ਆਸਟਰੇਲੀਆ ਦੌਰੇ ਲਈ ਅਭਿਆਸ ਕਰ ਰਿਹਾ ਹਾਂ : ਹਨੁਮਾ ਵਿਹਾਰੀ

10/24/2018 4:30:19 PM

ਨਵੀਂ ਦਿੱਲੀ— ਇੰਗਲੈਂਡ ਦੌਰੇ 'ਤੇ ਟੈਸਟ ਮੈਚ 'ਚ ਡੈਬਿਊ ਕਰਨ ਵਾਲੇ ਹਨੁਮਾ ਵਿਹਾਰੀ ਆਗਾਮੀ ਆਸਟਰੇਲੀਆ ਦੌਰੇ ਲਈ ਗੇਂਦ ਨੁੰ ਛੱਡਣ ਅਤੇ ਸ਼ਾਰਟ ਗੇਂਦ ਤੋਂ ਨਜਿੱਠਣ ਦਾ ਅਭਿਆਸ ਕਰ ਰਹੇ ਹਨ। ਵਿਹਾਰੀ ਨੇ ਆਪਣੇ ਪਹਿਲੇ ਟੈਸਟ 'ਚ 56 ਦੌੜਾਂ ਬਣਾਈਆਂ ਸਨ ਪਰ ਉਸ ਤੋਂ ਬਾਅਦ ਵਿੰਡੀਜ਼ ਖਿਲਾਫ ਘਰੇਲੂ ਟੈਸਟ ਲੜੀ 'ਚ ਉਨ੍ਹਾਂ ਨੂੰ ਅੰਤਿਮ 11 'ਚ ਮੌਕਾ ਨਹੀਂ ਮਿਲਿਆ। ਉਨ੍ਹਾਂ ਕਿਹਾ, ''ਵਿੰਡੀਜ਼ ਖਿਲਾਫ ਮੈਨੂੰ ਕੋਈ ਮੌਕਾ ਨਹੀਂ ਮਿਲਿਆ ਇਸ ਲਈ ਮੈਂ ਇਸ ਸਮੇਂ ਦੀ ਵਰਤੋਂ ਆਸਟਰੇਲੀਆ ਦੌਰੇ ਦੇ ਲਈ ਨੈੱਟ 'ਤੇ ਅਭਿਆਸ ਕਰਕੇ ਕੀਤੀ ਹੈ।

PunjabKesari

ਅਸੀਂ ਪਿੱਚ 'ਤੇ ਇਕ ਰੈਂਕ ਰਖਿਆ ਸੀ ਜਿਸ ਨਾਲ ਗੇਂਦ ਨੂੰ ਜ਼ਿਆਦਾ ਉਛਾਲ ਮਿਲੇ। ਉਨ੍ਹਾਂ ਕਿਹਾ, ''ਕੌਮਾਂਤਰੀ ਪੱਧਰ 'ਤੇ ਮੈਂ ਮਹਿਸੂਸ ਕੀਤਾ ਹੈ ਕਿ ਗੇਂਦਬਾਜ਼ ਛੋਟੀ ਗੇਂਦ ਕਰਕੇ ਬੱਲੇਬਾਜ਼ਾਂ ਦੀ ਪ੍ਰੀਖਿਆ ਲੈਂਦੇ ਹਨ। ਲੋਕ ਕਹਿੰਦੇ ਹਨ ਕਿ ਆਸਟਰੇਲੀਆ ਦੀਆਂ ਪਿੱਚਾਂ 'ਤੇ ਗਤੀ ਅਤੇ ਉਛਾਲ ਜ਼ਿਆਦਾ ਹੁੰਦਾ ਹੈ। ਇਸ ਲਈ ਮੈਨੂੰ ਇਸ ਦਾ ਅਭਿਆਸ ਕਰਨਾ ਹੋਵੇਗਾ। ਅਜਿਹੇ 'ਚ ਗੇਂਦ ਨੂੰ ਛੱਡਣਾ ਜ਼ਰੂਰੀ ਹੁੰਦਾ ਹੈ ਅਤੇ ਮੈਨੂੰ ਉਮੀਦ ਹੈ ਕਿ ਉੱਥੇ ਚੰਗਾ ਪ੍ਰਦਰਸ਼ਨ ਕਰਾਂਗਾ। ਵਿਹਾਰੀ ਨੇ ਮੰਗਲਵਾਰ ਨੂੰ ਦੇਵਧਰ ਟਰਾਫੀ 'ਚ ਭਾਰਤ ਏ 'ਤੇ ਭਾਰਤ ਬੀ ਦੀ 43 ਦੌੜਾਂ ਨਾਲ ਜਿੱਤ 'ਚ ਅਹਿਮ ਭੂਮਿਕਾ ਨਿਭਾਈ।
PunjabKesari

