ਹਨੁਮਾ ਵਿਹਾਰੀ ਦਾ ਕਾਊਂਟੀ ’ਚ ਨਿਰਾਸ਼ਾਜਨਕ ਡੈਬਿਊ, ਬਿਨਾ ਖਾਤਾ ਖੋਲ੍ਹੇ ਹੋਏ ਆਊਟ

04/16/2021 5:35:11 PM

ਨਾਟਿੰਘਮ— ਭਾਰਤ ਦੇ ਟੈਸਟ ਮਾਹਰ ਹਨੁਮਾ ਵਿਹਾਰੀ ਦਾ ਵਾਰਵਿਕਸ਼ਰ ਵੱਲੋਂ ਇੰਗਲਿਸ਼ ਕਾਊਂਟੀ ਡੈਬਿਊ ਨਿਰਾਸ਼ਾਜਨਕ ਰਿਹਾ ਜਦੋਂ ਉਹ ਉੱਥੇ ਨਾਟਿੰਘਮਸ਼ਰ ਖ਼ਿਲਾਫ਼ ਖਾਤਾ ਖੋਲ੍ਹਣ ’ਚ ਅਸਫਲ ਰਹੇ। ਬਰਮਿੰਘਮ ਸਥਿਤ ਕਾਊਂਟੀ ਵੱਲੋਂ ਘੱਟੋ-ਘੱਟ ਤਿੰਨ ਮੈਚ ਖੇਡਣ ਦੀ ਤਿਆਰੀ ਕਰ ਰਹੇ ਵਿਹਾਰੀ ਨੂੰ 40 ਮਿੰਟ ਕ੍ਰੀਜ਼ ’ਤੇ ਬਿਤਾਉਣ ਦੇ ਦੌਰਾਨ ਇੰਗਲੈਂਡ ਦੇ ਕੌਮਾਂਤਰੀ ਤੇਜ਼ ਗੇਂਦਬਾਜ਼ ਸਟੁਅਰਟ ਬ੍ਰਾਡ ਖ਼ਿਲਾਫ਼ ਕਾਫ਼ੀ ਜੂਝਣਾ ਪਿਆ।
ਇਹ ਵੀ ਪੜ੍ਹੋ : ਪੋਂਟਿੰਗ ਨੇ ਦਿੱਲੀ ਦੀ ਹਾਰ ਤੋਂ ਬਾਅਦ ਰਿਸ਼ਭ ਪੰਤ ਦੀ ਕਪਤਾਨੀ ’ਤੇ ਉਠਾਏ ਸਵਾਲ

ਨਾਟਿੰਘਮਸ਼ਰ ਦੇ 88 ਓਵਰਾਂ ’ਚ 273 ਦੌੜਾਂ ’ਤੇ ਆਊਟ ਹੋਣ ਦੇ ਬਾਅਦ ਵਿਹਾਰੀ ਨੂੰ ਵਾਰਵਿਕਸ਼ਰ ਦੀ ਪਹਿਲੀ ਪਾਰੀ ਦੇ ਦੂਜੇ ਓਵਰ ’ਚ ਕ੍ਰੀਜ਼ ’ਤੇ ਆਉਣ ਦਾ ਮੌਕਾ ਮਿਲਿਆ ਪਰ ਉਹ ਖਾਤਾ ਵੀ ਨਾ ਖੋਲ੍ਹ ਸਕੇ। ਫ਼ੀਲਡਿੰਗ ਦੇ ਦੌਰਾਨ ਵਿਹਾਰੀ ਨੇ ਇਕ ਓਵਰ ਕੀਤਾ ਤੇ 11 ਦੌੜਾਂ ਦਿੱਤੀਆਂ। ਉਨ੍ਹਾਂ ਨੇ ਆਪਣੇ ਕਪਤਾਨ ਵਿਲ ਰੋਡਸ ਦੀ ਗੇਂਦ ’ਤੇ ਸਟੀਵਨ ਮੁਲਾਨੀ ਦਾ ਕੈਚ ਵੀ ਫੜਿਆ।
ਇਹ ਵੀ ਪੜ੍ਹੋ : ਕ੍ਰਿਸ ਮੋਰਿਸ ਦੀ ਪਾਰੀ ਦੇਖ ਕੇ ਸਹਿਵਾਗ ਨੇ ਕੀਤਾ ਮਜ਼ੇਦਾਰ ਟਵੀਟ- ਲਿਖਿਆ- ਇੱਜ਼ਤ ਵੀ, ਪੈਸਾ ਵੀ

ਟ੍ਰੇਂਟਬਿ੍ਰਜ ’ਤੇ ਬੱਲੇਬਾਜ਼ੀ ਦੇ ਦੌਰਾਨ ਹਾਲਾਂਕਿ ਵਿਹਾਰੀ ਬ੍ਰਾਡ ਤੇ ਜੈਕ ਚੈਪਲ ਦੇ ਸਾਹਮਣੇ ਬਿਲਕੁਲ ਵੀ ਸਹਿਜ ਨਾ ਦਿਸੇ। ਉਹ 22 ਗੇਂਦਾਂ ਤਕ ਜੂਝਣ ਦੇ ਬਾਅਦ ਬ੍ਰਾਡ ਦੀ ਗੇਂਦ ’ਤੇ ਹਸੀਬ ਹਾਮਿਦ ਨੂੰ ਕੈਚ ਦੇ ਕੇ ਪਵੇਲੀਅਨ ਪਰਤੇ। ਵਾਰਵਿਕਸ਼ਰ ਨੇ ਦਿਲ ਦੀ ਖੇਡ ਖ਼ਤਮ ਹੋਣ ਤਕ ਦੋ ਵਿਕਟਾਂ ’ਤੇ 24 ਦੌੜਾਂ ਬਣਾਈਆਂ। 

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।


Tarsem Singh

Content Editor

Related News