱਕੇ) ਦੇ ਨਾਂ ਦਰਜ ਹੋ ਚੁੱਕਾ ਹੈ।

ਡਿਵੀਲੀਅਰਸ ਇਕਲੌਤੇ ਅਜਿਹੇ ਬੱਲੇਬਾਜ਼ ਬਣੇ ਜਿਸ ਨੇ 2 ਵਾਰ 30 ਓਵਰਾਂ ਤੋਂ ਬਾਅਦ ਬੱਲੇਬਾਜ਼ੀ ਕਰਦਿਆਂ ਸੈਂਕੜੇ ਲਗਾਏ। ਉਹ ਭਾਰਤ ਦੇ ਖਿਲਾਫ ਸਾਲ 2010 ਵਿਚ 33ਵੇਂ ਓਵਰ ਵਿਚ ਬੱਲੇਬਾਜ਼ੀ ਕਰਨ ਉਤਰੇ ਸੀ ਅਤੇ ਸੈਂਕੜਾ ਲਗਾਇਆ ਸੀ।


Related News