ਉਨ੍ਹਾਂ ਨੇ 87 ਦੌੜਾਂ ਬਣਾਈਆਂ ਅਤੇ ਟੀਮ ਦੇ ਸਰਵਉੱਚ ਸਕੋਰਰ ਰਹੇ। ਆਸਟਰੇਲੀਆ ਦੌਰੇ 'ਤੇ ਭਾਰਤੀ ਟੀਮ ਨੂੰ ਪਹਿਲਾ ਟੈਸਟ ਮੈਚ 6 ਦਸੰਬਰ ਨੂੰ ਐਡੀਲੇਡ 'ਚ ਖੇਡਣਾ ਹੈ ਅਤੇ ਉਸ ਦੀ ਤਿਆਰੀਆਂ ਲਈ ਹੁਣ ਜ਼ਿਆਦਾ ਸਮਾਂ ਨਹੀਂ ਬੱਚਿਆ ਹੈ। ਅਜਿਹੇ 'ਚ ਵਿਹਾਰੀ ਨੂੰ ਉਮੀਦ ਹੈ ਕਿ ਉਨ੍ਹਾਂ ਨੂੰ ਨਿਊਜ਼ੀਲੈਂਡ ਦੌਰੇ 'ਤੇ ਜਾਣ ਵਾਲੀ ਭਾਰਤ ਏ ਟੀਮ 'ਚ ਜਗ੍ਹਾ ਮਿਲੇਗੀ। ਇਸ ਦੌਰੇ ਲਈ ਟੈਸਟ ਟੀਮ ਦੇ ਨਿਯਮਿਤ ਮੈਂਬਰ ਅਜਿੰਕਯ ਰਹਾਨੇ ਅਤੇ ਚੇਤੇਸ਼ਵਰ ਪੁਜਾਰਾ ਨੂੰ ਵੀ ਟੀਮ 'ਚ ਜਗ੍ਹਾ ਮਿਲਣ ਦੀ ਸੰਭਾਵਨਾ ਹੈ। ਆਂਧਰ ਪ੍ਰਦੇਸ਼ ਦੇ ਕਪਤਾਨ ਨੇ ਕਿਹਾ, ''ਇਹ ਭਾਰਤ ਏ ਦਾ ਨਿਊਜ਼ੀਲੈਂਡ ਦੌਰਾ ਵੱਡੀ ਲੜੀ ਹੈ ਅਤੇ ਮੈਂ ਸੌ ਫੀਸਦੀ ਉੱਥੇ ਜਾਣਾ ਚਾਹਾਂਗਾ। ਮੈਨੂੰ ਨਹੀਂ ਪਤਾ ਕਿ ਮੈਂ ਟੀਮ ਦੇ ਦੌਰੇ 'ਤੇ ਜਾਵਾਂਗਾ ਕਿ ਨਹੀਂ, ਪਰ ਜੇਕਰ ਉੱਥੇ ਮੌਕਾ ਮਿਲਿਆ ਤਾਂ ਇਹ ਚੰਗਾ ਅਭਿਆਸ ਹੋਵੇਗਾ। ਆਸਟਰੇਲੀਆ ਦੇ ਹਾਲਾਤ ਵੀ ਉਸੇ ਤਰ੍ਹਾਂ ਹੋਣਗੇ।


Related News